Mansa , Barnala, agricultural news, punjab news

ਚੰਡੀਗੜ੍ਹ : ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਕਿਸਾਨ ਖੁਦਕੁਸ਼ੀਆਂ ਦਾ ਮਾੜਾ ਦੌਰ ਜਾਰੀ ਰਹਿੰਦਾ ਹੈ। ਹਰ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਸ ਤੇ ਰੋਕ ਲਗਾਉਣ ਦੇ ਵਾਅਦੇ ਕਰਦੀ ਹਨ ਪਰ ਜਦੋਂ ਸਰਕਾਰ ਵਿੱਚ ਆਉਂਦੀ ਹੈ ਤਾਂ ਸਥਿਤੀ ਬਰਕਰਾਰ ਰਹਿੰਦੀ ਹੈ। ਮਾਨਸਾ ਤੇ ਬਰਨਾਲਾ ਦੇ ਬਰਨਾਲਾ ਦੇ ਦੋ ਕਿਸਾਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਹੋਣ ਕਾਰਨ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਦਿੱਤੀ ਹੈ।

ਪਹਿਲੀ ਘਟਨਾ ਵਿੱਚ ਬਰਨਾਲਾ ਦੇ ਪਿੰਡ ਸੇਖਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਹੈ। ਉਸਦੇ ਭਰਾ ਮੁਤਾਬਿਕ ਬਲਵਿੰਦਰ ਦੇ ਸਿਰ ਸੱਤ ਲੱਖ ਦਾ ਕਰਜ਼ਾ ਸੀ। ਉਸਦੀ ਕਰੀਬ ਡੇਢ ਏਕੜ ਜ਼ਮੀਨ ਹੈ। ਕਰਜ਼ੇ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ। ਜਦੋਂ ਉਸਨੇ ਇਹ ਕਾਰਾ ਅੰਜ਼ਾਮ ਦਿੱਤਾ ਤਾਂ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਭਰਾ ਦੇ ਬਿਆਨ ਦਰਜ ਕਰਕੇ ਮ੍ਰਿਤਕ ਦੇਹ ਦਾ ਪੋਸਟਮਾਰਟ ਕਰਵਾ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।

ਦੂਜੀ ਘਟਨਾ ਮਾਨਸਾ ਦੇ ਪਿੰਡ ਖਾਰਾ ਵਿਖੇ ਵਾਪਰੀ ਹੈ, ਇੱਥੇ ਨੌਂ ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਅਮਰੀਕ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। 36 ਸਾਲਾ ਨੌਜਵਾਨ ਕਿਸਾਨ ਕੋਲ ਤਿੰਨ ਏਕੜ ਜ਼ਮੀਨ ਸੀ। ਉਹ ਸਰਕਾਰੀ ਬੈਂਕ, ਸੁਸਾਇਟੀ ਅਤੇ ਆੜ੍ਹਤੀਏ ਦਾ 9 ਲੱਖ ਰੁਪਏ ਦਾ ਕਰਜੇ ਦਾ ਦੇਣਦਾਰ ਸੀ।

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਜਗਸੀਰ ਸਿੰਘ ਜਵਾਹਰਕੇ ਤੇ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਨੌਜਵਾਨ ਕਿਸਾਨ ਉੱਤੇ ਤੀਹਰੀ ਮਾਰ ਪਈ ਸੀ। ਪਹਿਲਾਂ ਗੁਲਾਬੀ ਸੁੰਡੀ ਦੀ ਮਾਰ ਤੇ ਫੇਰ ਕਣਕ ਦਾ ਝਾੜ ਘਟਿਆ ਅਤੇ ਹੁਣ ਫੇਰ ਨਰਮੇ ਦੀ ਫਸਲ ਨੂੰ ਲੱਗੀ ਚਿੱਟੀ ਮੱਖੀ ਨੇ ਉਸਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ। ਜਿਸ ਕਾਰਨ ਸਿਰ ਚੜ੍ਹੇ ਕਰਜ਼ੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।