‘ਦ ਖਾਲਸ ਬਿਊਰੋ:- ਅੱਜ 26 ਜੂਨ ਨੂੰ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਲਾਈਵ ਹੋ ਕੇ 24  ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਵੀਡੀਓ ਕਾਨਫਰੰਸ ਦੇ ਜਰੀਏ ਸਰਬਦਲੀ ਮੀਟਿੰਗ ‘ਚ ਹੋਈ ਚਰਚਾ ਦੀ ਸਾਰੀ ਕਹਾਣੀ ਖੁੱਲ ਕੇ ਦੱਸੀ। ਲਾਈਵ ਹੋਏ ਭਗਵੰਤ ਮਾਨ ਬਾਦਲ ਪਰਿਵਾਰ ‘ਤੇ ਬਹੁਤ ਹੀ ਮਿੱਠੇ ਸੁਰ ਵਿੱਚ ਨਿਸ਼ਾਨੇ ਲਗਾਉਦੇ ਦਿਖਾਈ ਦਿੱਤੇ। ਉਹਨਾਂ ਸਾਫ ਕਿਹਾ ਕਿ, ਹੁਣ ਸ਼੍ਰੋਮਣੀ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੂੰ ਕਿਸਾਨੀ ਚੁਣਨੀ ਹੋਵੇਗੀ ਜਾਂ ਫੇਰ ਕੁਰਸੀ ।

ਭਗਵੰਤ ਮਾਨ ਨੇ ਕਿਹਾ ਕਿ, ਅਸੀਂ ਨਾ ਹੀ ਕਿਸੇ  ‘ਬੀ’ ਪਾਰਟੀ ਨਾਲ ਸਬੰਧ ਰੱਖਦੇ ਹਾਂ ਨਾ ਹੀ ਕਿਸੇ ‘ਸੀ’ ਪਾਰਟੀ ਨਾਲ। ਅਸੀਂ ਸਿਰਫ ਪੰਜਾਬ ਦੇ ਹੱਕ ਮੰਗਦੇ ਲੋਕਾਂ ਦੀ ਟੀਮ ਹਾਂ।

ਮਾਨ ਨੇ ਕਿਹਾ ਕਿ, ਮੈਂ ਹਮੇਸ਼ਾਂ ਬਾਦਲ ਪਰਿਵਾਰ ਦੇ ਸੁਫਨਿਆਂ ਵਿੱਚ ਆਉਦਾ ਹਾਂ ਹੋਰ ਕੁਝ ਨਹੀਂ। ਉਹਨਾਂ ਕਿਹਾ, ਕਿਸਾਨਾਂ ਨਾਲ ਬਾਦਲ ਪਰਿਵਾਰ ਇਮਾਨਦਾਰ ਨਹੀਂ ਹੈ। ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ,29 ਜੂਨ ਸੋਮਵਾਰ ਬਾਦਲ ਪਰਿਵਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪੁਤਲੇ ਵੀ ਫੂਕੇ ਜਾਣਗੇ। 24 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਵੀਡੀਓ ਕਾਨਫਰੰਸ ਦੇ ਜਰੀਏ ਸਰਬਦਲੀ ਬੈਠਕ ਹੋਈ ਸੀ ਜਿਸ ਵਿੱਚ ਪੰਜਾਬ ਦੇ ਕਿਸਾਨਾਂ ਦੇ ਹੱਕਾ ਦੀ ਗੱਲ ਕੀਤੀ ਗਈ ਸੀ।