India International Punjab

ਟੂਲਕਿੱਟ ਮਾਮਲੇ ‘ਚ ਦਿੱਲੀ ਪੁਲਿਸ ਦੇ ਵੱਡੇ ਖੁਲਾਸੇ, ਦਿਸ਼ਾ ਰਾਵੀ ਨੇ ਦੋ ਹੋਰ ਲੋਕਾਂ ਨਾਲ ਮਿਲ ਕੇ ਬਣਾਇਆ ਸੀ ਟੂਲਕਿੱਟ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਦਿੱਲੀ ਪੁਲਿਸ ਨੇ ਟੂਲਕਿੱਟ ਮਾਮਲੇ ਵਿੱਚ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਵੱਡੇ ਖੁਲਾਸੇ ਕਰਦਿਆ ਕਿਹਾ ਕਿ ਟੂਲਕਿੱਟ ਦੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਸਾਰਾ ਕੁੱਝ ਗਿਣੀਮਿੱਥੀ ਯੋਜਨਾ ਤਹਿਤ ਕੀਤਾ ਗਿਆ ਹੈ। ਟਵਿਟਰ ਰਾਹੀਂ ਸ਼ੇਅਰ ਕੀਤੇ ਗਏ ਇਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨੂੰ ਵੀ ਭੇਜਿਆ ਗਿਆ ਸੀ ਤੇ ਇਸਨੂੰ ਦਿਸ਼ਾ ਰਵੀ ਤੇ ਦੋ ਹੋਰ ਲੋਕਾਂ ਵਕੀਲ ਨਿਕਿਤਾ ਤੇ ਸ਼ਾਂਤਨੂੰ ਨਾਂ ਦੇ ਵਿਅਕਤੀ ਨੇ ਮਿਲ ਕੇ ਤਿਆਰ ਕੀਤਾ ਹੈ। ਗ੍ਰੇਟਾ ਥਨਬਰਗ ਨੂੰ ਇਹ ਟੂਲਕਿੱਟ ਮੇਲ ਰਾਹੀਂ ਭੇਜਿਆ ਗਿਆ ਤੇ ਆਪਸੀ ਗੱਲਬਾਤ ਦੀਆਂ ਬਹੁਤ ਸਾਰੀਆਂ ਫੋਨ ਕਾਲਾਂ ਵੀ ਡਿਲੀਟ ਕੀਤੀਆਂ ਗਈਆਂ ਹਨ। ਟੂਲਕਿੱਟ ਰਾਹੀਂ ਭਾਰਤੀ ਦੂਤਾਵਾਸ ਤੇ ਭਾਰਤੀ ਚਾਹ ਦੀ ਸਾਖ ਨੂੰ ਬਦਨਾਮ ਕਰਨ ਤੱਕ ਦੀਆਂ ਸਾਜਿਸ਼ਾਂ ਰਚੀਆਂ ਗਈਆਂ ਸਨ।

ਇਨ੍ਹਾਂ ਸਾਰੇ ਤੱਥਾਂ ਤੋਂ ਬਾਅਦ ਪੂਰੀ ਪੜਤਾਲ ਕੀਤੀ ਗਈ ਤੇ ਨਿਕਿਤਾ ਜੈਕਬ ਦੇ ਵਾਰੰਟ ਲਏ ਗਏ। ਇਸ ਟੂਲਕਿੱਟ ਲਈ ਖਾਲਿਸਤਾਨੀ ਗਰੱਪ ਸਿਖਸ ਫਾਰ ਜਸਟਿਸ ਦੀ ਭੂਮਿਕਾ ਵੀ ਦੱਸੀ ਗਈ ਹੈ। ਐਮਓ ਧਾਲੀਵਾਲ ਨਾਂ ਦੇ ਸ਼ਖਸ਼ ਨਾਲ ਨਿਕਿਤਾ ਜੈਕਬ ਦੇ ਸੰਪਰਕ ਕਰਨ ਦਾ ਵੀ ਖੁਲਾਸਾ ਹੋਇਆ ਹੈ। 11 ਫਰਵਰੀ 2021 ਨੂੰ ਇਕ ਜੂਮ ਮੀਟਿੰਗ ਵਿਚ ਵੀ ਨਿਕਿਤਾ ਵੀ ਸ਼ਾਮਿਲ ਸੀ। ਦਿਸ਼ਾ ਨੇ ਸ਼ਾਂਤਨੂੰ ਤੇ ਨਿਕਿਤਾ ਨਾਲ ਮਿਲ ਕੇ ਇਹ ਟੂਲਕਿਟ ਗ੍ਰੇਟਾ ਨੂੰ ਭੇਜਿਆ। ਇਸ ਟੂਲਕਿੱਟ ਦੇ ਪਿੱਛੇ ਖਾਲਿਸਤਾਨੀ ਗਰੁੱਪ ਦੀ ਵੱਡੀ ਭੂਮਿਕਾ ਦੱਸੀ ਗਈ ਹੈ। ਪੋਇਟਿਕ ਫਾਉਂਡੇਸ਼ਨ ਦਾ ਲਿੰਕ ਵੀ ਖਾਲਿਸਤਾਨੀ ਗਰੁੱਪ ਨਾਲ ਦੱਸਿਆ ਜਾ ਰਿਹਾ ਹੈ।