India

ਫੇਸਬੁੱਕ ਨੇ 90 ਸੈਕੰਡ ਦੀ ਰੀਲ ਬਣਾਉਣ ਵਾਲਾ ਨਵਾਂ ਫੀਚਰ ਲਾਂਚ ਕੀਤਾ । ਇੰਸਟਰਾਗਰਾਮ ਦੇ ਫੀਚਰ ਵੀ ਜੋੜੇ !

ਬਿਊਰੋ ਰਿਪੋਰਟ : ਸੋਸ਼ਲ ਮੀਡੀਆ ਦੇ ਪਲੇਟਫਾਰਮ ਫੇਸਬੁੱਕ ‘ਤੇ ਯੂਜ਼ਰ ਲਈ ਕ੍ਰੀਏਟਿਵ ਐਕਸਪ੍ਰੈਸ਼ਨ ਫੀਚਰ ਲਾਂਚ ਕੀਤਾ ਗਿਆ ਹੈ । ਹੁਣ ਫੇਸਬੁੱਕ ਯੂਜ਼ਰ 90 ਸੈਕੰਡ ਦੀ ਰੀਲ ਬਣਾ ਸਕੇਗਾ । ਪਹਿਲਾਂ 60 ਸੈਕੰਡ ਤੱਕ ਦੀ ਹੀ ਲਿਮਟ। ਨਾਲ ਹੀ ਯੂਜ਼ਰ ਇੰਸਟਰਾਗਰਾਮ ਵਾਂਗ ਆਪਣੀ ਮੈਮੋਰੀਜ਼ ਦੀ ਅਸਾਨੀ ਨਾਲ ਰੇਡੀ ਮੇਡ ਰੀਲ ਬਣਾ ਸਕੇਗਾ । ਫੇਸਬੁਕ ਦੀ ਪੇਰੇਂਟ ਕੰਪਨੀ ਮੇਟਾ ਨੇ ਫੇਸਬੁਕ ‘ਤੇ ਮੇਟਾ ਫਾਰ ਕ੍ਰੀਏਟਰ ਐਕਾਉਂਟ ਤੋਂ ਇਹ ਐਲਾਨ ਕੀਤਾ ਹੈ । ਏਜੰਸੀਆਂ ਦੇ ਮੁਤਾਬਿਕ ਮੇਟਾ ਨੇ ਫੇਸਬੁਕ ਵਿੱਚ ਇੱਕ ਨਵਾਂ ਗੂਵਸ ਫੀਚਰ ਵੀ ਲਾਂਚ ਕੀਤਾ ਹੈ । ਇਹ ਫੀਚਰ ਯੂਜ਼ਰ ਨੂੰ ਵੀਡੀਓ ਵਿੱਚ ਮੋਸ਼ਨ ਨੂੰ ਗਾਣੇ ਦੀ ਬੀਟ ‘ਤੇ ਆਟੋਮੈਟਿਕ ਸਿੰਕ ਕਰ ਦਿੰਦਾ ਹੈ । ਨਵੇਂ ਟੇਮਪਲੇਟਸ ਟੂਲ ਤੋਂ ਯੂਜ਼ਰ ਅਸਾਨੀ ਨਾਲ ਟ੍ਰੇਡਿੰਗ ਟੈਂਪਲੇਟਸ ਦੇ ਨਾਲ ਰੀਲ ਬਣਾ ਸਕਦੇ ਹਨ । ਮੇਟਾ ਨੇ ਫੇਸਬੁਲ ਦੇ ਲਈ ਰੀਲ ਬਣਾਉਣ ਵਾਲੇ ਫੀਚਰ ਪਿਛਲੇ ਸਾਲ ਰੋਲ ਆਊਟ ਕੀਤਾ ਸੀ ।

ਇਸ ਤਰ੍ਹਾਂ ਬਣਾਉ ਰੀਲ

1. ਸਭ ਤੋਂ ਪਹਿਲਾਂ ਆਪਣੇ ਡਿਵਾਇਜ਼ ‘ਤੇ ਫੇਸਬੁਕ ਓਪਨ ਕਰੋ

2. ਐੱਪ ‘ਤੇ ਰੂਮਸ ਗਰੁੱਪ ਲਾਈਵ ਸੈਕਸ਼ਨ ਦੇ ਕੋਲ ਸਭ ਤੋਂ ਅੱਗੇ ਰੀਲ ਲਿਖਿਆ ਹੋਵੇਗਾ

3. ਰੀਲ ‘ਤੇ ਕਲਿੱਕ ਕਰਦੇ ਹੀ ਐੱਪ ਨੂੰ ਕੈਮਰੇ ਦਾ ਐਕਸੈਸ ਦੇਣਾ ਹੋਵੇਗਾ, ਇਸ ਦੇ ਲਈ ਸਕਰੀਨ ‘ਤੇ ਆ ਰਹੇ ALLOW ACCESS ਆਪਸ਼ਨ ਨੂੰ ਕਲਿੱਕ ਕਰਨਾ ਹੋਵੇਗਾ

4. ਇਸ ਤੋਂ ਬਾਅਦ ਇੱਕ ਵਾਰ ਮੁੜ ਤੋਂ Allow ‘ਤੇ ਕਲਿੱਕ ਕਰੋ, ਇੱਥੋ ਤੁਸੀਂ ਨਵਾਂ ਵੀਡੀਓ ਬਣਾ ਸਕਦੇ ਹੋ ਅਤੇ ਗੈਲਰੀ ‘ਤੇ ਵੀ ਵੀਡੀਓ ਐਡ ਕਰ ਸਕਦੇ ਹੋ

5. ਗੈਲਰੀ ਤੋਂ ਕਲਿੱਪ ਐਡ ਕਰਨ ਦੇ ਲਈ ਉੱਤੇ ਸਵਾਇਪ ਕਰੋ ਅਤੇ ਨਵੀਂ ਵੀਡੀਓ ਬਣਾਉਣ ਦੇ ਲਈ ਸਕਰੀਨ ‘ਤੇ ਆ ਰਹੇ ਲਾਲ ਬਟਨ ਨੂੰ ਦਬਾਉ

6. ਫਿਰ ਵੀਡੀਓ ਸ਼ੂਟ ਕਰਨ ਦੇ ਬਾਅਦ ਸਕਰੀਨ ਦੇ ਸੱਜੇ ਹੱਥ ਬਣੇ ਮਿਉਜ਼ਿਕ ਆਈਕਾਨ ‘ਤੇ ਕਲਿੱਕ ਕਰਕੇ ਵੀਡੀਓ ਵਿੱਚ ਮਿਉਜ਼ਿਕ ਐਡ ਕਰੋ

7. ਹੁਣ ਸਭ ਤੋਂ ਹੇਠਾਂ ਆਕੇ next ਦਾ ਬਟਨ ਦਬਾਉਣਾ ਹੋਵੇਗਾ

8. ਫਿਰ ਵੀਡੀਓ ਬਾਰੇ ਡਿਸਕ੍ਰਿਪਸ਼ਨ ਲਿਖ ਕੇ ਉਸ ਨੂੰ ਸ਼ੇਅਰ ਕਰਨਾ ਹੋਵੇਗਾ

9. ਰੀਲ ਨੂੰ ਸੇਵ ਬਟਨ ‘ਤੇ ਕਲਿੱਕ ਕਰਕੇ ਸੇਵ ਵੀ ਕਰ ਸਕਦੇ ਹਾਂ ਅਤੇ ਡਾਊਨ ਲੋਡ ਵੀ ਕੀਤਾ ਜਾ ਸਕਦਾ ਹੈ

ਵਿਗਿਆਪਨ ਦੇਣ ਦੇ ਲਈ ਮਸ਼ੀਨ ਲਰਨਿੰਗ ਮਾਡਲ ‘ਤੇ ਕੰਮ ਕਰ ਰਹੀ ਹੈ

ਪਿਛਲੇ ਮਹੀਨੇ ਮੇਟਾ ਨੇ ਐਲਾਨ ਕੀਤਾ ਸੀ ਕਿ ਉਹ ਯੂਜ਼ਰ ਨੂੰ ਵਿਗਿਆਪਨ ਦੇਣ ਦੇ ਲਈ ਮਸ਼ੀਨ ਲਰਨਿੰਗ ਮਾਡਲ ਦੀ ਵਰਤੋਂ ਕਰਨ ਜਾ ਰਿਹਾ ਹੈ। ਇਸ ਮਾਡਲ ਦੇ ਤਰੀਕੇ ਬਾਰੇ ਅਤੇ ਜ਼ਿਆਦਾ ਟ੍ਰਾਂਸਪੇਰੇਂਟ ਪ੍ਰੋਵਾਇਡ ਕਰਨ ਦੇ ਲਈ ਕੰਪਨੀ ਫੇਸਬੁਕ ਦੇ ‘Why am I seeing this ad?’ ਨੂੰ ਅਪਡੇਟ ਕਰਨਾ ਹੋਵੇਗਾ । ਇਸ ਦੀ ਵਰਤੋਂ ਯੂਜ਼ਰ ਵੱਲੋਂ ਵੇਖੇ ਜਾਣ ਵਾਲੇ ਵਿਗਿਆਪਨਾਂ ਨੂੰ ਡਿਸਟ੍ਰੀਬਿਊਟ ਕਰਨ ਦੇ ਲਈ ਕੀਤਾ ਜਾਵੇਗਾ।

ਟਵਿਟਰ ਦੇ ਬਾਅਦ ਹੁਣ ਫੇਸਬੁਰ ਅਤੇ ਇੰਸਟਰਾਗਰਾਮ ਵੀ ਬਲੂ ਟਿਕ ਵੈਰੀਫਿਕੇਸ਼ਨ ਦੇ ਲਈ ਪੈਸੇ ਵਸੂਲੇਗਾ। ਮੇਟਾ ਦੇ ਫਾਉਂਡਰ ਮਾਰਕ ਜੁਕਰਬਰਗ ਨੇ ਇਸ ਦੀ ਜਾਣਕਾਰੀ ਦਿੱਤੀ ਸੀ । ਫਿਲਹਾਲ ਇਸ ਨੂੰ ਟਰਾਇਲ ਬੇਸਿਸ ‘ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਰੋਲ ਆਉਟ ਕੀਤਾ ਗਿਆ ਹੈ। ਟੈਸਟ ਦੇ ਬਾਅਦ ਅਮਰੀਕਾ ਵਿੱਚ ਵੀ ਲਾਂਚ ਕੀਤਾ ਜਾਵੇਗਾ ।