Technology

ਤੜਕ ਸਵੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਹੋਏ ਡਾਊਨ

ਅੱਜ ਸਵੇਰੇ ਸੋਸ਼ਲ ਮੀਡੀਆ ਪਲੇਟਫਾਰ  ਫੇਸਬੁੱਕ (Facebook) ਅਤੇ ਇੰਸਟਾਗ੍ਰਾਮ (Instagram) ਡਾਊਨ ਹੋ ਗਏ ਜਿਸ ਕਰਕੇ ਇਨ੍ਹਾਂ ਨੂੰ ਵਰਤਣ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਵਾ ਪਿਆ। ਹਾਲਾਂਕਿ ਸਾਰੇ ਯੂਜ਼ਰਸ ਨੂੰ ਇਹ ਮੁਸ਼ਕਲ ਨਹੀਂ ਆ ਰਹੀ, ਪਰ ਕੁਝ ਯੂਜ਼ਰਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਚਲਾਉਣ ਵਿੱਚ ਦਿੱਕਤ ਆ ਰਹੀ ਹੈ।

ਰਿਪੋਰਟਾਂ ਮੁਤਾਬਕ ਇੰਸਟਾਗ੍ਰਾਮ ਅਤੇ ਫੇਸਬੁੱਕ ਸਮੇਤ ਕਈ ਮੈਟਾ ਐਪਲੀਕੇਸ਼ਨ ਡਾਊਨ ਹਨ, ਪਰ ਇਹ ਸਮੱਸਿਆ ਸਾਰੇ ਯੂਜ਼ਰਸ ਨੂੰ ਨਹੀਂ ਆ ਰਹੀ ਹੈ। ਜਾਣਕਾਰੀ ਮੁਤਾਬਕ ਨਿਊਯਾਰਕ ਅਤੇ ਕੈਲੀਫੋਰਨੀਆ ਦੇ ਆਲੇ-ਦੁਆਲੇ ਕੇਂਦਰਿਤ ਆਊਟੇਜ ਦੇ ਕਾਰਨ ਮੈਟਾ ਸੇਵਾਵਾਂ ਵਿੱਚ ਵਿਘਨ ਪਿਆ ਹੈ। 

ਇਹ ਵੀ ਪੜ੍ਹੋ – ਖਨੌਰੀ ਬਾਰਡਰ ‘ਤੇ ਕਿਸਾਨ ਦੀ ਹੋਈ ਮੌਤ