India International Others Punjab

ਚੀਨ ਨੇ ਪਹਿਲੀ ਵਾਰ ਕਬੂਲਿਆ, ਗਲਵਾਨ ਘਾਟੀ ‘ਚ ਮਾਰੇ ਗਏ ਸਨ ਚੀਨ ਦੇ 5 ਜਵਾਨ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਪਹਿਲੀ ਵਾਰ ਇਹ ਕਬੂਲ ਕੀਤਾ ਹੈ ਕਿ ਉਸ ਦੇ ਪੰਜ ਫੌਜੀ ਅਧਿਕਾਰੀ ਅਤੇ ਜਵਾਨ ਗਲਵਾਨ ਘਾਟੀ ਵਿਚ ਭਾਰਤੀ ਫੌਜ ਨਾਲ ਹੋਈ ਝੜਪ ਵਿੱਚ ਮਾਰੇ ਗਏ ਸਨ। ਚੀਨ ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਉਨ੍ਹਾਂ ਪੰਜ ਫੌਜੀ ਅਫਸਰਾਂ ਅਤੇ ਜਵਾਨਾਂ ਨੂੰ ਯਾਦ ਕੀਤਾ ਜੋ ਕਾਰਾਕੋਰਮ ਪਹਾੜੀਆਂ ‘ਤੇ ਤਾਇਨਾਤ ਸਨ ਅਤੇ ਜੂਨ 2020 ਵਿਚ ਭਾਰਤੀ ਫੌਜੀਆਂ ਨਾਲ ਝੜਪ ਵਿੱਚ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਪੀਐੱਲਏ ਦੀ ਸ਼ਿਨਜ਼ਿਆਂਗ ਫੌਜੀ ਕਮਾਨ ਦਾ ਰੈਜੀਮੈਂਟਲ ਕਮਾਂਡਰ ਕਵੀ ਫਾਬਾਓ ਵੀ ਸ਼ਾਮਲ ਸੀ। ਇਸ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ।