India Punjab

ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਸ਼ੰਭੂ ਬਾਰਡਰ ਤੋਂ PM ਮੋਦੀ ਨੂੰ ਕਿਸਾਨਾਂ ਦਾ ਵੱਡਾ ਸਨੇਹਾ !

ਬਿਉਰੋ ਰਿਪੋਰਟ : ਕੇਂਦਰ ਨਾਲ ਕਿਸਾਨਾਂ ਦੀ ਚੌਥੇ ਦੌਰ ਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਵੱਡੀ ਮੰਗ ਰਹੀ ਹੈ । ਸ਼ੰਭੂ ਬਾਰਡਰ ‘ਤੇ ਪੀਸੀ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਸਾਡੀ ਕੱਲ ਦੀ ਮੀਟਿੰਗ ਨੂੰ ਲੈਕੇ ਬਹੁਤ ਉਮੀਦਾਂ ਹਨ । ਅਸੀਂ ਚਾਹੁੰਦੇ ਹਾਂ ਕਿ PM ਮੋਦੀ ਹੌਂਸਲਾ ਵਿਖਾਉਣ MSP ‘ਤੇ ਆਰਡੀਨੈਂਸ ਲਿਆਉਣ । ਪੰਧੇਰ ਨੇ ਕਿਹਾ ਅਸੀਂ ਪਿਛਲੀ ਮੀਟਿੰਗ ਵਿੱਚ ਆਪਣੀ ਗੱਲ ਰੱਖ ਦਿੱਤੀ ਹੈ । ਹੁਣ ਗੇਂਦ ਕੇਂਦਰ ਦੇ ਪਾਲੇ ਵਿੱਚ ਹੈ ਅਸੀ ਉਮੀਦ ਕਰਦੇ ਹਾਂ ਸੁਖਦ ਖ਼ਬਰ ਮਿਲੇ ।

ਸਾਡਾ ਮਕਸਦ ਦਿੱਲੀ ਜਾਕੇ ਪ੍ਰਦਰਸਨ ਕਰਨਾ ਨਹੀਂ ਹੈ ਬਲਕਿ ਆਪਣੀ ਮੰਗਾਂ ਨੂੰ ਮੰਨਵਾਉਣਾ ਹੈ । ਉਨ੍ਹਾਂ ਕਿਹਾ MSP ਗਰੰਟੀ ਕਾਨੂੰਨ ਨੂੰ ਲੈਕੇ ਬੇਵਜ੍ਹਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਸ ਨਾਲ ਬੋਝ ਵਧੇਗਾ ਮਹਿੰਗਾਈ ਹੋ ਜ਼ਿਆਦਾ ਹੋਵੇਗੀ,ਜਦਕਿ ਅਸੀਂ ਦਾਲਾ ਅਤੇ ਹੋਰ ਚੀਜ਼ਾ ਬਾਹਰੋ ਮੰਗਰਵਾਉਂਦੇ ਹਾਂ ਅਸੀਂ ਪੈਦਾ ਕਰਨ ਨੂੰ ਤਿਆਰ ਹਾਂ ਤੁਸੀਂ ਸਾਨੂੰ ਸਾਰੀਆਂ ਫਸਲਾਂ ‘ਤੇ MSP ਦਿਉ । ਸਰਕਾਰ ਦਾ ਦਾਅਵਾ ਸੀ ਕਿ 23 ਫਸਲਾਂ ਦੀ MSP ਦੇਣ ‘ਤੇ 2 ਲੱਖ ਕਰੋੜ ਖਰਚ ਹੋਣਗੇ । ਪਰ ਸਰਕਾਰ ਇਹ ਕਿਉਂ ਨਹੀਂ ਸਮਝ ਰਹੀ ਹੈ ਜਿਹੜੀ ਚੀਜ਼ ਉਹ ਖਰੀਦੇਗੀ ਉਹ ਵੇਚੇਗੀ। ਉਸ ਤੋਂ ਵੀ ਕਮਾਈ ਹੋ ਸਕਦੀ ਹੈ,ਉਨ੍ਹਾਂ ਕਿਹਾ ਹਾਂ ਇਹ ਹੋ ਸਕਦਾ ਹੈ ਕਿ ਪਹਿਲੇ ਸਾਲ ਸਰਕਾਰ ਨੂੰ ਆਪਣੀ ਜੇਬ੍ਹ ਤੋਂ ਕੁਝ ਜ਼ਿਆਦਾ ਖਰਚ ਕਰਨਾ ਪਏ,ਪਰ ਅਗਲੇ ਸਾਲ ਤੋਂ ਅਜਿਹਾ ਨਹੀਂ ਹੋਵੇਗਾ।

ਉਧਰ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਕੇਂਦਰ ਦੇ ਮੰਤਰੀ ਕਿਸਾਨਾਂ ਦੇ ਸਾਹਮਣੇ MSP ‘ਤੇ ਕਮੇਟੀ ਬਣਾਉਣ ਦਾ ਐਲਾਨ ਕਰਕੇ ਕਿਸਾਨਾਂ ਕੋਲੋ ਨਾਵਾਂ ਦੀ ਮੰਗ ਕਰ ਸਕਦੀ ਹੈ । ਹਾਲਾਂਕਿ ਪਿਛਲੀ ਮੀਟਿੰਗ ਵਿੱਚ ਹੀ ਕਿਸਾਨਾਂ ਨੇ ਕੇਂਦਰ ਦੀ ਇਸ ਸਿਫਾਰਿਸ਼ ਨੂੰ ਰੱਦ ਕਰ ਦਿੱਤਾ ਹੈ । ਜੇਕਰ ਕੱਲ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ਉਗਰਾਹਾਂ ਜਥੇਬੰਦੀ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਜਾਣ ਦਾ ਐਲਾਨ ਕਰ ਦਿੱਤਾ ਹੈ ।