Punjab

ਪ੍ਰਸ਼ਾਸ਼ਨ ਦੇ ਆਪਣੇ ਹੀ ਦਰਵਾਜੇ ਮੂਹਰੇ ਉੱਡਿਆ ਕੋਰੋਨਾ ਦਾ ਮਜਾਕ, ਹੁਣ ਕੋਣ ਜ਼ਿੰਮੇਵਾਰ ?

‘ਦ ਖਾਲਸ ਬਿਊਰੋ:- ਜਿਲ੍ਹਾ ਮੁਕਤਸਰ ਸਾਹਿਬ ਵਿਖੇ ਅੱਜ ਸਵੇਰੇ 29 ਜੂਨ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਵੱਡੀ ਗਿਣਤੀ ‘ਚ ਲੋਕ ਇੱਕਠੇ ਹੋਏ ਜੋ ਇੰਟਰਵਿਊ ਦੇਣ ਲਈ ਪਹੁੰਚੇ ਸਨ। ਵੱਡੀ ਗਿਣਤੀ ਵਿੱਚ ਇੱਕਠੇ ਹੋਏ ਇਹ ਲੋਕ COVID-19 ਦੇ ਤਹਿਤ ਸਿਹਤ ਕਰਮਚਾਰੀਆਂ ਦੀ ਇੰਟਰਵਿਊ ਲਈ ਡਿਪਟੀ ਕਮਿਸ਼ਨਰ ਦਫਤਰ ਬੁਲਾਏ ਗਏ ਸਨ। ਜਿਥੇ ਇਹਨਾਂ ਲੋਕਾਂ ਲਈ ਨਾ ਹੀ ਕੋਈ ਪਾਣੀ ਜਾ ਪ੍ਰਬੰਧ ਸੀ ਤੇ ਨਾ ਆਲੇ-ਦੁਆਲੇ ਕਿਤੇ ਉਹਨਾਂ ਦੇ ਖੜ੍ਹਨ ਜਾ ਬੈਠਣ ਦਾ ਪ੍ਰਬੰਧ ਸੀ। ਜਿਸ ਕਰਕੇ ਉਥੇ ਲੋਕ ਇਸ ਤਰ੍ਹਾਂ ਘੁੰਮ ਰਹੇ ਸਨ ਜਿਵੇ ਕਿਸੇ ਮੇਲੇ ਵਿੱਚ ਆਏ ਹੋਣ।

 

ਜਾਣਕਾਰੀ ਮੁਤਾਬਿਕ, ਮਹਾਂਮਾਰੀ ਦੇ ਚੱਲਦਿਆਂ ਉਮੀਦਵਾਰਾਂ ਲਈ ਕੋਈ ਪੁਖਤਾ ਐਲੋਪੈਥਿਕ ਡਾਕਟਰ, ਡੈਂਟਲ ਡਾਕਟਰ, ਆਯੂਰਵੈਦਿਕ ਮੈਡੀਕਲ ਅਫਸਰ, ਪੈਰਾ ਮੈਡੀਕਲ ਸਟਾਫ ਜਿਸ ਵਿੱਚ ਨਰਸ, ਲੈਬ ਟੈਕਨੀਸ਼ੀਅਨ ਤੇ ਫਾਰਮੇਸੀ ਅਫਸਰ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ।

 

ਅਜਿਹੀ ਹਾਲਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਫੌਰੀ ਤੌਰ ’ਤੇ ਉਮੀਦਵਾਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪਹੁੰਚਣ ਲਈ ਹਦਾਇਤ ਕਰ ਦਿੱਤੀ। ਜਦੋਂ ਉਮੀਦਵਾਰ ਉਥੇ ਪੁੱਜੇ ਤਾਂ ਜਲਦੀ ਹੀ ਇਹ ਸਕੂਲ ਵੀ ਭਰ ਗਿਆ ਤਾਂ ਫਿਰ ਬਾਕੀ ਉਮੀਦਵਾਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਭੇਜ ਦਿੱਤਾ ਗਿਆ। ਇਸ ਤਰ੍ਹਾਂ ਪ੍ਰਸ਼ਾਸ਼ਨ ਵੱਲੋਂ ਪਬ੍ਰੰਧ ਨਾ ਹੋਣ ਕਰ ਕੇ ਆਏ ਹਜਾਰਾਂ ਲੋਕ ਵੀ ਖੱਜਲ ਖੁਆਰ ਹੋਏ ਤੇ ਨਾਲ ਸੋਸ਼ਲ ਡਿਸਟੈਂਟਸ ਦੀ ਵੀ ਉਲੰਘਣਾ ਕੀਤੀ ਗਈ। ਸੋਸ਼ਲ ਡਿਸਟੈਂਸਿੰਗ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ ।

ਹਾਲਾਕਿ ਪ੍ਰਸ਼ਾਸ਼ਨ ਵੱਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਹਾਂਮਾਰੀ ਦੇ ਚੱਲਦਿਆਂ ਇੱਕਠ ਨਾ ਕੀਤਾ ਜਾਵੇ। ਪਰ ਮੁਕਤਸਰ ਸਾਹਿਬ ਦੀਆਂ ਇਨ੍ਹਾਂ ਤਸਵੀਰਾਂ ਦਾ ਜਿੰਮੇਵਾਰ ਕੋਣ ਹੈ?