ਬਿਊਰੋ ਰਿਪੋਰਟ : ਮੱਛਰ ਤੋਂ ਬਚਣ ਦੇ ਲਈ ਹਰ ਇੱਕ ਘਰ ਵਿੱਚ ਅਕਸਰ ਕੁਆਇਲ ਦੇ ਧੂੰਏਂ ਜ਼ਰੀਏ ਮੱਛਰ ਭਜਾਏ ਜਾਂਦੇ ਹਨ, ਪਰ ਇਸ ਦੀ ਵਜ੍ਹਾ ਕਰਕੇ ਇੱਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਹੈ । ਇਹ ਘਟਨਾ ਦਿੱਲੀ ਦੇ ਸ਼ਾਸਤਰੀ ਨਗਰ ਤੋਂ ਸਾਹਮਣੇ ਆਈ ਹੈ। ਕੁਆਇਲ ਬੰਦ ਕਮਰੇ ਵਿੱਚ ਜਲਾਈ ਗਈ ਸੀ ਜਿਸ ਦੀ ਵਜ੍ਹਾ ਕਰਕੇ ਪੂਰੇ ਕਮਰੇ ਵਿੱਚ ਧੂੰਆਂ ਭਰ ਗਿਆ ਅਤੇ ਗੱਦੇ ਵਿੱਚ ਅੱਗ ਲੱਗ ਗਈ । ਇਸ ਦੀ ਵਜ੍ਹਾ ਕਰਕੇ ਲੋਕਾਂ ਦਾ ਦਮ ਘੁੱਟ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ।
ਮੱਛਰ ਭਜਾਉਣ ਵਾਲੀ ਕੁਆਇਲ ਸਾਡੀ ਸਿਹਤ ਲਈ ਨੁਕਸਾਨ
ਮਾਹਿਰਾਂ ਮੁਤਾਬਿਕ ਮੱਛਰ ਭਜਾਉਣ ਵਾਲੀ ਕੁਆਇਲ ਵਿੱਚ 100 ਸਿਗਰਟ ਦਾ ਧੂੰਆਂ ਹੁੰਦਾ ਹੈ, ਇਹ ਧੂੰਆਂ ਤੁਹਾਡੇ ਫੇਫੜੇ ਨੂੰ ਨੁਕਸਾਨ ਪਹੁੰਚਾਉਂਦਾ ਹੈ । ਇੱਕ ਰਿਸਰਚ ਦੇ ਮੁਤਾਬਿਕ ਜੇਕਰ ਲੰਮੇ ਵਕਤ ਨਾਲ ਕੁਆਇਲ ਦਾ ਧੂਆਂ ਲੈ ਰਹੇ ਹੋ ਤਾਂ ਫੇਫੜੇ ਦਾ ਕੈਂਸਰ ਹੋ ਸਕਦਾ ਹੈ । ਇਸ ਨਾਲ PM 2.5 ਨਿਕਲ ਦਾ ਹੈ ਜਿੰਨਾਂ ਸਿਗਰਟ ਤੋਂ ਨਿਕਲ ਦਾ ਹੈ ।
ਕੁਆਇਲ ਲੱਕੜ ਦੇ ਪਾਉਡਰ, ਨਾਰੀਅਲ ਦੇ ਰੇਸ਼ੇ ਦੇ ਪਾਉਡਰ,ਚਾਰਕੋਲ, ਡਾਈ, DDT ਅਤੇ ਕਈ ਕੀਟਨਾਸ਼ਕ ਕੈਮੀਕਲ ਨਾਲ ਮਿਲਾਕੇ ਬਣਾਈ ਜਾਂਦੀ ਹੈ । ਇਸ ਵਿੱਚ ਮੁਖ ਚੀਜ਼ ਪਾਯਰੀਥ੍ਰਿਨ ਕੈਮੀਕਲ ਹੈ, ਇਸ ਦੇ ਜਲਨ ਤੋਂ ਬਾਅਦ ਮੱਛਰ ਘਰ ਤੋਂ ਬਾਹਰ ਭੱਜ ਜਾਂਦੇ ਹਨ ਪਰ ਧੂੰਆਂ ਸਾਡੇ ਸਾਹ ਵਿੱਚ ਚੱਲਾ ਜਾਂਦਾ ਹੈ । ਜੇਕਰ ਬੰਦ ਕਮਰੇ ਵਿੱਚ ਕੋਈ 8 ਘੰਟੇ ਤੱਕ ਕੁਆਇਲ ਦਾ ਧੂੰਆਂ ਲੈਂਦਾ ਹੈ ਤਾਂ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ ।
ਬੱਚਿਆਂ ਨੂੰ ਇਹ ਬਿਮਾਰੀ ਹੋ ਸਕਦੀ ਹੈ
ਡਾਕਟਰ ਰਾਕੇਸ਼ ਮੁਤਾਬਿਕ ਕੁਆਇਲ ਦੇ ਧੂੰਏਂ ਨਾਲ ਬੱਚਿਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ । ਬੱਚੇ ਦੇ ਗਲੇ ਤੋਂ ਆਵਾਜ਼ ਆਉਂਦੀ ਹੈ ਉਹ ਜ਼ੋਰ-ਜ਼ੋਰ ਨਾਲ ਸਾਹ ਛੱਡ ਦਾ ਹੈ,ਖਾਂਸੀ, ਗਲੇ ਵਿੱਚ ਖਰਾਸ਼ ਦੀ ਪਰੇਸ਼ਾਨੀ ਹੁੰਦੀ ਹੈ,ਜੇਕਰ ਤੁਸੀਂ ਘਰ ਵਿੱਚ ਕੁਆਇਲ ਜਲਾ ਰਹੇ ਹੋ ਤਾਂ ਬੱਚਿਆਂ ਨੂੰ ਇਸ ਤੋਂ ਦੂਰ ਰੱਖੋ,ਜਿਸ ਕਮਰੇ ਵਿੱਚ ਬੱਚੇ ਸੋਹ ਰਹੇ ਹਨ ਉਸ ਵਿੱਚ ਭੁੱਲ ਕੇ ਵੀ ਕੁਆਇਲ ਨਾ ਰੱਖੋ ।
ਆਕਸੀਜ਼ਨ ਵਿੱਚ ਕਮੀ ਆ ਜਾਂਦੀ ਹੈ
ਜਦੋਂ ਕਮਰੇ ਵਿੱਚ ਕੁਆਇਲ ਜਲਦੀ ਹੈ ਤਾਂ ਕਾਰਬਨ ਮੋਨੋ ਆਕਸਾਇਡ ਗੈੱਸ ਬਣ ਦੀ ਹੈ । ਇਹ ਬਹੁਤ ਹੀ ਖਤਰਨਾਕ ਹੈ । ਇਹ ਸਰੀਰ ਦੇ ਅੰਦਰ ਜਾਕੇ ਹੀਮੋਗਲੋਬੀਨ ਨਾਲ ਜੁੜ ਜਾਂਦੀ ਹੈ, ਆਕਸੀਜ਼ਨ ਦੇ ਮੁਕਾਬਲੇ 200 ਗੁਣਾ ਤੇਜੀ ਨਾਲ ਫੈਲ ਦੀ ਹੈ । ਇਸ ਦੀ ਵਜ੍ਹਾ ਕਰਕੇ ਸਾਹ ਲੈਣ ਵਿੱਚ ਆਕਸੀਜ਼ਨ ਨਹੀਂ ਮਿਲ ਪਾਉਂਦੀ ਹੈ ਅਤੇ ਦਮ ਘੁੱਟ ਜਾਂਦਾ ਹੈ ।
ਅੱਖ ਅਤੇ ਸਕਿਨ ਤੇ ਮਾੜਾ ਅਸਰ
ਕਈ ਵਾਰ ਲੋਕਾਂ ਦੀਆਂ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਹੁੰਦੀ ਹੈ, ਜੇਕਰ ਤੁਸੀਂ ਘਰ ਵਿੱਚ ਕੁਆਇਲ ਜਲਾਉਂਦੇ ਹੋ ਤਾਂ ਤੁਹਾਡੀ ਅੱਖਾਂ ਵਿੱਚ ਜਲਨ ਹੁੰਦੀ ਹੈ, ਜੇਕਰ ਲੰਮੇ ਵਕਤ ਤੱਕ ਤੁਸੀਂ ਇਸ ਦੇ ਧੂੰਏਂ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਅੱਖਾਂ ਵਿੱਚ ਡ੍ਰਾਈਨੈਸ ਵੱਧ ਜਾਂਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ । ਕੁਆਇਲ ਨਾਲ ਸਕਿਨ ‘ਤੇ ਵੀ ਬੁਰਾ ਅਸਰ ਪੈਂਦਾ ਹੈ,ਸਕਿਨ ਲਾਲ ਹੋ ਜਾਂਦੀ ਹੈ,ਖਾਜ ਨਾਲ ਸਰੀਰ ‘ਤੇ ਜ਼ਖਮ ਹੋ ਜਾਂਦੇ ਹਨ ।
ਮੱਛਰਦਾਨੀ ਦੀ ਵਰਤੋਂ ਕਰੋ
ਕੁਝ ਲੋਕ ਮੱਛਰ ਨੂੰ ਭਜਾਉਣ ਦੇ ਲਈ ਘਰ ਵਿੱਚ ਅਗਰਬਤੀ ਅਤੇ ਕਪੂਰ ਜਲਾਉਂਦੇ ਹਨ ਪਰ ਇਸ ਦੇ ਧੂੰਏਂ ਨਾਲ ਸਿਹਤ ਵਿਗੜ ਸਕਦੀ ਹੈ,ਸਕਿਨ ‘ਤੇ ਲੋਸ਼ਨ ਲਗਾਉਣਾ ਵੀ ਖਤਰਨਾਕ ਹੈ, ਮੱਛਰ ਤੋਂ ਬਚਣ ਦੇ ਲਈ ਤੁਸੀਂ ਮੱਛਰਦਾਨੀ ਦੀ ਵਰਤੋਂ ਕਰ ਸਕਦੇ ਹੋ। ਸੋਣ ਤੋਂ ਪਹਿਲਾਂ ਪੂਰੇ ਕੱਪੜੇ ਪਾਉ ਅਤੇ ਭੁੱਲ ਕੇ ਵੀ ਕੁਆਇਲ ਨਾਲ ਜਲਾਉ।