India International Punjab

ਪੁਰਤਗਾਲ ‘ਚ ਪੰਜਾਬੀ ਨੌਜਵਾਨ ਦੀ ਮੌਤ , ਇੱਕ ਮਹੀਨੇ ਬਾਅਦ ਪਹੁੰਚੀ ਮ੍ਰਿਤਕ ਦੀ ਦੇਹ

Punjabi boy died in Portugal

ਦ ਖ਼ਾਲਸ ਬਿਊਰੋ : ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਪੰਜਾਬ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ।  ਜਿਥੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਕਾਣੇ ਲਈ ਜੂਝਣਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ 7 ਸਮੁੰਦਰੋਂ ਪਾਰ ਮਾਪਿਆਂ ਦੇ ਲਾਡਲੇ ਜਿੰਦਗੀ ਦੇ ਸੰਘਰਸ਼ ਵਿੱਚ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਅਜਿਹਾ ਹੀ ਇਕ ਮਾਮਲਾ ਮ

ਬਟਾਲਾ ਦੇਹਸਨਪੁਰ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਮਲਕੀਤ ਸਿੰਘ 7 ਸਾਲ ਪਹਿਲਾਂ ਚੰਗੇ ਭਵਿੱਖ ਦੇ ਸੁਪਨੇ ਸੰਜੋ ਕੇ ਪੁਰਤਗਾਲ ਗਿਆ ਸੀ। ਬੀਤੇ ਇਕ ਮਹੀਨੇ ਪਹਿਲਾਂ ਉੱਥੇ ਨਦੀ ਵਿੱਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਨੂੰ ਓਥੋਂ ਮਲਕੀਤ ਦੇ ਦੋਸਤਾਂ ਨੇ ਫੋਨ ਕਰਕੇ ਹਾਦਸੇ ਬਾਰੇ ਦੱਸਿਆ ਸੀ ਉਦੋਂ ਤੋਂ ਹੀ ਪਰਿਵਾਰ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਸੀ। ਹਾਦਸਾ ਕਿਵੇ ਹੋਇਆ ਕੁਝ ਪਤਾ ਨਹੀਂ ਚੱਲਿਆ, ਪਿੱਛੇ ਪਰਿਵਾਰ ਆਪਣੇ ਲਾਡਲੇ ਪੁੱਤਰ ਦੇ ਆਖ਼ਿਰੀ ਦਰਸ਼ਨਾਂ ਨੂੰ ਇਕ ਮਹੀਨੇ ਤੋਂ ਤਰਸਦਾ ਰਿਹਾ।

ਇਕ ਮਹੀਨੇ ਬਾਅਦ ਅੱਜ ਜਦੋਂ ਮਲਕੀਤ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਹਰ ਅੱਖ ਨਮ ਨਜਰ ਆਈ। ਇਕ ਮਹੀਨੇ ਬਾਅਦ ਅੱਜ ਪਰਿਵਾਰ ਨੇ ਅੰਤਿਮ ਰਸਮਾਂ ਕਰਦੇ ਹੋਏ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕੀਤਾ। ਪਰਿਵਾਰ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਦੇਸ਼ਾਂ ਦਰਮਿਆਨ ਰੂਲਾਂ ਨੂੰ ਅਤੇ ਕਾਨੂੰਨਾਂ ਵਿਚ ਸੋਧ ਕਰਨੀ ਚਾਹੀਦੀ ਹੈ ਤਾਂਕਿ ਅਗਰ ਕਿਸੇ ਨੌਜਵਾਨਾਂ ਨਾਲ ਵਿਦੇਸ਼ ਵਿਚ ਐਸਾ ਮੰਦਭਾਗਾ ਭਾਣਾ ਵਾਪਰਦਾ ਹੈ ਤਾਂ ਪਿੱਛੇ ਪਰਿਵਾਰ ਨੂੰ ਆਪਣਿਆਂ ਦੀਆਂ ਮ੍ਰਿਤਕ ਦੇਹਾਂ ਲਈ ਮਹੀਨਾ ਮਹੀਨਾ ਨਾ ਤਰਸਣਾ ਪਵੇ ।