Punjab

ਭਾਰਤ ਵਿੱਚ ਜਾਅਲੀ ਯੂਨੀਵਰਸਿਟੀਆਂ ਦੇ ਫ਼ਰਜ਼ੀਵਾੜੇ ਤੋਂ ਪਰਦਾ ਉੱਠਿਆ

‘ਦ ਖ਼ਾਲਸ ਬਿਊਰੋ :- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਦੇਸ਼ ਭਰ ਦੀਆਂ ਦੋ ਦਰਜਨ ਯੂਨੀਵਰਸਿਟੀਆਂ ਨੂੰ ਜਾਅਲੀ ਕਰਾਰ ਦਿੱਤਾ ਹੈ। ਸਭ ਤੋਂ ਜ਼ਿਆਦਾ ਜਾਅਲੀ ਯੂਨੀਵਰਸਿਟੀਆਂ ਉੱਤਰ ਪ੍ਰਦੇਸ਼ ਵਿੱਚ ਹਨ। ਦੋ ਵਿੱਦਿਅਕ ਅਦਾਰਿਆਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ, ਮਾਪਿਆਂ, ਆਮ ਜਨਤਾ ਅਤੇ ਇਲੈਕਟ੍ਰੋਨਿਕ, ਪ੍ਰਿੰਟ ਮੀਡੀਆ ਰਾਹੀਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ਉੱਤੇ ਯੂਜੀਸੀ ਨੇ 24 ਸਵੈਘੋਸ਼ਿਤ ਉਚ ਸਿੱਖਿਆ ਸੰਸਥਾਵਾਂ ਨੂੰ ਜਾਅਲੀ ਯੂਨੀਵਰਸਿਟੀ ਕਰਾਰ ਦਿੱਤਾ ਹੈ।

ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਰਤੀ ਸਿੱਖਿਆ ਪ੍ਰੀਸ਼ਦ, ਲਖਨਊ ਅਤੇ ਭਾਰਤੀ ਯੋਜਨਾ ਅਤੇ ਪ੍ਰਬੰਧਨ ਸੰਸਥਾਨ (IIPM), ਕੁਤੁਬ ਇਨਕਲੈਵ, ਨਵੀਂ ਦਿੱਲੀ ਵੱਲੋਂ ਯੂਜੀਸੀ ਅਧਿਨਿਯਮ 1956 ਦੀ ਉਲੰਘਣਾ ਕਰਨ ਲਈ ਦੋਸ਼ੀ ਪਾਇਆ ਗਿਆ ਹੈ। ਭਾਰਤੀ ਸਿੱਖਿਆ ਪਰਿਸ਼ਦ ਦੇ ਮਾਮਲੇ ਅਤੇ ਆਈਆਈਪੀਐਮ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਯੂਜੀਸੀ ਵੱਲੋਂ ਜਾਅਲੀ ਯੂਨੀਵਰਸਿਟੀਆਂ ਦੀ ਸੂਚੀ ਵਿੱਚ :

ਵਾਰਾਣਸੀ ਸੰਸਕ੍ਰਿਤ ਯੂਨੀਵਰਸਿਟੀ, ਵਾਰਾਣਸੀ (ਯੂਪੀ)

ਮਹਿਲਾ ਗ੍ਰਾਮ ਵਿਦਿਆਪੀਠ, ਇਲਾਹਾਬਾਦ

ਗਾਂਧੀ ਹਿੰਦੀ ਵਿਦਿਆਪੀਠ ਇਲਾਹਾਬਾਦ

ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮੋਓਪੈਥੀ ਕਾਨਪੁਰ

ਨੇਤਾ ਜੀ ਸੁਭਾਸ਼ ਚੰਦਰ ਬੋਸ ਮੁਕਤ ਯੂਨੀਵਰਸਿਟੀ ਅਲੀਗੜ੍ਹ

ਉਤਰ ਪ੍ਰਦੇਸ਼ ਯੂਨੀਵਰਸਿਟੀ ਮਥੁਰਾ

ਮਹਾਰਾਣਾ ਪ੍ਰਤਾਪ ਸਿੱਖਿਆ ਨਿਕੇਤਨ ਯੂਨੀਵਰਸਿਟੀ ਪ੍ਰਤਾਪਗੜ੍ਹ

ਇੰਦਰ ਪ੍ਰਸਥ ਸਿੱਖਿਆ ਪਰਿਸ਼ਦ ਨੋਇਡਾ

ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ (ਦਿੱਲੀ)

ਸੰਯੁਕਤ ਰਾਸ਼ਟਰ ਯੂਨੀਵਰਸਿਟੀ

ਵੋਕੇਸ਼ਨਲ ਯੂਨੀਵਰਸਿਟੀ

ਏਡੀਆਰ ਕੇਂਦਰਿਤ ਨਿਆਂ ਯੂਨੀਵਰਸਿਟੀ

ਭਾਰਤੀ ਵਿਗਿਆਨ ਅਤੇ ਇੰਜਨੀਅਰਿੰਗ ਸੰਸਥਾ

ਵਿਸ਼ਵਕਰਮਾ ਮੁਕਤ ਯੂਨੀਵਰਸਿਟੀ

ਅਧਿਆਤਮਿਕ ਯੂਨੀਵਸਿਟੀ

ਇੰਡੀਅਨ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਿਨ, ਕੋਲਕਾਤਾ (ਪੱਛਮੀ ਬੰਗਾਲ)

ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਿਨ ਐਂਡ ਰਿਸਰਚ ਕੋਲਕਾਤਾ

ਨਵਭਾਰਤ ਸਿੱਖਿਆ ਪਰਿਸ਼ਦ, ਰਾਉਰਕੇਲਾ (ਉੜੀਸਾ)

ਨਾਰਥ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ

ਸ੍ਰੀ ਬੋਧੀ ਐਕਡਮੀ ਆਫ ਹਾਈਰ ਐਜੁਕੇਸ਼ਨ ਪੁਡੁਚੇਰੀ

ਕ੍ਰਾਈਸਟ ਨਿਊ ਟੇਸਟਾਮੇਂਟ ਡੀਮਡ ਯੂਨੀਵਰਸਿਟੀ (ਆਂਧਰਾ ਪ੍ਰਦੇਸ਼)

ਰਾਜਾ ਅਰਬੀ ਯੂਨੀਵਰਸਿਟੀ ਨਾਗਪੁਰ

ਸੇਂਟ ਜੋਨਸ ਯੂਨੀਵਰਸਿਟੀ ਕੇਰਲ

ਬੜਗਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੁਕੇਸ਼ਨ ਸੁਸਾਇਟੀ ਕਰਨਾਟਕ, ਸ਼ਾਮਿਲ ਹਨ।