Punjab

ਝੋਨੇ ‘ਤੇ ਲਗਾਈਆਂ ਜਾ ਰਹੀਆਂ ਨਵੀਆਂ ਸ਼ਰਤਾਂ ‘ਤੇ ਕਿਸਾਨ ਲੀਡਰ ਦੀ ਸਰਕਾਰ ਨੂੰ ਚਿਤਾਵਨੀ

‘ਦ ਖ਼ਾਲਸ ਬਿਊਰੋ : ਕਿਸਾਨ ਲੀਡਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਝੋਨੇ ਦੀ ਖਰੀਦ ਉੱਤੇ ਸ਼ਰਤਾਂ ਲਾਓੁਣ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰ ਵੱਲੋਂ ਕਿਸਾਨਾਂ ਦੇ ਝੋਨੇ ਦੀ ਖਰੀਦ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪ੍ਰਤੀ ਏਕੜ 25 ਕੁਇੰਟਲ ਝੋਨਾ ਖਰੀਦਣ ਦੀ ਸ਼ਰਤ ਲਾਈ ਜਾ ਰਹੀ ਹੈ ਜਦਕਿ ਬਹੁਤ ਸਾਰੀਆਂ ਥਾਵਾਂ ਉੱਤੇ ਝੋਨੇ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਜਾਂਦਾ ਹੈ।

ਦੂਸਰੀ ਸ਼ਰਤ ਹੈ ਕਿ ਜ਼ਮੀਨਾਂ ਦੀ ਮਾਲਕੀ ਕਿਸ ਕਿਸਾਨ ਕੋਲ ਕਿੰਨੀ ਜ਼ਮੀਨ ਹੈ, ਉਸਦਾ ਕਿੰਨਾ ਝੋਨਾ ਬਣੇਗਾ, ਉਸ ਮੁਤਾਬਕ ਝੋਨਾ ਖਰੀਦਿਆ ਜਾਵੇਗਾ। ਇਸਦਾ ਮਤਲਬ ਇਹ ਹੋਇਆ ਕਿ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਉੱਤੇ ਲਈਆਂ ਹਨ, ਉਨ੍ਹਾਂ ਲਈ ਮੁਸ਼ਕਿਲ ਖੜੀ ਹੋ ਸਕਦੀ ਹੈ। ਪਰ ਸੂਬਾ ਸਰਕਾਰ ਮੂਕ ਦਰਸ਼ਕ ਬਣ ਕੇ ਸਭ ਵੇਖ ਰਹੀ ਹੈ। ਜੇ ਝੋਨੇ ਦੀ ਮੁਕੰਮਲ ਖਰੀਦ ਨਾ ਹੋਈ ਤਾਂ ਤਕੜਾ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਨੇ ਸਾਰੀਆਂ ਫਸਲਾਂ ਦੀ ਐੱਮਐੱਸਪੀ ਦੀ ਮੰਗ ਵੀ ਕੀਤੀ।