India Punjab

ਚੋਣ ਕਮਿਸ਼ਨ ਨੇ ਪੰਜਾਬ ਵਿੱਚ ਚੋਣ ਰੈਲੀਆਂ ‘ਤੇ ਪਾਬੰਦੀ ਇੱਕ ਹਫਤੇ ਲਈ ਵਧਾਈ

‘ਦ ਖ਼ਾਲਸ ਬਿਊਰੋ : ਭਾਰਤੀ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਅਪੀਲ ਨੂੰ ਦਰ ਕਰਾਰ ਕਰਦਿਆਂ ਚੋਣ ਰੈਲੀਆਂ ‘ਤੇ ਪਾਬੰਦੀ ਇੱਕ ਹਫਤੇ ਲਈ ਵਧਾ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਜਲੂਸ ਅਤੇ ਰੋਡ ਸ਼ੋਅ ਕੱਢਣ ‘ਤੇ ਲਾਈ ਪਾਬੰਦੀ ਵੀ ਇੱਕ ਹਫਤੇ ਲਈ ਬਰਕਰਾਰ ਰਹੇਗੀ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਨੇ ਪਾਬੰਦੀਆਂ ਵਿੱਚ ਵਾਧੇ ਦਾ ਫੈਸਲਾ ਕ ਰੋਨਾ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਲਿਆ ਹੈ। ਚੋਣ ਕਮਿਸ਼ਨ ਵੱਲੋਂ ਪੰਜ ਰਾਜਾਂ ਦੀ ਚੋਣ ਸਥਿਤੀ ‘ਤੇ ਮੁੜ ਵਿਚਾਰ ਕਰਨ ਲਈ ਅੱਜ ਇੱਕ ਮੀਟਿੰਗ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਕਮਿਸ਼ਨ ਨੇ ਚੋਣ ਪ੍ਰਚਾਰ ਦੇ ਹੋਰ ਤਰੀਕਿਆਂ ਵਿੱਚ ਢਿੱਲ ਦੇ ਦਿੱਤੀ ਹੈ।

ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ 8 ਜਨਵਰੀ ਨੂੰ ਕੀਤਾ ਗਿਆ ਸੀ ਪਰ ਨਾਲ ਹੀ 15 ਜਨਵਰੀ ਤੱਕ ਕ ਰੋਨਾ ਕਰਕੇ ਰੈਲੀਆਂ ‘ਤੇ ਰੋਕ ਲਾ ਦਿੱਤੀ ਗਈ ਸੀ । ਕਮਿਸ਼ਨ ਨੇ ਇਸ ਤੋਂ ਪਹਿਲਾਂ 15 ਜਨਵਰੀ ਨੂੰ ਦੂਜੀ ਮੀਟਿੰਗ ਕਰਕੇ ਪਾਬੰਦੀਆਂ ਵਿੱਚ ਅੱਜ ਤੱਕ ਦਾ ਵਾਧਾ ਕਰ ਦਿੱਤਾ ਗਿਆ ਸੀ । ਕਮਿਸ਼ਨ ਦੇ ਪੂਰੇ ਫੈਸਲਿਆਂ ਦੀ ਹਾਲੇ  ਇੰਤਜਾਰ ਕਰਨੀ ਪਵੇਗੀ।