India Punjab

ਕਿਸਾਨ ਹੋਏ ਰਾਜ਼ੀ, ਸਰਕਾਰ ਦੀ ਮੰਨ ਲਈ ਆਹ ਗੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੇ ਕੈਪਟਨ ਸਰਕਾਰ ਨਾਲ ਸਮਝੌਤਾ ਕਰ ਲਿਆ ਹੈ। ਕਿਸਾਨ 360 ਰੁਪਏ ਪ੍ਰਤੀ ਕੁਇੰਟਲ ਗੰਨੇ ਦੇ ਭਾਅ ‘ਤੇ ਰਾਜ਼ੀ ਹੋ ਗਏ ਹਨ, ਹਾਲਾਂਕਿ ਕਿਸਾਨ 400 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕਰ ਰਹੇ ਸਨ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 50 ਰੁਪਏ ਕੁਇੰਟਲ ਗੰਨੇ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਦੇਸ਼ ਦੇ ਇਤਿਹਾਸ ਵਿੱਚ ਇੰਨਾ ਵੱਡਾ ਵਾਧਾ ਸਭ ਤੋਂ ਪਹਿਲੀ ਵਾਰ ਹੈ। ਕਿਸਾਨਾਂ ਨੂੰ ਹਰਿਆਣੇ ਤੋਂ 2 ਰੁਪਏ ਵੱਧ ਰੇਟ ਮਿਲਿਆ ਹੈ। ਇਹ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਰਾਜੇਵਾਲ ਨੇ ਕੈਪਟਨ ਦਾ ਧੰਨਵਾਦ ਕੀਤਾ। ਅੱਜ ਜਲੰਧਰ ਤੋਂ ਧਰਨਾ ਉਠਾ ਦਿੱਤਾ ਜਾਵੇਗਾ। ਜਲੰਧਰ ਦੇ ਰੇਲਵੇ ਟਰੈਕ ਖਾਲੀ ਕੀਤੇ ਜਾਣਗੇ। ਰਾਜੇਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਦਿੱਲੀ ਵੱਲ ਕੂਚ ਕਰਨ ਦੀ ਅਪੀਲ ਕੀਤੀ। ਕਿਸਾਨ ਲੀਡਰਾਂ ਨੇ ਸਾਰੇ ਕਿਸਾਨਾਂ ਨੂੰ ਵਧਾਈ ਦਿੱਤੀ।

ਕਿਸਾਨਾਂ ਨੇ 20 ਅਗਸਤ ਨੂੰ ਗੰਨੇ ਦੇ ਮੁੱਲ ਵਿੱਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਲੁਧਿਆਣਾ ਵੱਲ ਜਾਣ ਵਾਲੇ ਜਲੰਧਰ-ਦਿੱਲੀ ਕੌਮੀ ਮਾਰਗ ਨੂੰ ਜਾਮ ਕਰ ਦਿੱਤਾ ਸੀ। ਕਿਸਾਨਾਂ ਨੇ ਜਲੰਧਰ ਦੇ ਧੰਨੋਂਵਾਲੀ ਗੇਟ ਦੇ ਨੇੜੇ ਦੋਵਾਂ ਪਾਸਿਆਂ ਦੀ ਆਵਾਜਾਈ ਠੱਪ ਕਰ ਦਿੱਤੀ ਸੀ। ਇਸ ਨਾਲ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜੰਮੂ ਸਣੇ ਜਲੰਧਰ ਰਾਹੀਂ ਆਵਾਜਾਈ ਦੇ ਰਾਹ ਵੀ ਬੰਦ ਕਰ ਦਿੱਤੇ ਗਏ ਸਨ। ਕੱਲ੍ਹ ਕਿਸਾਨਾਂ ਦੀ ਖੇਤੀਬਾੜੀ ਮਾਹਿਰਾਂ ਦੇ ਨਾਲ ਮੀਟਿੰਗ ਹੋਈ ਸੀ।