Punjab

ਸ਼ੇਅਰ ਬਾਜ਼ਾਰ ’ਚ ਘਾਟਾ ਹੋਣ ਕਰਕੇ ਪਤਨੀ ਤੇ ਬੱਚੀਆਂ ਸਣੇ ਖਾਧੀ ਸਲਫਾਸ, ਤਿੰਨ ਦੀ ਮੌਤ

ਫਿਰੋਜ਼ਪੁਰ ਤੋਂ ਬੇਹੱਦ ਮੰਦਭਾਗੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਸਬਾ ਤਲਵੰਡੀ ਭਾਈ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਨ੍ਹਾਂ ਵਿੱਚੋਂ ਇੱਕ ਔਰਤ ਤੇ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇੱਕ ਮੈਂਬਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪਰਿਵਾਰ ਤਲਵੰਡੀ ਭਾਈ ਦੇ ਬੁੱਢਾ ਖੂਹ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਅਮਨ ਗੁਲਾਟੀ ਨੇ ਸ਼ੇਅਰ ਮਾਰਕਿਟ ਵਿੱਚ ਪੈਸੇ ਲਗਾਏ ਸਨ। ਉਸ ਨੂੰ ਸ਼ੇਅਰ ਮਾਰਕਿਟ ਡਾਊਨ ਹੋ ਜਾਣ ਕਾਰਨ ਕਾਫੀ ਘਾਟਾ ਪੈ ਗਿਆ ਜਿਸ ਦੇ ਕਾਰਨ ਉਸ ਨੇ ਆਪਣੀ ਪਤਨੀ ਮੋਨਿਕਾ, ਇੱਕ ਅੱਠ ਸਾਲਾਂ ਦੀ ਬੱਚੀ ਤੇ ਇੱਕ ਢਾਈ ਸਾਲਾਂ ਦੀ ਬੱਚੀ ਸਮੇਤ ਜ਼ਹਿਰੀਲੀ ਚੀਜ਼ ਖਾ ਲਈ।

ਪਤਨੀ ਮੋਨਿਕਾ ਅਤੇ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ। ਅਮਨ ਗੁਲਾਟੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਹੈ।