Punjab

ਘੱਟ ਗਿਣਤੀ ਕਮਿਸ਼ਨ ਦਾ ਸਾਬਕਾ ਮੈਂਬਰ ਤੇ PA ਗ੍ਰਿਫਤਾਰੀ ! ਨੌਕਰੀ ਦੇ ਨਾਂ ‘ਤੇ ਲਈ ਸੀ 10 ਲੱਖ ਦੀ ਰਿਸ਼ਵਤ !

ਬਿਊਰੋ ਰਿਪੋਰਟ : ਪੰਜਾਬ ਵਿਜੀਲੈਂਸ ਬਿਊਰੋ ਨੇ ਮਾਇਨਾਰਿਟੀ ਕਮਿਸ਼ਨ ਦੇ ਇੱਕ ਸਾਬਕਾ ਮੈਂਬਰ ਅਤੇ ਉਸ ਦੇ PA ਨੂੰ 10,49,500 ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਲਾਲ ਹੁਸੈਨ ਅਤੇ ਉਸ ਦੇ PA ਮੁਹੰਮਦ ਮੇਹਰਬਾਨ ਵੀ ਸ਼ਾਮਲ ਹਨ । ਮੁਲਜ਼ਮ ਲਾਲ ਹੁਸੈਨ ਫਰਵਰੀ 2020 ਤੋਂ ਫਰਵਰੀ 2023 ਤੱਕ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਬਣੇ ਰਹੇ ਸਨ।

ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ CM ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪ ਲਾਈਨ ‘ਤੇ ਆਨ ਲਾਈਨ ਸ਼ਿਕਾਇਤ ਦਰਜ ਕਰਵਾਈ ਗਈ ਸੀ, ਇਸ ਮਾਾਮਲੇ ਦੀ ਸ਼ਿਕਾਇਤ ਫਾਜ਼ਿਲਕਾ ਦੇ ਪਿੰਡ ਚਾਨਨ ਵਾਲਾ ਦੇ ਸੰਦੀਪ ਕੁਮਾਰ ਨੇ ਕੀਤੀ ਸੀ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਮੁਲਜ਼ਮਾਂ ਨੇ ਉਨ੍ਹਾਂ ਦੇ ਭਰਾ-ਭੈਣ ਅਤੇ ਸਾਲੇ ਸਮੇਤ ਦੋਸਤ ਨੂੰ ਵਫਤ ਬੋਰਡ ਜਾਂ DGP ਪੰਜਾਬ ਦੇ ਸਿੱਧੇ ਕੋਟੇ ਦੇ ਤਹਿਤ ਸਿਪਾਈ ਨੌਕਰੀ ਦਿਵਾਉਣ ਦਾ ਲਾਲਚ ਦਿੱਤਾ ਸੀ। ਮੁਲਜ਼ਮ ਨੇ ਇੱਕ ਸ਼ਖਸ ਦੇ ਲਈ 7 ਲੱਖ ਰੁਪਏ ਦੀ ਮੰਗ ਕੀਤੀ ਸੀ।

ਮੋਬਾਈਲ ‘ਤੇ ਰਿਕਾਡਿੰਗ ਹੋਣ ਨਾਲ ਫਸਿਆ ਮੁਲਜ਼ਮ

ਸ਼ਿਕਾਇਤਕਰਤਾ ਸੰਦੀਪ ਕੁਮਾਰ ਦੇ ਮੁਤਾਬਿਕ ਮੁਲਜ਼ਮ ਉਨ੍ਹਾਂ ਤੋਂ ਤਿੰਨ ਕਿਸ਼ਤਾਂ ਵਿੱਚ 10,49,500 ਰੁਪਏ ਲੈ ਚੁੱਕਾ ਹੈ । ਸੰਦੀਪ ਕੁਮਾਰ ਨੇ ਮੁਲਜ਼ਮ ਮੇਹਰਬਾਨ ਨਾਲ ਫੋਨ ‘ਤੇ ਗੱਲਬਾਤ ਦਾ ਰਿਕਾਰਡ ਨੂੰ ਸ਼ਿਕਾਇਤ ਦੇ ਰੂਪ ਵਿੱਚ ਵਿਜੀਲੈਂਸ ਨੂੰ ਦਿੱਤਾ ਹੈ। ਵਿਜੀਲੈਂਸ ਨੇ ਸ਼ਿਕਾਇਤ ਦੀ ਜਾਂਚ ‘ਤੇ ਰਿਸ਼ਵਤ ਦੀ ਡਿਮਾਂਡ ਕਰਨ ਅਤੇ ਰਕਮ ਹਾਸਿਲ ਕਰਨ ਦੇ ਕਬੂਲਨਾਮੇ ‘ਤੇ ਮੁਲਜ਼ਮ ਖਿਲਾਫ ਮੁਹਾਲੀ ਸਥਿਤ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਦੀ ਵੱਖ-ਵੱਖ ਧਾਰਾਵਾਂ ਵਿੱਚ ਕੇਸ ਦਰਜ ਕੀਤਾ ਹੈ । ਜਾਂਚ ਟੀਮ ਅਗਾਮੀ ਪੁੱਛ-ਗਿੱਛ ਦੇ ਲਈ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਉਸ ਦੀ ਰਿਮਾਂਡ ਮੰਗ ਕਰ ਸਕਦੀ ਹੈ ।