‘ਦ ਖ਼ਾਲਸ ਟੀਵੀ ਬਿਊਰੋ:- ਨਵਜੋਤ ਸਿੰਘ ਸਿੱਧੂ ਆਪਣੀ ਮੋਂਗਾ ਫੇਰੀ ਦੌਰਾਨ ਕਿਸਾਨਾਂ ਅਤੇ ਕੱਚੇ ਅਧਿਆਪਕਾਂ ਦੇ ਗੁੱਸੇ ਤੋਂ ਬੱਚ ਗਏ । ਕੱਚੇ ਅਧਿਆਪਕਾਂ ਨੇ ਬੁੱਘੀਪੁਰਾ ਚੌਕ ਨੂੰ ਜਾਮ ਕਰ ਦਿੱਤਾ । ਕਿਸਾਨ ਨਵਜੋਤ ਸਿੰਘ ਸਿੱਧੂ ਦੇ ਨੇੜੇ ਤਾਂ ਪੁੰਜ ਗਏ ਪਰ ਉਨ੍ਹਾਂ ਨੂੰ ਪੁਲਿਸ ਨਾਲ ਹੱਥੋਪਾਈ ਹੋਣਾਂ ਪਿਆ। ਸਿੱਧੂ ਦੀ ਮੋਂਗਾ ਫੇਰੀ ਦੀ ਸੂਹ ਮਿਲਦਿਆ ਹੀ ਅਧਿਆਪਕ ਅਤੇ ਕਿਸਾਨ ਉਸ ਨੂੰ ਘੇਰਨ ਲਈ ਸੜਕਾਂ ‘ਤੇ ਆ ਗਏ ।
