India Punjab

ਸੁਮੇਧ ਸੈਣੀ ‘ਤੇ ਮੁੜ ਕਾਨੂੰਨ ਮਿਹਰਬਾਨ

ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਕਿਸਮਤ ਦੇ ਧਨੀ ਹਨ ਅਤੇ ਉਨ੍ਹਾਂ ‘ਤੇ ਕਾਨੂੰਨ ਮਿਹਰਬਾਨ ਚਲ ਰਿਹਾ ਹੈ। ਅਗਵਾ ਸਮੇਤ ਕਈ ਹੋਰ ਕੇਸਾਂ ਵਿੱਚ ਫਸੇ ਸਾਬਕਾ ਪੁਲਿਸ ਮੁਖੀ ਨੂੰ ਉੱਚ ਅਦਾਲਤਾਂ ਤੋਂ  ਵੱਡੀ ਰਾਹਤ ਲਗਾਤਾਰ ਮਿਲਦੀ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ  ਅੱਜ ਉਨ੍ਹਾਂ ਨੂੰ ਚੰਡੀਗੜ੍ਹ ਵਿਚਲੀ ਕੋਠੀ ਦੇ ਕੇ ਸ ਵਿੱਚ  ਜ਼ਮਾਨ ਤ ਦੇ ਦਿੱਤੀ ਗਈ ਹੈ। 

ਮੋਹਾਲੀ ਦੀ ਜਿਲ੍ਹਾ ਅਦਾਲਤ ਨੇ ਪਿਛਲੇ ਦਿਨੀਂ ਸੁਮੇਧ ਸੈਣੀ ਦੀ ਅਗਾਊਂ ਜ਼ਮਾ ਨਤ ਦੀ ਅਰ ਜ਼ੀ ਰੱਦ ਕਰ ਦਿੱਤੀ ਸੀ। ਉਨ੍ਹਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ  ਐਸਪੀਐਲ ਦਾਇਰ ਕਰਕੇ ਸੈਣੀ ਨੂੰ ਉੱਚ ਅਦਾਲਤ ਵੱਲੋਂ ਦਿੱਤੀ ਬਲੈਂਕਟ ਬੇਲ ਦਾ ਵਿਰੋ ਧ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਮੁਲ ਜ਼ਮ ਦੀ ਬਲੈਂਕਟ ਬੇਲ ‘ਤੇ ਨਾ ਖੁਸ਼ੀ ਪ੍ਰਗਟ ਕਰਦਿਆਂ  ਮੋਹਾਲੀ ਅਦਾਲਤ ਦਾ ਦਰਵਾਜਾ ਦੁਆਰਾ ਖੜਕਾਉਣ ਲਈ ਕਿਹਾ ਸੀ।  

ਮੁਲ ਜ਼ਮ ਵੱਲੋਂ ਬਲੈਂਕਟ ਬੇਲ ਖਤਮ ਹੋਣ ਤੋਂ ਪਹਿਲਾਂ ਮੋਹਾਲੀ ਦੀ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਨੂੰ ਖਾਰਿਜ਼ ਕਰ ਦਿੱਤਾ ਗਿਆ ਸੀ। ਸੁਮੇਧ ਸੈਣੀ ਨੇ ਚੰਡੀਗੜ੍ਹ ਦੇ ਸੈਕਟਰ 20 ਵਿੱਚ ਦੋ ਕਨਾਲ ਦੀ 3048 ਨੰਬਰ ਕੋਠੀ ਖਰੀਦੀ ਸੀ। ਇਹ ਕੋਠੀ ਉਦੋਂ ਵਿਵਾਦਾਂ ਵਿੱਚ ਘਿਰ ਗਈ ਜਦੋਂ ਇਸ ‘ਤੇ ਲਾਏ ਪੈਸੇ ਬਾਰੇ ਕਈ ਤਰ੍ਹਾਂ ਦੀਆਂ ਸ਼ੰ ਕਾਵਾਂ ਛਿੜ ਗਈਆਂ ਸਨ। ਸੁਮੇਧ ਸੈਣੀ ਨੂੰ ਚਾਹੇ ਸਾਰੇ ਕੇਸਾਂ ਵਿੱਚ ਅਗਾਊਂ ਜ਼ਮਾਨ ਤ ਮਿਲੀ ਹੋਈ ਹੈ ਪਰ ਹੁਣ ਮੋਹਾਲੀ ਨੇੜੇ ਪੰਚਾਇਤੀ ਜ਼ਮੀਨਾਂ ‘ਤੇ ਹੋਏ ਨਜ਼ਾ ਇਜ਼ ਕਬ ਜ਼ਿਆਂ ਵਿੱਚ ਵੀ ਉਸ ਦਾ ਨਾਂ ਬੋਲਣ ਲੱਗਾ ਹੈ।