India International Khalas Tv Special Punjab

ਇਸ ਸਮੁੰਦਰੀ ਜੀਵ ਨੂੰ ਰੰਗ ਬਦਲਦਾ ਦੇਖ ਤੁਸੀਂ ਕਹੋਗੋ-Wow…SO AMAZING

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਿਆਸੀ ਲੀਡਰ ਤਾਂ ਤੁਸੀਂ ਰੰਗ ਬਦਲਦੇ ਤੇ ਵਾਅਦਿਆਂ ਤੋਂ ਮੁਕਰਦੇ ਵੇਖੇ ਹੋਣਗੇ ਪਰ ਜਿਹੜਾ ਸਮੁੰਦਰੀ ਜੀਵ ਤੁਹਾਨੂੰ ਅਸੀਂ ਦੱਸਣ ਤੇ ਵਿਖਾਉਣ ਜਾ ਰਹੇ ਹਾਂ ਇਹ ਸੌਂਦਾ ਹੋਇਆ ਰੰਗ ਬਦਲਦਾ ਹੈ।

ਸੋਸ਼ਲ ਮੀਡੀਆ ਦੇ ਟਵਿੱਟਰ ਪਲੇਟਫਾਰਮ ਦੇ ਅਕਾਊਂਟ Buitengebieden ਉੱਤੇ ਵਾਇਰਲ ਹੋ ਰਹੀ ਇਸ ਆਕਟੋਪਸ ਦੀ ਵੀਡੀਓ ਜਿੰਨੀ ਹੈਰਾਨ ਕਰਨ ਵਾਲੀ ਹੈ, ਉਸੇ ਅੰਦਾਜ ਵਿੱਚ ਦਿਲ ਖੁਸ਼ ਕਰਨ ਵਾਲੀ ਵੀ।ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।ਸੌਂਦਾ ਹੋਇਆ ਇਹ ਆਕਟੋਪਸ ਗਿਰਗਿਟ ਵਾਂਗ ਹਰੇ, ਪੀਲੇ, ਨੀਲੇ, ਲਾਲ ਤੇ ਕਦੇ-ਕਦੇ ਸਫੇਦ ਦੂਧੀਆ ਰੰਗ ਵਿੱਚ ਬਦਲ ਜਾਂਦਾ ਹੈ।

ਇਸ ਵੀਡੀਓ ਵਿੱਚ ਆਕਟੋਪਸ ਦਾ ਅੰਦਾਜ ਲੋਕਾਂ ਨੂੰ ਮੰਤਰਮੁਗਧ ਕਰ ਰਿਹਾ ਹੈ।ਸਿਰਫ ਰੰਗ ਹੀ ਨਹੀਂ ਇਸ ਆਕਟੋਪਸ ਦਾ ਆਕਾਰ ਵੀ ਬਦਲਦਾ ਹੈ। ਵੀਡੀਓ ਦੀ ਕੈਪਸ਼ਨ ਲਿਖੀ ਗਈ ਹੈ ਕਿ…ਇੱਕ ਆਕਟੋਪਸ ਨੀਂਦ ਵਿੱਚ ਰੰਗ ਬਦਲ ਰਿਹਾ ਹੈ।

ਲੋਕ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੋਈ ਲਿਖ ਰਿਹਾ ਹੈ…ਵਾਓ…ਅਮੇਜਿੰਗ, ਕਿਸੇ ਯੂਜ਼ਰ ਨੇ ਲਿਖਿਆ ਹੈ ਕਿ ਹੈਰਾਨੀ ਹੈ ਕਿ ਇਹ ਕਿਤੇ ਸੁਪਨੇ ਤਾਂ ਨਹੀਂ ਦੇਖ ਰਿਹਾ। ਇਕ ਹੋਰ ਸੱਜਣ ਨੇ ਕਮੈਂਟ ਕੀਤਾ ਹੈ…ਨੀਂਦ ਦੇ ਦੌਰਾਨ ਇੰਨਾ ਤੇਜ਼ ਦਿਮਾਗ।

https://twitter.com/buitengebieden_/status/1429074307251060740