Death of Punjabi student injured in firing

ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਜਿਸ ਦੇ ਚਲਦਿਆਂ ਕੈਨੇਡਾ(canada) ਦੇ ਓਨਟਾਰੀਓ ਸੂਬੇ ਦੇ ਮਿਲਟਨ ਵਿਚ ਪਿਛਲੇ ਸੋਮਵਾਰ ਵਾਪਰੀ ਗੋ ਲੀਬਾਰੀ ਦੀ ਘ ਟਨਾ ’ਚ ਜ਼ਖ਼ਮੀ ਹੋਏ ਭਾਰਤੀ ਵਿਦਿਆਰਥੀ ਸਤਵਿੰਦਰ ਸਿੰਘ (28) ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ । ਗੋਲੀਬਾਰੀ ਦੀ ਇਸ ਘਟਨਾ ’ਚ ਜ਼ਖ਼ਮੀ ਹੋਏ ਭਾਰਤੀ ਵਿਦਿਆਰਥੀ ਸਤਵਿੰਦਰ ਸਿੰਘ (28) ਦੀ ਮੌ ਤ ਹੋ ਗਈ ਹੈ । ਇਸ ਘਟਨਾ ਵਿਚ ਪੁਲੀਸ ਕਾਂਸਟੇਬਲ ਸਣੇ ਦੋ ਜਣਿਆਂ ਦੀ ਮੌ ਤ ਪਹਿਲਾਂ ਹੀ ਹੋ ਚੁੱਕੀ ਹੈ। ਸਥਾਨਿਕ ਪੁਲੀਸ ਨੇ ਦੱਸਿਆ ਕਿ ਸਤਵਿੰਦਰ ਦੀ ਮੌ ਤ ਹੈਮਿਲਟਨ ਜਨਰਲ ਹਸਪਤਾਲ ਵਿਚ ਹੋਈ ਹੈ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰ ਤੇ ਦੋਸਤ ਮੌਜੂਦ ਸਨ।

ਸਤਵਿੰਦਰ ਭਾਰਤ ਤੋਂ ਕੈਨੇਡਾ ਵਿਦਿਆਰਥੀ ਵੀਜ਼ਾ ’ਤੇ ਗਿਆ ਸੀ ਤੇ ਪੜ੍ਹਾਈ ਦੇ ਨਾਲ-ਨਾਲ ਐਮਕੇ ਆਟੋ ਰਿਪੇਅਰਜ਼ ’ਤੇ ਕੰਮ ਕਰ ਰਿਹਾ ਸੀ। ਗੋਲੀਬਾਰੀ ਵੇਲੇ ਉਹ ਉੱਥੇ ਹੀ ਕੰਮ ਕਰ ਰਿਹਾ ਸੀ। ਪੁਲੀਸ ਨੇ ਪੀੜਤ ਪਰਿਵਾਰ ਤੇ ਭਾਰਤੀ ਭਾਈਚਾਰੇ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ।

ਡਾਕਟਰਾਂ ਦੇ ਕਹਿਣ ਮੁਤਾਬਕ ਉਸ ਦੇ ਸਰੀਰ ਦੇ ਅੰਗ ਕੰਮ ਨਹੀਂ ਕਰ ਰਹੇ ਅਤੇ ਉਸ ਦਾ ਬ੍ਰੇਨ ਡੈੱਡ ਐਲਾਨਿਆ ਗਿਆ ਹੈ । ਇਸ ਗੋ ਲੀਕਾਂਡ ‘ ਚ ਹਮਲਾਵਰ ਵੱਲੋਂ ਆਟੋ ਬਾਡੀ ਸ਼ਾਪ ਦੇ ਮਾਲਕ ਦਾ ਗੋ ਲੀ ਮਾ ਰ ਕੇ ਕਤ ਲ ਕਰ ਦਿੱਤਾ ਗਿਆ ਸੀ । ਇਸ ਕਾਲੇ ਮੂਲ ਦੇ ਸਿਰਫਿਰੇ ਹਮਲਾਵਰ ਨੇ ਇਸ ਤੋਂ ਪਹਿਲਾਂ ਇਕ ਟ੍ਰੈਫ਼ਿਕ ਪੁਲਸ ਮੁਲਾਜ਼ਮ ਐਂਡਰਿਊ ਹਾਂਗ ਦਾ ਵੀ ਕਤ ਲ ਕੀਤਾ ਸੀ ।

ਪੰਜਾਬੀ ਵਿਦਿਆਰਥੀ ਸਤਵਿੰਦਰ ਸਿੰਘ ਪ੍ਰਿੰਸ ਕੈਨੇਸਟੋਗਾ ਕਾਲਜ ਦਾ ਵਿਦਿਆਰਥੀ ਸੀ ਅਤੇ ਪਾਰਟ ਟਾਈਮ ਆਟੋ ਬਾਡੀ ਸ਼ਾਪ ‘ ਚ ਕੰਮ ਕਰਦਾ ਸੀ। ਦੱਸਣਯੋਗ ਹੈ ਕਿ ਮਾ ਰੇ ਗਏ ਲੋਕਾਂ ਦਾ ਕਾ ਤਲ ਹਮਲਾਵਰ ਜਿਸ ਦੀ ਪਛਾਣ ਸ਼ਾਨ ਪੈਂਟਰੀ ( 40 ) ਸੀ , ਬਾਅਦ ‘ ਚ ਪੁਲਿਸ ਕਾਰਵਾਈ ਦੌਰਾਨ ਮਾ ਰਿਆ ਗਿਆ ਸੀ ।