ਬਿਉਰੋ ਰਿਪੋਰਟ : ਫਿਰੋਜ਼ੁਪਰ ਤੋਂ ਜਸ਼ਨ ਵਿੱਚ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ । ਇੱਕ ਸ਼ਖ਼ਸ ‘ਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ ਆਪਣੇ ਪਿਤਾ ਦੀ ਪੁਲਿਸ ਦੀ ਵਰਦੀ ਦਾ ਰੌਬ ਵਿਖਾ ਕੇ ਵਿਆਹ ਦੇ ਪ੍ਰੋਗਰਾਮ ਵਿੱਚ ਹੰਗਾਮਾ ਕੀਤਾ । ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰ ਦੇ ਸ਼ਾਂਤੀ ਨਗਰ ਵਿੱਚ ਵਿਆਹ ਸੀ । ਘਰ ਵਿੱਚ ਡੀਜੇ ਲੱਗਿਆ ਸੀ । ਇਸੇ ਦੌਰਾਨ ਗੁਆਂਢੀ ਆਇਆ ਅਤੇ ਉਸ ਨੇ ਆਪਣੇ ਪਿਓ ਦੀ ਵਰਦਾ ਦੀ ਧਮਕੀ ਦਿੰਦੇ ਹੋਏ ਡੀਜੇ ਬੰਦ ਕਰਨ ਲਈ ਕਿਹਾ । ਪਰਿਵਾਰ ਨੇ ਕਿਹਾ ਉਹ ਥੋੜ੍ਹੀ ਦੇਰ ਵਿੱਚ ਬੰਦ ਕਰ ਦੇਣਗੇ । ਪੁਲਿਸ ਵਾਲੇ ਦੇ ਮੁੰਡੇ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਪਿਓ ਮੇਰਾ ਪੁਲਿਸ ਵਾਲਾ ਹੈ ਅਤੇ ਫਿਰ ਆਪਣੇ ਦੋਸਤਾਂ ਦੇ ਨਾਲ ਭੰਨ-ਤੋੜ ਸ਼ੁਰੂ ਕਰ ਦਿੱਤੀ । ਕੁੜੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ ।
ਹਸਪਤਾਲ ਵਿੱਚ ਦਾਖਲ ਪਰਿਵਾਰ
ਝਗੜੇ ਤੋਂ ਬਾਅਦ ਪਰਿਵਾਰ ਨੂੰ ਸੱਟਾਂ ਲੱਗੀਆ ਹਨ । ਧਮਕਾਉਣ ਅਤੇ ਕੁੱਟਮਾਰ ਕਰਨ ਵਾਲਾ ASI ਬਲਵੀਰ ਸਿੰਘ ਦਾ ਲੜਕਾ ਸੀ । ਡੀਜੇ ‘ਤੇ ਪਰਿਵਾਰ ਅਤੇ ਦੋਸਤ ਭੰਗੜਾ ਪਾ ਰਹੇ ਸਨ । ਪਰਿਵਾਰ ਨੇ ਭਰੋਸਾ ਵੀ ਦਿੱਤਾ ਕਿ ਉਹ ਕੁਝ ਹੀ ਦੇਰ ਵਿੱਚ ਡੀਜੇ ਬੰਦ ਕਰ ਦੇਣਗੇ ਪਰ ਉਹ ਅੜ ਗਿਆ ਅਤੇ ਕਿਹਾ ਹੁਣੇ ਹੀ ਬੰਦ ਕਰੋ । ਫਿਰ ਉਸ ਨੇ ਡੀਜੇ ਨੂੰ ਬੰਨਿਆ ਇੱਥੋਂ ਤੱਕ ਕਿ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ । ਇਲਜ਼ਾਮ ਹੈ ਕਿ ਔਰਤਾਂ ਨਾਲ ਵੀ ਕੁੱਟਮਾਰ ਕਰਦਿਆਂ ਉਨ੍ਹਾਂ ਦੇ ਕੱਪੜੇ ਤੱਕ ਪਾੜੇ ਗਏ ਹਨ । ਪਰਿਵਾਰ ਨੇ ਦੱਸਿਆ ਇਸ ਦੌਰਾਨ ਉਸ ਨੇ ਪਰਿਵਾਰ ਨੂੰ ਸਿੱਧੀ ਧਮਕੀ ਦਿੰਦੇ ਹੋਏ ਕਿਹਾ ਕਿ ਮੇਰੇ ਪਿਤਾ ਪੁਲਿਸ ਵਿੱਚ ਹਨ ਕੋਈ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ ਹੈ ।
ਪੁਲਿਸ ਦਾ ਬਿਆਨ
ਪੁਲਿਸ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਪਰਿਵਾਰ ਇਸ ਬਾਰੇ ਜਿਹੜਾ ਵੀ ਬਿਆਨ ਦਰਜ ਕਰਵਾਏਗਾ, ਉਸ ‘ਤੇ ਜ਼ਰੂਰ ਕਾਰਵਾਹੀ ਕੀਤੀ ਜਾਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡੀਜੇ ਦੀ ਜ਼ਿਆਦਾ ਆਵਾਜ਼ ਦੇ ਨਾਲ ਆਲੇ-ਦੁਆਲੇ ਦੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ । ਪਰ ਧਮਕੀ ਅਤੇ ਕੁੱਟਮਾਰ ਕਰਕੇ ਇਸ ਨੂੰ ਬੰਦ ਕਰਵਾਉਣਾ ਗਲਤ ਹੈ । ਇਸ ਮਸਲੇ ਨੂੰ ਪਿਆਰ ਨਾਲ ਵੀ ਸੁਲਝਾਇਆ ਜਾ ਸਕਦਾ ਸੀ । ਆਪਣੇ ਘਰ ਜਸ਼ਨ ਮਨਾਉਣ ਵਾਲਿਆਂ ਨੂੰ ਵੀ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਡੀਜੇ ਦੀ ਆਵਾਜ਼ ਇੰਨੀ ਜ਼ਿਆਦਾ ਨਾ ਹੋਏ ਜਿਸ ਨਾਲ ਕਿਸੇ ਨੂੰ ਪਰੇਸ਼ਾਨੀ ਹੋਵੇ। ਖਾਸ ਕਰਕੇ ਫਰਵਰੀ,ਮਾਰਚ ਅਤੇ ਅਪ੍ਰੈਲ ਜਦੋਂ ਪੰਜਾਬ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਹਨ। ਇਸ ਤੋਂ ਇਲਾਵਾ ਘਰ ਵਿੱਚ ਜੇਕਰ ਕੋਈ ਬਿਮਾਰ ਜਾਂ ਫਿਰ ਬਜ਼ੁਰਗ ਹੈ ਤਾਂ ਉਨ੍ਹਾਂ ਨੂੰ ਵੀ ਤੇਜ਼ ਆਵਾਜ਼ ਨਾਲ ਪਰੇਸ਼ਾਨੀ ਹੁੰਦੀ ਹੈ । ਇਸ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ।