ਮੁਹਾਲੀ : ਪੰਜਾਬ ਸਰਕਾਰ ਗਰੀਬ ਲੋਕਾਂ ਤੇ ਕਿਸਾਨਾਂ ਤੋਂ ਤਾਂ ਪੰਚਾਇਤੀ ਜ਼ਮੀਨ ਨੂੰ ਛੁਡਵਾ ਰਹੀ ਹੈ ਤੇ ਨਿੱਤ ਦਾਅਵੇ ਕਰ ਰਹੀ ਹੈ ਕਿ ਅੱਜ ਇੰਨੀ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਹੇਠੋਂ ਕੱਢ ਲਿਆ ਗਿਆ ਹੈ ਪਰ ਜਿਹੜੀ ਜ਼ਮੀਨ ਰਾਧਾ ਸਵਾਮੀ ਡੇਰੇ ਨੇ ਦੱਬੀ ਹੋਈ ਹੈ ,ਉਸ ਦਾ ਕੀ?? ਇਹ ਸ਼ਬਦ ਸਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੇ, ਜੋ ਅੱਜ ਮੁਹਾਲੀ ਦੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿੱਖੇ ਕਿਸਾਨਾਂ ਦੀ ਇੱਕ ਮੀਟਿੰਗ ਤੋਂ ਬਾਅਦ ਪਤਰਕਾਰਾਂ ਨਾਲ ਗੱਲ ਰਹੇ ਸੀ।ਉਹਨਾਂ ਦਾ ਕਹਿਣਾ ਸੀ ਕਿ ਸਾਡੀ ਲੋਕ ਭਲਾਈ ਵੈਲਫੇਅਰ ਇਨਸਾਫ਼ ਸੁਸਾਇਟੀ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਅਸੀ ਇਸ ਪਾਸੇ ਵੱਲ ਕਾਰਵਾਈ ਕਰਵਾ ਸਕੀਏ। ਸਬੂਤਾਂ ਨਾਲ ਗੱਲ ਕਰਦਿਆਂ ਉਹਨਾਂ ਦਾਅਵਾ ਕੀਤਾ ਕਿ ਪਿੰਡ ਵੜੈਚ ਦੀ 80 ਕਿਲ੍ਹੇ ਜ਼ਮੀਨ ਨੂੰ ਡੇਰਾ ਕੌਡੀਆਂ ਦੇ ਭਾਅ ਖਰੀਦਣਾ ਚਾਹੁੰਦਾ ਸੀ ਪਰ ਉਹਨਾਂ ਵੱਲੋਂ ਫਿਰ ਹਾਈ ਕੋਰਟ ਵਿਚ ਪਟੀਸ਼ਨ ਪਾਈ ਹੋਣ ਕਾਰਨ ਇਹ ਮੁਮਕਿਨ ਨਹੀਂ ਹੋ ਸਕਿਆ ਸੀ।

ਇਸ ਤੋਂ ਇਲਾਵਾ ਉਹਨਾਂ ਜ਼ਮੀਨ ਦੀਆਂ ਫਰਦਾਂ ਦਿਖਾਉਂਦੇ ਹੋਏ ਇਹ ਵੀ ਦਾਅਵਾ ਕੀਤਾ ਕਿ 25 ਪਿੰਡਾਂ ਦੀ ਹਜਾਰਾਂ ਏਕੜ ਜ਼ਮੀਨ ‘ਤੇ ਕਬਜ਼ਾ ਡੇਰਾ ਕਰੀ ਬੈਠਾ ਹੈ ਪਰ ਸਰਕਾਰੀ ਸ਼ਹਿ ਪ੍ਰਾਪਤ ਹੋਣ ਕਰਕੇ ਕੋਈ ਵੀ ਇਹਨਾਂ ਦੇ ਖਿਲਾਫ਼ ਨਹੀਂ ਬੋਲਦਾ। ਇਹਨਾਂ ਦੀ ਗੁੰਡਾਗਰਦੀ ਇੰਨੀ ਵੱਧ ਗਈ ਹੈ ਕਿ ਇਹਨਾਂ ਨੇ ਇੱਕ ਮਰੇ ਹੋਏ ਵਿਅਕਤੀ ਦੀ ਜ਼ਮੀਨ ਨੂੰ ਵੀ ਧੋਖੇ ਨਾਲ ਹੜਪ ਲਿਆ ਹੈ।


ਇਸ ਸਭ ਤੋਂ ਇਲਾਵਾ ਉਹਨਾਂ ਹੋਰ ਵੀ ਕਈ ਗੱਲਾਂ ਸਾਹਮਣੇ ਰੱਖੀਆਂ ਤੇ ਦਾਅਵਾ ਕੀਤਾ ਕਿ ਡੇਰਾ ਹੁਣ ਪਿੰਡ ਢਿਲਵਾਂ ਦੀ 100 ਏਕੜ ਜ਼ਮੀਨ ਵੀ ਦੱਬਣ ਨੂੰ ਫਿਰਦਾ ਹੈ।ਇਥੋਂ ਤੱਕ ਇਸ ਡੇਰੇ ਨੇ ਇਸ ਇਲਾਕੇ ਵਿੱਚ ਅਨੁਸੂਚਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਪਲਾਟ ਵੀ ਦੱਬੇ ਹੋਏ ਹਨ।ਸੋ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦੇ ਖਿਲਾਫ਼ ਵੀ ਕਾਰਵਾਈ ਹੋਵੇ,ਸਿਰਫ਼ ਆਮ ਆਦਮੀ ਨੂੰ ਹੀ ਨਾ ਤੰਗ ਕੀਤਾ ਜਾਵੇ।

ਬਲਦੇਵ ਸਿੰਘ ਸਿਰਸਾ, ਕਿਸਾਨ ਆਗੂ

ਬੰਦੀ ਸਿੰਘ ਦੀ ਰਿਹਾਈ ਦੇ ਮਸਲੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਮਾਮਲਾ ਕਾਫੀ ਸਮੇਂ ਤੋਂ ਚਰਚਾ ਵਿੱਚ ਹੈ ਤੇ ਕੁੱਝ ਜਥੇਬੰਦੀਆਂ ਨੇ,ਜਿਹਨਾਂ ਵੱਲੋਂ ਰਿਹਾਈ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਇਹ ਕਿਹਾ ਹੈ ਕਿ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਬੰਦੀ ਸਿੰਘਾਂ ਦੀ ਰਿਹਾਈ ਦਾ ਏਜੰਡਾ ਰਖਿਆ ਜਾਵੇਗਾ ਗਿਆ ਹੈ ਤੇ ਸਰਕਾਰ ਨੂੰ 6 ਨਵੰਬਰ 2022 ਤੱਕ ਸਰਕਾਰ ਨੂੰ ਅਲਟੀਮੇਟ ਦਿੱਤਾ ਗਿਆ ਹੈ।ਇਸੇ ਦਿਨ 6 ਨਵੰਬਰ ਨੂੰ ਪਿੰਡ ਡਾਚਰ,ਹਰਿਆਣਾ ਵਿੱਚ ਵੱਡਾ ਇੱਕਠ ਹੋਵੇਗਾ ਤੇ ਉਸ ਵਿੱਚ ਅੱਗੇ ਦੀ ਕਾਰਵਾਈ ਤੇ ਫੈਸਲਾ ਲਿਆ ਜਾਵੇਗਾ।

ਜਥੇਦਾਰ ਸਿਰਸਾ ਨੇ ਇਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਨਿਸ਼ਾਨਾ ਲਾਇਆ ਤੇ ਕਿਹਾ ਕਿ ਬਾਦਲਾਂ ਨੇ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ।ਉਹ ਕਦੇ ਵੀ ਪੰਜਾਬ ਦੇ ਹਿਤਾਂ ਲਈ ਨਹੀਂ ਖੜੇ ਸੀ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਵੀ ਲਗਾਇਆ ਜਾਵੇਗਾ।

ਬਲਦੇਵ ਸਿੰਘ ਸਿਰਸਾ, ਕਿਸਾਨ ਆਗੂ

ਬੰਦੀ ਸਿੰਘਾਂ ਦੀ ਰਿਹਾਈ ਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਤੇ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਦੇ ਬੰਦੀ ਸਿੰਘਾਂ ਬਾਰੇ ਦਿੱਤੇ ਗਏ ਬਿਆਨਾਂ ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਇਹਨਾ ਤੇ ਨਿਸ਼ਾਨਾ ਲਾਇਆ ਹੈ। ਕਾਂਗਰਸੀ ਆਗੂ ਬਿਟੂ ਤੇ ਵਰਦਿਆਂ ਉਹਨਾਂ ਕਿਹਾ ਕਿ ਉਸ ਨੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਨਾ ਹੀ ਹੈ ਕਿਉਂਕਿ ਉਸ ਦੇ ਦਾਦੇ ਨੇ ਪੰਜਾਬ ਦੀ ਜੁਆਨੀ ਦਾ ਘਾਣ ਕੀਤਾ ਸੀ।ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਵੀ ਉਹਨਾਂ ਤੰਜ ਕੱਸਿਆ ਕਿ ਇਹ ਹੁਣ ਭਾਈ ਰਾਜੋਆਣਾ ਨੂੰ ਛੱਡ ਕੇ ਬਾਕੀ ਸਿੰਘਾਂ ਦੀ ਰਿਹਾਈ ਦੀ ਗੱਲ ਕਿਉਂ ਨੀ ਕਰਦਾ?