International

ਅੰਤਰਰਾਸ਼ਟਰੀ ਉਡਾਣਾਂ 15 ਜੁਲਾਈ ਤੱਕ ਬੰਦ, ਪੰਜਾਬ ‘ਚ ਲੱਗ ਸਕਦਾ ਹੈ ਲਾਕਡਾਊਨ

‘ਦ ਖਾਲਸ ਬਿਊਰੋ:- ਦੁਨੀਆਂ ਭਰ ‘ਚ ਫੈਲੀ ਕੋਰੋਨਾਵਾਇਰਸ ਦੀ ਭਿਆਨਕ ਬਿਮਾਰੀ ਦੇ ਕਹਿਰ ਨੂੰ ਦੇਖਦਿਆਂ ਮੁੜ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ 15 ਜੁਲਾਈ ਤੱਕ ਬੰਦ ਰਹਿਣ ਗਈਆਂ। ਜਿਸ ਦੀ ਜਾਣਕਾਰੀ ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਦਿੱਤੀ ਹੈ।

ਭਿਆਨਕ ਬਿਮਾਰੀ ਕਾਰਨ ਲੱਗੇ ਲਾਕਡਾਊਨ ਕਾਰਨ ਸਾਰੀਆਂ ਅੰਤਰਰਾਸ਼ਟਰੀ ਫਲਾਇਟਾਂ ਤਾਂ 23 ਮਾਰਚ ਤੋਂ ਪਹਿਲਾਂ ਹੀ ਰੱਦ ਹਨ। ਹਾਲਕਿ ਲਾਕਡਾਊਨ ਦੌਰਾਨ ਸ਼ਪੈਸ਼ਲ ਫਲਾਇਟਾਂ ਜ਼ਰੂਰ ਚਲਾਈਆਂ ਗਈਆਂ ਸਨ।

ਆਸਾਮ ਨੇ ਗੁਹਾਟੀ ਤੇ ਕਾਮਰੂਪ ਜਿਲ੍ਹਿਆਂ ‘ਚ ਮੁੜ ਤੋਂ 14 ਦਿਨਾਂ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।  ਜੋ 28 ਜੂਨ ਦੀ ਅੱਧੀ ਰਾਤ ਤੋਂ ਲਾਗੂ ਹੋਵੇਗਾ।

ਇਸ ਦੌਰਾਨ ਜੇਕਰ ਹਰਿਆਣਾ ਦੇ ਗੁੜਗਾਉਂ ਦੀ ਗੱਲ ਕਰੀਏ ਤਾਂ ਉਥੇ ਅਗਲੇ ਹਫਤੇ ਸ਼ਾਪਿੰਗ ਮਾਲ ਦੇ ਨਾਲ ਨਾਲ ਸ਼ਾਪਿੰਗ ਸੈਂਟਰ ਵੀ ਖੋਲੇ ਜਾਣਗੇ। ਜੋ ਪਿਛਲੇ ਤਿੰਨ ਮਹੀਨਿਆਂ ਲਗਾਤਾਰ ਬੰਦ ਪਏ ਸਨ। ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖਦਿਆਂ ਫਿਲਹਾਲ ਸਾਰੇ ਸੈਂਟਰ ਬੰਦ ਹੀ ਹਨ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕੋਰੋਨਾਵਾਇਰਸ ਨੇ ਆਪਣੀ ਰਫਤਾਰ ਫੜ ਲਈ ਜਿਸ ਕਾਰਨ ਪੰਜਾਬ ਭਰ ‘ਚ ਲਾਕਡਾਊਨ ਲੱਗਣ ਦੇ ਪੂਰੇ ਆਸਾਰ ਬਣੇ ਹੋਏ ਹਨ।