‘ਦ ਖਾਲਸ ਬਿਊਰੋ:- ਅੱਜ 29 ਜੂਨ ਨੂੰ ਆਮ ਆਦਮੀ ਪਾਰਟੀ ਨੇ ਖੇਤੀ ਸਬੰਧੀ ਆਰਡੀਨੈਂਸ ਖਿਲਾਫ ਕੇਦਰ ਸਰਕਾਰ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਖਿਲਾਫ ਪ੍ਰੈਸ ਕਾਨਫਰੰਸ ਕਰਦਿਆਂ, 3 ਤਾਰੀਕ ਨੂੰ ਪਾਸ ਕੀਤੇ ਆਰਡੀਨੈਂਸਾਂ ਦਾ ਵਿਰੋਧ ਕੀਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ, ਜਦੋ ਤੋਂ ਕੇਂਦਰ 3 ਆਰਡੀਨੈਂਸ ਲੈ ਕੇ ਆਈ ਹੈ ਉਦੋ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਭੱਬੜਭੂਸੇ ਵਿੱਚ ਪਾਇਆ ਹੋਇਆ ਹੈ।

 

ਜਿਸ ਕਰਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਹਰ ਅਸੈਬਲੀ ਹਲਕੇ ਉਪਰ ਬਾਦਲਾਂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੁੱਤਲਾ ਸਾੜਿਆ ਗਿਆ ।ਕਾਨਫਰੰਸ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਆਰਡੀਨੈਂਸ ਹਰ ਵਰਗ ਦੇ ਲੋਕਾਂ ਦਾ ਚੁੱਲਾ ਠੰਡਾ ਕਰ ਦੇਵੇਗਾ। ਇਸ ਦੇ ਨਾਲ ਹੀ ਵਪਾਰੀ, ਕਿਸਾਨ ਮਜਦੂਰ ਸਭ ਬਰਬਾਦ ਹੋ ਜਾਣਗੇ।

 

ਆਮ ਆਦਮੀ ਪਾਰਟੀ ਨੇ ਇਸ ਮਾਮਲੇ ‘ਤੇ ਖਦਸ਼ਾਂ ਜਾਹਿਰ ਕਰਦਿਆਂ, ਕੇਂਦਰ ਅਤੇ ਅਕਾਲੀ ਦਲ ਅੱਗੇ ਆਰਡੀਨੈਂਸ ਨੂੰ ਲੈ ਕੇ ਕਈ ਸੁਆਲ ਖੜੇ ਕੀਤੇ। ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਹ ਖਦਸ਼ੇ ਆਮ ਆਦਮੀ ਪਾਰਟੀ ਨੇ ਨਹੀਂ ਬਲਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਆਪਣੇ ਆਪ ਹੀ ਖੜ੍ਹੇ ਹੋਏ ਹਨ।

ਇਸ ਦੇ ਨਾਲ ਹੀ ਅਮਨ ਅਰੋੜਾ ਨੇ ਇਹ ਕਿਹਾ ਕਿ ਅੱਜ ਵੀ 22 ਫਸਲਾਂ ‘ਤੇ MSP ਲੱਗੀ ਹੋਈ ਹੈ ਜਿਸ ਵਿੱਚ ਦਾਲਾ, ਸੂਰਜਮੁਖੀ, ਮੱਕੀ ਤੋਂ ਇਲਾਵਾਂ ਹੋਰ ਵੀ ਕਈ ਫਸਲਾਂ ਹਨ ਪਰ ਇਸ ਵਿਚੋਂ ਜੋ ਖ੍ਰੀਦ ਕੀਤੀਆਂ ਜਾਂਦੀਆਂ ਹਨ ਉਹ ਕਣਕ ਅਤੇ ਝੋਨਾ ਹੈ।

ਉਹਨਾਂ ਕਿਹਾ ਕਿ ਜਿਹੜੀਆਂ 22 ਫਸਲਾਂ ‘ਤੇ MSP ਲੱਗੀ ਹੋਈ ਹੈ ਤਾਂ ਵੀ ਉਹਨਾਂ ਦੇ ਰੇਟ ਕੀ ਹਨ? ਅਮਨ ਅਰੋੜਾ ਨੇ ਕਿਹਾ ਇਸ ਤਰ੍ਹਾਂ ਦਾ ਹੋਣਾ ਸਿਰਫ ‘ਤੇ ਸਿਰਫ ਕਿਸਾਨਾਂ ਦਾ ਸ਼ੋਸ਼ਣ ਹੈ।