India

ਦਿੱਲੀ ‘ਚ BMW ਕਾਰ ਦੀ ਟੱਕਰ ‘ਚ ਸਾਈਕਲ ਸਵਾਰ ਦੀ ਮੌਤ, ਲਗਜ਼ਰੀ ਕਾਰ ਦਾ ਡਰਾਈਵਰ ਗ੍ਰਿਫ਼ਤਾਰ

Cyclist killed in collision with BMW car in Delhi

ਦਿੱਲੀ ਦੇ ਮਹੀਪਾਲਪੁਰ ਫਲਾਈਓਵਰ ‘ਤੇ ਐਤਵਾਰ ਨੂੰ ਸਪੋਰਟਸ ਸਾਈਕਲ ‘ਤੇ ਜਾ ਰਹੇ ਇਕ 50 ਸਾਲਾ ਵਿਅਕਤੀ ਨੂੰ ਬੀਐਮਡਬਲਯੂ ਕਾਰ ਨੇ ਕਥਿਤ ਤੌਰ ‘ਤੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣੀ-ਪੱਛਮੀ) ਮਨੋਜ ਸੀ ਨੇ ਦੱਸਿਆ ਕਿ ਲਗਜ਼ਰੀ ਕਾਰ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਬੀਐਮਡਬਲਿਊ ਦਾ ਟਾਇਰ ਅਚਾਨਕ ਪੰਕਚਰ ਹੋ ਗਿਆ। ਇਸ ਕਾਰਨ ਚਾਲਕ ਵਾਹਨ ’ਤੇ ਕਾਬੂ ਨਾ ਰੱਖ ਸਕਿਆ ਅਤੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਸੰਤ ਕੁੰਜ ਇਲਾਕੇ ‘ਚ ਹਾਦਸੇ ਦੀ ਸੂਚਨਾ ਮਿਲੀ ਸੀ।

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਧੌਲਾ ਕੂਆਂ ਨੂੰ ਜਾਂਦੀ ਸੜਕ ’ਤੇ ਪੈਂਦੇ ਮਹੀਪਾਲਪੁਰ ਫਲਾਈਓਵਰ ’ਤੇ ਪਹੁੰਚੀ ਜਿੱਥੇ ਬੀਐਮਡਬਲਿਊ ਕਾਰ ਅਤੇ ਸਾਈਕਲ ਸੜਕ ਦੇ ਕਿਨਾਰੇ ਹਾਦਸੇ ਦੀ ਹਾਲਤ ਵਿੱਚ ਖੜ੍ਹੀ ਮਿਲੇ।

ਪੁਲਿਸ ਨੇ ਦੱਸਿਆ ਕਿ ਬੀਐਮਡਬਲਿਊ ਡਰਾਈਵਰ ਨੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁੜਗਾਓਂ ਸੈਕਟਰ-49 ਦੇ ਰਹਿਣ ਵਾਲੇ ਸ਼ੁਭੇਂਦੂ ਚੈਟਰਜੀ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ BMW ਕਾਰ ਨੂੰ ਸਬੰਧਤ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕਰਨ ਤੋਂ ਬਾਅਦ ਜ਼ਬਤ ਕਰ ਲਿਆ ਗਿਆ ਹੈ।

ਮ੍ਰਿਤਕ ਦੀ ਦੋਸਤ ਸਾਰਿਕਾ ਨੇ ਦੱਸਿਆ ਕਿ ਸ਼ੁਭੇਂਦੂ ਆਮ ਤੌਰ ‘ਤੇ ਗਰੁੱਪ ਨਾਲ ਸਾਈਕਲ ਚਲਾਉਂਦਾ ਸੀ ਪਰ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਇਕੱਲਾ ਹੀ ਸਾਈਕਲ ਚਲਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਘਟਨਾ ਬਾਰੇ ਸੁਣ ਕੇ ਅਸੀਂ ਬਹੁਤ ਡਰੇ ਹੋਏ ਹਾਂ। ਦਿੱਲੀ ਦੀਆਂ ਸੜਕਾਂ ਸਾਈਕਲ ਸਵਾਰਾਂ ਲਈ ਸੁਰੱਖਿਅਤ ਨਹੀਂ ਹਨ, ਸ਼ੁਭੇਂਦੂ ਦੇ ਪਿੱਛੇ ਉਸ ਦੀ ਪਤਨੀ ਅਤੇ 21 ਸਾਲਾ ਧੀ ਰਹਿ ਗਈ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਦਿੱਲੀ ਪੁਲਿਸ ਨੇ ਐਤਵਾਰ ਨੂੰ ਰਾਜਧਾਨੀ ਦਿੱਲੀ ਦੇ ਮਹੀਪਾਲਪੁਰ ਇਲਾਕੇ ਵਿੱਚ ਇੱਕ ਲਗਜ਼ਰੀ ਕਾਰ ਦੇ ਡਰਾਈਵਰ ਨੂੰ ਇੱਕ ਸਾਈਕਲ ਸਵਾਰ ਉੱਤੇ ਦੌੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਨੀਲ (40) ਵਾਸੀ ਪੰਜਾਬੀ ਬਾਗ ਵਜੋਂ ਹੋਈ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਸ ਕਾਰ ਦੇ ਸ਼ੀਸ਼ੇ ਉੱਤੇ ਵੀਆਈਪੀ ਅਤੇ ਦਿੱਲੀ ਕੈਂਟੋਨਮੈਂਟ ਬੋਰਡ ਦਾ ਸਟਿੱਕਰ ਲੱਗਾ ਹੋਇਆ ਸੀ, ਪਰ ਉਹ ਪੁਰਾਣਾ ਸੀ। ਹਾਲਾਂਕਿ ਸੁਨੀਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਹਾਦਸੇ ਦੌਰਾਨ ਘਟਨਾ ਵਾਲੀ ਥਾਂ ‘ਤੇ ਆਪਣੀ ਮੌਜੂਦਗੀ ਤੋਂ ਇਨਕਾਰ ਕੀਤਾ।