The Khalas Tv Blog Khetibadi BKU ਡਕੌਂਦਾ ਦੇ ਬਾਨੀ ਪ੍ਰਧਾਨ ਨੂੰ ਬਰਸੀ ਮੌਕੇ ਪੂਰੇ ਪੰਜਾਬ ਵਿੱਚ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ…
Khetibadi Punjab

BKU ਡਕੌਂਦਾ ਦੇ ਬਾਨੀ ਪ੍ਰਧਾਨ ਨੂੰ ਬਰਸੀ ਮੌਕੇ ਪੂਰੇ ਪੰਜਾਬ ਵਿੱਚ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ…

BKU Dakounda,, Balkar Singh Dakounda, Kisan organization

BKU ਡਕੌਂਦਾ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਨੂੰ ਬਰਸੀ ਮੌਕੇ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ

ਚੰਡੀਗੜ੍ਹ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਾਨੀ ਪ੍ਰਧਾਨ ਅਤੇ ਸਾਂਝੇ ਘੋਲਾਂ ਦੇ ਝੰਡਾ ਬਰਦਾਰ ਬਲਕਾਰ ਸਿੰਘ ਡਕੌਂਦਾ ਦੀ 13ਵੀ ਬਰਸੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਨਾਈ ਗਈ। ਸ਼ਰਧਾਂਜਲੀ ਸਮਾਗਮਾਂ ਵਿੱਚ ਸੂਬਾ ਆਗੂ ਗੁਰਮੀਤ ਸਿੰਘ ਭੱਟੀਵਾਲ, ਜਗਮੋਹਨ ਪਟਿਆਲਾ, ਰਾਮ ਸਿੰਘ ਮਟੋਰੜਾ ਨੇ ਮਹਰੂਮ ਸਾਥੀ ਬਲਕਾਰ ਸਿੰਘ ਡਕੌਂਦਾ ਨੂੰ ਯਾਦ ਕਰਦਿਆਂ ਕਿਹਾ ਕਿ ਮਹਰੂਮ ਸਾਥੀ ਬਲਕਾਰ ਸਿੰਘ ਡਕੌਂਦਾ ਨੇ 2007 ਵਿੱਚ ਜੱਥੇਬੰਦੀ ਦਾ ਮੁੱਢ ਬੰਨ੍ਹਿਆ ਅਤੇ ਬਾਨੀ ਪ੍ਰਧਾਨ ਬਣ ਸੀਮਤ ਸਮੇਂ ਵਿੱਚ ਹੀ ਜੱਥੇਬੰਦੀ ਨੂੰ ਪੰਜਾਬ ਦੀਆਂ ਮੂਹਰਲੀ ਕਤਾਰ ਦੀਆਂ ਜੱਥੇਬੰਦੀਆਂ ਵਿੱਚ ਖੜ੍ਹਾ ਕਰ ਦਿੱਤਾ।

ਮਹਰੂਮ ਬਲਕਾਰ ਸਿੰਘ ਡਕੌਂਦਾ ਦੀ ਇਹ ਦੂਰ ਅੰਦੇਸ਼ੀ ਸੋਚ ਸੀ ਜਿਸ ਕਾਰਨ ਉਹ ਸਾਂਝੇ ਘੋਲਾਂ ਦੇ ਝੰਡਾ ਬਰਦਾਰ ਅਖਵਾਉਣ ਲੱਗੇ ਅਤੇ ਸਾਂਝੇ ਘੋਲਾਂ ਦਾ ਪਹਿਲਾ ਮੁੱਢ 2008 ਵਿੱਚ ਜਗਰਾਉਂ ਵਿੱਖੇ 17 ਕਿਸਾਨ ਮਜ਼ਦੂਰ ਜੱਥੇਬੰਦੀਆ ਦੀ ਇਕੱਠੀ ਰੈਲੀ ਕਰ ਬੰਨ੍ਹਿਆ। ਸਿਆਲਕੋਟ ਦੀ ਧਰਤੀ ਤੋਂ 1947 ਵੇਲੇ ਉੱਜੜ ਕੇ ਆਏ ਪਰਿਵਾਰ ਦਾ ਫਰਜੰਦ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਂਕ ਰੱਖਦਾ ਸੀ ਪਰ ਪਰਿਵਾਰਿਕ ਮਜਬੂਰੀਆਂ ਕਾਰਨ ਜ਼ਿਆਦਾ ਪੜ੍ਹਾਈ ਨਾ ਕਰ ਸਕਿਆ ਅਤੇ ਕਿੱਤੇ ਵਜੋਂ ਕਿਸਾਨ ਤੇ ਆਰ.ਐੱਮ.ਪੀ. ਡਾਕਟਰ ਬਣ ਕਿਸਾਨੀ ਝੰਡਾ ਲਹਿਰਾਇਆ।

13 ਜੁਲਾਈ 2010 ਮੰਦਭਾਗੇ ਦਿਨ ਅੰਬਰਾਂ ਤੇ ਚਮਕਦੇ ਤਾਰੇ ਨੂੰ ਐਸਾ ਗ੍ਰਹਿਣ ਲੱਗਾ ਕਿ ਐਕਸੀਡੈਂਟ ਵਿੱਚ ਆਪਣੀ ਜੀਵਨ ਸਾਥਣ ਸਮੇਤ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਭਾਵੇਂ ਕਿ ਉਹ ਇਸ ਸਮੇਂ ਸਾਡੇ ਵਿਚਕਾਰ ਨਹੀਂ ਪਰ ਉਸਦੀ ਸੋਚ ਹਮੇਸ਼ਾਂ ਉਸਨੂੰ ਸਾਡੇ ਵਿੱਚ ਜਿਉਂਦਾ ਰੱਖਦੀ ਆ ਰਹੀ ਹੈ। ਇਸ ਸਮੇਂ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਨੇ ਮਰਹੂਮ ਸਾਥੀ ਬਲਕਾਰ ਸਿੰਘ ਡਕੌਂਦਾ ਦੀ ਜੀਵਨੀ ਵਾਰੇ ਤੇ ਸੋਚ ਵਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।

13 ਜੁਲਾਈ- ਬਰਸੀ ‘ਤੇ ਵਿਸ਼ੇਸ਼ : ਸਾਂਝੇ ਸੰਘਰਸ਼ਾਂ ਦੇ ਝੰਡਾਬਰਦਾਰ ਸਨ : ਬਲਕਾਰ ਸਿੰਘ ਡਕੌਂਦਾ

ਬਰਸੀ ਸਮਾਗਮਾਂ ਨੂੰ ਫ਼ਾਜ਼ਿਲਕਾ ਤੋ ਜੋਗਾ ਸਿੰਘ ਭੋਡੀਪੁਰਾ, ਫਰੀਦਕੋਟ ਤੋ ਕਰਮਜੀਤ ਸਿੰਘ ਚੈਨਾ, ਗੁਰਦਾਸਪੁਰ ਤੋ ਡਾਕਟਰ ਗੁਰਵਿੰਦਰ ਸਿੰਘ, ਤਰਨਤਾਰਨ ਤੋ ਨਿਰਪਾਲ ਸਿੰਘ, ਬਠਿੰਡਾ ਤੋ ਬਲਦੇਵ ਸਿੰਘ ਭਾਈ ਰੂਪ, ਬਰਨਾਲਾ ਤੋ ਦਰਸ਼ਨ ਉੱਗੋਕੇ, ਸੰਗਰੂਰ ਤੋਂ ਕਰਮ ਸਿੰਘ ਬਲਿਆਲ, ਪਟਿਆਲਾ ਤੋ ਜਗਮੇਲ ਸਿੰਘ,ਮਾਨਸਾ ਤੋ ਮਹਿੰਦਰ ਸਿੰਘ ਭੈਣੀ ਬਾਘਾ, ਲੁਧਿਆਣਾ ਤੋ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਮਨਾਇਆ ਗਿਆ।

Exit mobile version