India Punjab

ਸਿੰਘੂ ਬਾਰਡਰ ‘ਤੇ ਅੱਜ ਦੀਆਂ ਤਾਜ਼ਾ ਤਸਵੀਰਾਂ, ਕਿਸਾਨਾਂ ਦੇ ਖਿੜੇ ਹੋਏ ਚਿਹਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਬਾਰਡਰਾਂ ’ਤੇ ਆਪਣੇ ਹੱਕਾਂ ਦੀ ਲ ੜਾਈ ਲਈ ਤਿੰਨ ਖੇਤੀ ਕਾਨੂੰਨਾਂ ਖਿਲਾਫ ਡਟੇ ਕਿ ਸਾਨੀ ਸੰਘਰਸ਼ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਵੱਖ-ਵੱਖ ਸੂਬਿਆਂ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਅੱਜ ਦਿੱਲੀ ਬਾਰਡਰ ’ਤੇ ਪਹੁੰਚ ਰਹੇ ਹਨ ਤਾਂ ਜੋ ਸੰਘਰਸ਼ ਦਾ ਬਾਰਡਰਾਂ ’ਤੇ ਇੱਕ ਸਾਲ ਪੂਰਾ ਹੋਣ ’ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਸਕੇ। ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਖਿੜੇ ਹੋਏ ਚਿਹਰੇ ਉਨ੍ਹਾਂ ਦੀ ਜਿੱਤ ਦਾ ਅਹਿਸਾਸ ਕਰਾਉਂਦੇ ਹਨ। ਆਉ ਸਿੰਘੂ ਬਾਰਡਰ ‘ਤੇ ਅੱਜ ਦੀਆਂ ਤਾਜ਼ਾ ਤਸਵੀਰਾਂ ਵੇਖੀਏ ਜਿੱਥੇ ਕਿਸਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਝਲਕ ਸਾਫ ਅਤੇ ਸਪੱਸ਼ਟ ਦਿਸ ਰਹੀ ਹੈ।

ਇਸ ਮੌਕੇ ਕਿਸਾਨਾਂ ਵੱਲੋਂ ਖੁਸ਼ੀ ਦੇ ਗੀਤ ਗਾਏ ਗਏ। ਕਿਸਾਨ ਬੀਬੀਆਂ, ਬਜ਼ੁਰਗ ਕਿਸਾਨਾਂ, ਨੌਜਵਾਨਾਂ ਵੱਲੋਂ ਹੱਥਾਂ ਵਿੱਚ ਕਿਸਾਨੀ ਝੰਡੇ ਫੜ ਕੇ ਜਸ਼ਨ ਮਨਾਏ ਜਾ ਰਹੇ ਹਨ। ਕਿਸਾਨਾਂ ਵੱਲੋਂ ਸ਼ਬਦ ਕੀਰਤਨ ਦਾ ਗਾਇਨ ਕਰਕੇ ਪਰਮਾਤਮਾ ਦਾ ਸ਼ੁਕਰ ਵੀ ਕੀਤਾ ਗਿਆ।

ਬਾਪੂ ਅਮਰਜੀਤ ਸਿੰਘ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਫਰੀ ਮੈਟਰੋ ਸੇਵਾ ਵੱਲੋਂ ਵੀ ਅੱਜ ਪਹਿਲੀਆਂ ‘ਚ ਆਪਣੀ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਮੁਫਤ ਵਿੱਚ ਕਿਸਾਨਾਂ ਨੂੰ ਮੋਰਚਿਆਂ ਵਿੱਚ ਲਿਜਾਇਆ ਜਾਂਦਾ ਹੈ। ਇਹ ਕਿਸਾਨ ਮੈਟਰੋ ਟਰੈਕਟਰ ਟਰਾਲੀ ਨਾਲ ਤਿਆਰ ਕੀਤੀ ਗਈ ਹੈ।

ਮੋਰਚੇ ‘ਤੇ ਕਿਸਾਨਾਂ ਲਈ ਕਿਸਾਨੀ ਬੈਚ ਵੀ ਤਿਆਰ ਕੀਤੇ ਗਏ।

ਕਿਸਾਨ ਅੰਦੋਲਨ ਦਾ ਇੱਕ ਸਾਲ ਪੂੁਰਾ ਹੋਣ ਮੌਕੇ ਅੰਮ੍ਰਿਤਸਰ ਵਿੱਚ ਕਿਸਾਨਾਂ ਨੇ ਇਕੱਠਾ ਹੋ ਕੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।