‘ਦ ਖ਼ਾਲਸ ਬਿਊਰੋ : ਸਿੱਪੀ ਸਿੱਧੂ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਦੇ ਵਕੀਲ ਨੇ CBI ਜਾਂਚ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਕਲਿਆਣੀ ਨੇ ਸਿੱਪੀ ‘ਤੇ 2 ਫਾਇਰ ਕੀਤੇ। ਪਹਿਲਾਂ CBI ਕਹਿ ਰਹੀ ਸੀ ਕਿ ਕਲਿਆਣੀ ਨੇ ਸੁਪਾਰੀ ਦਿੱਤੀ ਤੇ ਹੁਣ ਕਹਿ ਰਹੀ ਹੈ ਕਿ ਕਲਿਆਣੀ ਨੇ ਆਪ 2 ਫਾਇਰ ਕੀਤੇ। ਕਲਿਆਣੀ ਦੇ ਵਕੀਲ ਨੇ ਕਿਹਾ ਕਿ CBI ਦੇ ਕੋਲ ਕੋਈ ਸਬੂਤ ਨਹੀਂ ਹਨ। ਅੱਜ ਹੀ ਕਲਿਆਣੀ ਨੂੰ ਹਾਈਕੋਰਟ ਨੇ ਜ਼ਮਾਨਤ ਦਿੱਤੀ ਹੈ। CBI ਨੇ 15 ਜੂਨ ਨੂੰ ਕਲਿਆਣੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸਾਲ 2015 ‘ਚ ਇੱਕ ਪਾਰਕ ‘ਚ ਸਿੱਪੀ ਦੀ ਲਾਸ਼ ਮਿਲੀ ਸੀ।