India Manoranjan

ਦੰਗਲ ਫਿਲਮ ਦੀ ਅਦਾਕਾਰਾਂ ਦੀ ਦਰਦਨਾਕ ਮੌਤ ! ਵੱਡੀ ਲਾਪਵਾਹੀ ਆਈ ਸਾਹਮਣੇ !

ਬਿਉਰੋ ਰਿਪੋਰਟ : ਫਿਲਮ ਦੰਗਲ ਵਿੱਚ ਜੂਨੀਅਰ ਰੈਸਲਰ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੇ ਸੁਹਾਨੀ ਭਟਨਾਗਰ ਦੀ ਦਰਦਨਾਕ ਮੌਤ ਹੋ ਗਈ ਹੈ । 19 ਸਾਲ ਦੀ ਸੁਹਾਨੀ ਭਟਨਾਗਰ ਫਰੀਦਾਬਾਦ ਦੀ ਰਹਿਣ ਵਾਲੀ ਹੈ । ਕੁਝ ਦਿਨ ਪਹਿਲਾਂ ਉਸ ਦੀ ਸੜਕ ਦੁਰਘਟਨਾ ਹੋਈ ਸੀ ਇਸ ਦੌਰਾਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਸੁਹਾਨੀ ਨੇ ਇਲਾਜ ਦੇ ਦੌਰਾਨ ਜੋ ਦਵਾਈਆਂ ਖਾਦੀਆਂ ਸਨ ਉਸ ਦਾ ਮਾੜਾ ਪ੍ਰਭਾਵ ਸਰੀਰ ‘ਤੇ ਵੇਖਣ ਨੂੰ ਮਿਲਿਆ ਸੀ । ਪਰਿਵਾਰ ਮੁਤਾਬਿਕ ਸੁਹਾਨੀ ਦੇ ਸਰੀਰ ਵਿੱਚ ਹੋਲੀ-ਹੋਲੀ ਪਾਣੀ ਭਰਨ ਲੱਗਿਆ ਜਿਸ ਦੀ ਵਜ੍ਹਾ ਕਰਕੇ ਉਹ ਦਿੱਲੀ ਦੇ AIIMS ਵਿੱਚ ਭਰਤੀ ਹੋ ਗਈ । ਪਰ ਹੁਣ ਉਸ ਦੇ ਦੇਹਾਂਤ ਦੀ ਖਬਰ ਆਈ ਹੈ ।

2016 ਵਿੱਚ ਆਮੀਰ ਖਾਨ ਦੀ ਫਿਲਮ ਦੰਗਲ ਤੋਂ ਉਹ ਕਾਫੀ ਮਸ਼ਹੂਰ ਹੋਈ ਸੀ । ਉਸ ਨੇ ਜੂਨੀਅਰ ਬਬੀਤਾ ਫੋਗਾਟ ਦੀ ਭੂਮਿਆ ਅਦਾ ਕੀਤੀ ਸੀ । ਇਸ ਤੋਂ ਬਾਅਦ ਉਹ ਕਈ ਟੀਵੀ ਵਿਗਿਆਪਨਾਂ ਵਿੱਚ ਵੀ ਨਜ਼ਰ ਆਈ ਸੀ । ਪਰਿਵਾਰ ਮੁਤਾਬਿਕ ਸੁਹਾਨੀ ਭਟਨਾਗਰ ਨੂੰ ਫਿਲਮਾਂ ਦੇ ਕਈ ਆਫਰ ਆ ਰਹੇ ਸਨ ਪਰ ਉਸ ਨੇ ਪਹਿਲਾਂ ਆਪਣੀ ਪੜਾਈ ਨੂੰ ਤਰਜ਼ੀ ਦਿੱਤੀ ਸੀ । ਉਸ ਨੇ ਕਈ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਪੜਾਈ ਤੋਂ ਬਾਅਦ ਫਿਲਮਾਂ ਵਿੱਚ ਕਦਮ ਰੱਖਣ ਚਾਹੁੰਦੀ ਹੈ।

ਸੁਹਾਨੀ ਭਟਨਾਗਰਰ ਇੰਸਟਰਾਗ੍ਰਾਮ ‘ਤੇ ਵੀ ਕਾਫੀ ਐਕਟਿਵ ਸੀ । ਉਹ ਆਪਣੀ ਤਸਵੀਰਾਂ ਇਸ ‘ਤੇ ਸ਼ੇਅਰ ਕਰਦੀ ਰਹਿੰਦੀ ਸੀ । ਸੁਹਾਨੀ ਦੇ ਬਚਪਨ ਅਤੇ ਹੁਣ ਦੀ ਫੋਟੋ ਵੇਖ ਕੇ ਲੋਕ ਹੈਰਾਨ ਸਨ । ਦੰਗਲ ਫਿਲਮ ਦੀ ਲੁੱਕ ਅਤੇ ਮੌਜੂਦਾ ਫੋਟੋ ਵਿੱਚ ਉਸ ਦੀ ਲੁੱਕ ਕਾਫੀ ਬਦਲ ਚੁੱਕੀ ਸੀ । ਉਹ ਪਹਿਲਾਂ ਨਾਲ ਜ਼ਿਆਦਾ ਗਲੈਮਰਸ ਲੱਗ ਰਹੀ ਸੀ ।