India Technology

DRDO ਨੇ ਬਣਾਈ ਕਮਾਲ ਦੀ ‘ਬੁਲੇਟ ਪਰੂਫ ਜੈਕੇਟ’, AK47 ਵੀ ਨਹੀਂ ਕਰ ਸਕੇਗੀ ਮਾਰ! ਜਾਣੋ ਖ਼ਾਸੀਅਤ

DRDO develops India's lightest bulletproof jacket for protection against highest threat level

ਅਕਸਰ ਦੇਖਿਆ ਜਾਂਦਾ ਹੈ ਕਿ ਫ਼ੌਜ ਦੇ ਜਵਾਨ ਦੇਸ਼ ਦੀ ਰੱਖਿਆ ਕਰਦੇ-ਕਰਦੇ ਦੁਸ਼ਮਣ ਦੀ ਗੋਲ਼ੀ ਨਾਲ ਸ਼ਹੀਦ ਹੋ ਜਾਂਦੇ ਹਨ। ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਭਾਰੀਆਂ ਬੁਲੇਟ ਪਰੂਫ ਜੈਕੇਟਾਂ ਪਾਉਣੀਆਂ ਪੈਂਦੀਆਂ ਹਨ। ਪਰ ਹੁਣ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਆਪਣੀ ਰੱਖਿਆ ਲਈ ਇਹ ਭਾਰ ਸਹਿਣ ਦੀ ਲੋੜ ਨਹੀਂ ਪਵੇਗੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਦੇਸ਼ ਦੀ ਸਭ ਤੋਂ ਹਲਕੀ ‘ਬੁਲੇਟ ਪਰੂਫ ਜੈਕੇਟ’ (Bullet Proof Jacket) ਬਣਾ ਕੇ ਇਤਿਹਾਸ ਰਚ ਦਿੱਤਾ ਹੈ।

ਇਸ ਬੁਲੇਟ ਪਰੂਫ ਜੈਕੇਟ ਦੀ ਖ਼ਾਸੀਅਤ ਇਹਹੈ ਕਿ ਇਹ 7.62 X 54 R API ਬਾਰੂਦ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਸਮਰੱਥ ਹੈ। ਇਹ ਸਵਦੇਸ਼ੀ ਜੈਕਟ AK 47 ਦੀ ਗੋਲੀ ਦੀ ਮਾਰ ਵੀ ਸਹਿ ਲਵੇਗੀ।

ਇਸ ਦੇ ਪ੍ਰੀਖਣ ਵਿੱਚ ਸਾਹਮਣੇ ਆਇਆ ਹੈ ਕਿ ਇਸ ਜੈਕੇਟ ’ਤੇ ਇੱਕ ਤੋਂ ਬਾਅਦ ਇੱਕ 6 ਸ਼ਾਟਸ ਦਾ ਵੀ ਕੋਈ ਅਸਰ ਨਹੀਂ ਹੈ। ਖ਼ਾਸ ਗੱਲ ਇਹ ਹੈ ਕਿ ਨਵੀਂ ਬੁਲੇਟ ਪਰੂਫ ਜੈਕਟਾਂ ਬਹੁਤ ਹੀ ਹਲਕੀ ਹੈ ਤੇ ਇਹ ਜਵਾਨਾਂ ਨੂੰ ਪਾਉਣ ਵਿੱਚ ਬਹੁਤ ਹੀ ਆਰਾਮਦਾਇਕ ਹੈ। ਇਸ ਨੂੰ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ।

ਹਾਲ ਹੀ ਵਿੱਚ ਇਸ ਜੈਕੇਟ ਦਾ ਚੰਡੀਗੜ੍ਹ ਸਥਿਤ ‘ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀ’ (TBRL) ਵਿੱਚ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਜਾ ਚੁੱਕਿਆ ਹੈ। DRDO ਨੇ ਆਪਣੇ ਅਧਿਕਾਰਿਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਬਿਆਨ ਮੁਤਾਬਕ ਇਸ ਜੈਕੇਟ ਦੇ ਨਵੇਂ ਡਿਜ਼ਾਈਨ ਵਿੱਚ ਨਵੀਂ ਪ੍ਰਕਿਰਿਆ ਦੇ ਨਾਲ ਆਧੁਨਿਕ ਨਿਰਮਾਣ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ – ਅਰੁਣਾਚਲ ਪ੍ਰਦੇਸ਼ ਵਿੱਚ ਲੈਂਡ ਸਲਾਈਡ, ਚੀਨ ਨਾਲ ਲੱਗਦੇ ਇਲਾਕੇ ਨਾਲ ਸੰਪਰਕ ਟੁੱਟਿਆ