Punjab

ਡਾਕਟਰ ਦਾ ਵੱਡਾ ਉਪਰਾਲਾ, ਵੋਟ ਪਾਉਣ ਤੋਂ ਬਾਅਦ ਦੇਵੇਗਾ ਮੁਫਤ ਇਲਾਜ

ਬਿਉਰੋ ਰਿਪੋਰਟ – ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਵੋਟ ਕਰਕੇ ਆਪਣੇ ਲੋਕ ਆਪਣੇ ਜ਼ਮੂਰੀ ਹੱਕ ਦੀ ਅਦਾਇਗੀ ਕਰਕੇ ਨਵੀਂ ਸਰਕਾਰ ਚੁਣਨ ਇਸ ਦੇ ਲਈ ਚੋਣ ਕਮਿਸ਼ਨ ਤਾਂ ਕੋਸ਼ਿਸ਼ਾਂ ਕਰ ਰਿਹਾ ਹੈ। ਪਰ ਕੁਝ ਲੋਕ ਵੀ ਇਸ ਮੁਹਿੰਮ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਚੰਡੀਗੜ੍ਹ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਤੇ ਨਾਮਜ਼ਦ ਨਗਰ ਕੌਂਸਲਰ ਡਾ. ਆਰ. ਐਸ. ਬੇਦੀ ਨੇ ਵੋਟ ਕਰਨ ਵਾਲੇ ਦਾ ਫ੍ਰੀ ਵਿੱਚ ਇਲਾਜ ਕਰਨ ਦਾ ਵਾਅਦਾ ਕੀਤਾ ਹੈ। ਉਹ ਸੈਕਟਰ 33 ਦੇ ਹਸਪਤਾਲ ‘ਚ ਮੁਫ਼ਤ ਓਪੀਡੀ (ਆਊਟਪੇਸ਼ੈਂਟ ਵਿਭਾਗ) ਸੇਵਾ ਚਲਾਉਂਦੇ ਹਨ। ਉਨ੍ਹਾਂ ਵੱਲੋਂ 100 ਪਰਸੈਂਟ ਵੋਟਿੰਗ ਕਰਵਾਉਣ ਲਈ ਨਵਾਂ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਵੋਟ ਪਾਉਣ ਤੋਂ ਬਾਅਦ ਜੋ ਵੀ ਸਿਆਹੀ ਦਿਖਏਗਾ, ਉਸ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਮੁਫ਼ਤ ਓਪੀਡੀ ਦੀ ਸਹੂਲਤ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਲੁਧਿਆਣਾ ਦੇ ਕੁਝ ਪੈਟਰੋਲ ਪੰਪ ਮਾਲਿਕਾਂ ਨੇ ਵੀ ਐਲਾਨ ਕੀਤਾ ਸੀ ਕਿ ਜਿਹੜੇ ਲੋਕ ਵੋਟ ਪਾਉਣਗੇ ਉਨ੍ਹਾਂ ਨੂੰ ਉਹ 2 ਲੀਟਰ ਮੁਫਤ ਪ੍ਰੈਟਰੋਲ ਪਾਉਣਗੇ। ਚੋਣ ਕਮਿਸ਼ਨ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਪੈਟਰੋਲ ਪੰਪਾਂ ਦਾ ਨਾਂ ਵੀ ਨਸ਼ਰ ਕੀਤਾ ਸੀ।

ਇਹ ਵੀ ਪੜ੍ਹੋ –  ‘ਪੰਜਾਬ ‘ਚ ਕਾਗਜ਼ੀ ਸਰਕਾਰ’! ‘ਮੈਂ ’71 ‘ਚ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ ‘ਚ ਮਿਲਾ ਲੈਂਦਾ’! ‘ਕਿਸਾਨ ਚੋਣ ਲੜਕੇ ਵੇਖਣ’!