‘ਦ ਖਾਲਸ ਬਿਊਰੋ:- ਭਾਰਤ, ਚੀਨ ਬਾਰਡਰ ‘ਤੇ ਲੰਮੇਂ ਸਮੇਂ ਤੋਂ ਵੱਧ ਰਹੇ ਤਣਾਅ ਨੂੰ ਦੇਖਦਿਆ ਭਾਰਤੀ ਹਵਾਈ ਸੈਨਾ ਨੂੰ ਲੜਾਕੂ ਜਹਾਜ਼ ਮਿਲ ਸਕਦੇ ਹਨ। 27 ਜੁਲਾਈ ਤੱਕ ਭਾਰਤੀ ਹਵਾਈ ਸੈਨਾ ਨੂੰ ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ ਪਹੁੰਚਣ ਦੀ ਆਸ ਹੈ। ਜਾਣਕਾਰੀ ਮੁਤਾਬਿਕ ਪਹਿਲੀ ਖੇਪ ਵਿੱਚ 6 ਦੇ ਕਰੀਬ ਲੜਾਕੂ ਜਹਾਜ਼ ਮਿਲ ਸਕਦੇ ਹਨ।

 

ਹੁਣ ਭਾਰਤੀ ਹਵਾਈ ਸੈਨਾ ਵੀ ਚੀਨ ਨੂੰ ਸਬਕ ਸਿਖਾਉਣ ਦੀ ਪੂਰੀ ਤਿਆਰੀ ਵਿੱਚ ਹੈ। ਅੰਬਾਲਾ ਏਅਰਬੇਸ ‘ਤੇ ਰਾਫੇਲ ਲੜਾਕੂਆਂ ਲਈ ਪੂਰੀ ਤਿਆਰੀ ਕਰ ਲਈ ਗਈ ਹੈ ਕਿਉਂਕਿ ਪਹਿਲਾਂ ਬੈਚ ਦਿੱਲੀ ਦੇ ਨੇੜੇ ਹਰਿਆਣਾ ਦੇ ਇਸ ਬੇਸ ‘ਤੇ ਤਾਇਨਾਤ ਕੀਤਾ ਜਾਵੇਗਾ। ਅੰਬਾਲਾ ਏਅਰਬੇਸ ‘ਤੇ ਰਾਫੇਲ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਲਈ ਵੱਖਰਾ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਹੈਂਗਰ, ਏਅਰ-ਸਟ੍ਰਿਪਜ਼ ਤੇ ਕਮਾਂਡ ਤੇ ਕੰਟਰੋਲ ਪ੍ਰਣਾਲੀਆਂ ਸ਼ਾਮਲ ਹਨ। ਰਾਫੇਲ ਦੇ ਪਹਿਲੇ ਸਕੁਐਡਰਨ ਨੂੰ ‘ਗੋਲਡਨ ਐਰੋ‘ ਦਾ ਨਾਂ ਦਿੱਤਾ ਗਿਆ ਹੈ।

 

ਇਕ ਤਾਂ ਚੀਨ ਤੋਂ ਫੈਲਿਆ ਕੋਰੋਨਾਵਾਇਰਸ, ਦੂਸਰਾ ਪਿਛਲੇ ਦਿਨਾਂ ‘ਚ ਭਾਰਤ, ਚੀਨੀ ਸਰਹੱਦ ‘ਤੇ ਭਾਰਤੀ ਫੌਜੀ ਜਵਾਨਾਂ ਨਾਲ ਧੋਖੇ ਨਾਲ ਕਾਰਵਾਈ ਕਰਨ ‘ਤੇ ਭਾਰਤੀ ਫੌਜ ਦੇ ਨਾਲ-ਨਾਲ ਭਾਰਤੀ ਹਵਾਈ ਸੈਨਾਂ ਵੀ ਚੀਨ ਨੂੰ ਕਰਾਰਾ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਹੈ।