‘ਦ ਖਾਲਸ ਬਿਊਰੋ- ਅੱਜ  COVID- 19 ਨਾਲ ਪੰਜਾਬ ਅੰਦਰ 8 ਮੌਤਾਂ ਹੋਰ ਹੋਣ ਨਾਲ ਕੁੱਲ ਗਿਣਤੀ ਵੱਧ ਕੇ 113 ਹੋ ਗਈ ਹੈ।  ਕੋਰੋਨਾਵਾਇਰਸ ਨੇ ਪੰਜਾਬ ਦੇ ਜਿਲ੍ਹਾ ਜਲੰਧਰ, ਸ਼੍ਹੀ ਮੁਕਤਸਰ ਸਾਹਿਬ, ਸੰਗਰੂਰ ਅਤੇ ਲੁਧਿਆਣਾ ਵਿੱਚ ਰਫਤਾਰ ਤੇਜੀ ਨਾਲ ਫੜ੍ਹ ਲਈ ਹੈ। ਅੱਜ ਯਾਨਿ 24 ਜੂਨ ਨੂੰ ਸਭ ਤੋਂ ਵੱਧ ਜਿਲ੍ਹਾ ਸੰਗਰੂਰ ਵਿੱਚ ਅੱਜ ਇਕੋ ਦਿਨ ਵਿੱਚ 64 ਕੋਰੋਨਾਵਾਇਰਸ ਦੇ ਮਰੀਜ਼ ਪਾਜ਼ਿਟਿਵ ਪਾਏ ਗਏ ਹਨ। ਕੁੱਲ ਗਿਣਤੀ ਵੱਧ ਕੇ 303 ਹੋ ਚੁੱਕੀ ਹੈ ਅਤੇ ਹੁਣ ਤੱਕ 140 ਲੋਕ ਸੰਗਰੂਰ ਵਿੱਚ ਠੀਕ ਹੋ ਚੁੱਕੇ ਹਨ। ਹੁਣ ਤੱਕ ਜਿਲ੍ਹੇ ਅੰਦਰ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਿਲ੍ਹਾ ਜਲੰਧਰ ਵਿੱਚ ਕੋਰੋਨਾਵਾਇਰਸ ਦੇ 43 ਪਾਜ਼ਿਟਿਵ ਮਰੀਜ਼ ਅਤੇ ਸ਼੍ਹੀ ਮੁਕਤਸਰ ਸਾਹਿਬ ਵਿੱਚ 33 ਨਵੇ ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿੱਚ ਆਏ ਇਨ੍ਹਾਂ 43 ਪਾਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਸਿਹਤ ਵਿਭਾਗ ਵੱਲ਼ੋਂ ਕੀਤੀ ਗਈ ਹੈ। ਜਿਲ੍ਹਾ ਲੁਧਿਆਣਾ ਵੀ ਕੋਰੋਨਾਵਾਇਰਸ ਦੇ 27 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ ਅਤੇ  ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਲ੍ਹੇ ‘ਚ ਕੁੱਲ ਕੇਸ 642 ਹਨ ਅਤੇ 433 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਜੇਕਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੁੱਲ਼ ਮਰੀਜ਼ਾਂ ਦੀ ਗਿਣਤੀ 1415 ਹੋ ਗਈ ਹੈ।

ਨੋਇਡਾ ਤੋਂ ਸ਼੍ਹੀ ਮੁਕਤਸਰ ਸਾਹਿਬ ਵਿਖੇ ਆਪਣੇ ਘਰ ਪਰਤੇ ਇੱਕ ਇੰਜਨੀਅਰ ਦੇ ਪਾਜ਼ਿਟਿਵ ਆਉਣ ਤੋਂ ਬਾਅਦ ਹੁਣ ਉਸ ਦੇ ਨਾਨਾ, ਮਾਤਾ-ਪਿਤਾ ਅਤੇ ਪਤਨੀ ਅਤੇ ਉਨ੍ਹਾਂ ਦੇ ਇੱਕ ਬੱਚੇ ਦੀ ਰਿਪੋਰਟ ਵੀ ਪਾਜ਼ਟਿਵ ਆਈ ਹੈ। ਮੌਜੂਦਾ ਸਮੇ ਵਿੱਚ ਸ਼੍ਹੀ ਮੁਕਤਸਰ ਸਾਹਿਬ ‘ਚ ਮਰੀਜ਼ਾਂ ਦੀ ਕੁੱਲ ਗਿਣਤੀ 45 ਹੋ ਗਈ ਹੈ।

ਹਾਲਾਕਿ ਪੰਜਾਬ ਦੇ ਹਰ ਜਿਲ੍ਹੇ ਵਿੱਚ ਕੋਵਿਡ-19 ਹਸਪਤਾਲ ਜਰੂਰ ਬਣਾਏ ਗਏ ਹਨ। ਪਰ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੀ ਰਫਤਾਰ ਅੱਗੇ ਹਸਪਤਾਲਾ ਵਿੱਚ ਜਗ੍ਹਾਂ ਘੱਟਦੀ ਦਿਖਾਈ ਦੇ ਰਹੀ ਹੈ। ਜਿਸ ‘ਤੇ ਪੰਜਾਬ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਅੱਜ ਸੂਬੇ ਅੰਦਰ ਕੁੱਲ 230 ਨਵੇਂ ਕੇਸ ਸਾਹਮਣੇ ਆਏ ਹਨ ਅਤੇ 25 ਲੋਕ ਠੀਕ ਹੋ ਕੇ ਘਰਾਂ ਨੂੰ ਵਾਪਿਸ ਪਰਤ ਚੁੱਕੇ ਹਨ।