Punjab

DGP ਦਿਨਕਰ ਗੁਪਤਾ ਦੀ ਪਤਨੀ ਨੂੰ ਕੈਪਟਨ ਨੇ ਬਣਾਇਆ ਮੁੱਖ ਸਕੱਤਰ, ਕਰਨ ਅਵਤਾਰ ਦੀ ਕੀਤੀ ਛੁੱਟੀ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ‘ਚ ਨੇ ਅੱਜ ਵੱਡਾ ਪ੍ਰਸਾਸ਼ਕੀ ਫੇਰਬਦਲ ਕਰਦਿਆਂ 1987 ਬੈਚ ਦੀ ਆਈਏਐੱਸ ਆਫ਼ਿਸਰ ਸ਼੍ਰੀਮਤੀ ਵਿੰਨੀ ਮਹਾਜਨ ਨੂੰ ਪੰਜਾਬ ਦੀ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਹੈ। ਇਸ ਤੋਂ ਪਹਿਲਾ ਇਸ ਅਹੁਦੇ ‘ਤੇ ਕਰਨ ਅਵਤਾਰ ਸਿੰਘ ਸਨ। ਜਿਨ੍ਹਾਂ ਨੂੂੰ ਹੁਣ ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਮੁਤਾਬਕ ਇਸ ਅਹੁਦੇ ਤੋਂ ਹਟਾ ਕੇ ਪ੍ਰਸ਼ਾਸਕੀ ਸੁਧਾਰ ਵਿਭਾਗ ਦਾ ਵਿਸ਼ੇਸ਼ ਮੁੱਖ ਸਕੱਤਰ ਲਾ ਦਿੱਤਾ ਗਿਆ ਹੈ।

ਸ਼੍ਰੀਮਤੀ ਮਹਾਜਨ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਹੋਵੇਗੀ ਅਤੇ ਉਨ੍ਹਾਂ ਦੇ ਪਤੀ ਦਿਨਕਰ ਗੁਪਤਾ  ਜੋ ਕਿ 1987 ਬੈਚ ਦੇ ਹੀ ਆਈਪੀਐੱਸ ਅਧਿਕਾਰੀ ਹਨ। ਇਸ ਵੇਲੇ ਉਹ ਸੂਬੇ ਦੇ ਡੀਜੀਪੀ ਹਨ। ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਪਤੀ-ਪਤਨੀ ਨੂੰ ਸਿਵਲ ਤੇ ਪੁਲੀਸ ਦੇ ਸਿਖਰਲੇ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਹੋਵੇ। ਮੁੱਖ ਸਕੱਤਰ ਦੇ ਅਹੁਦੇ ਲਈ 1984 ਬੈਚ ਦੇ ਆਈ ਏ ਐਸ ਅਧਿਕਾਰੀ ਕਰਨਬੀਰ ਸਿੰਘ ਸਿੱਧੂ ਵੱਲੋਂ ਵੀ ਪਿਛਲੇ ਸਮੇਂ ਤੋਂ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।