Punjab

Live : ਨਿਗਮ ਚੋਣਾਂ ਦੇ ਨਤੀਜੇ ਜਾਰੀ

ਪੰਜਾਬ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਦਾ ਐਲਾਨ ਅੱਜ ਹੋਵੇਗਾ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਪਰ ਬੈਲਟ ਪੇਪਰਾਂ ਰਾਹੀਂ ਹੋਈਆਂ ਚੋਣਾਂ ਕਾਰਨ ਨਤੀਜੇ ਦੁਪਹਿਰ ਜਾਂ ਸ਼ਾਮ ਤੱਕ ਆਉਣ ਦੀ ਉਮੀਦ ਹੈ। ਇਸ ਵਾਰ 7555 ਉਮੀਦਵਾਰ ਚੋਣ ਮੈਦਾਨ ਵਿਚ ਸਨ। ਰਾਜ ਚੋਣ ਕਮਿਸ਼ਨ ਨੇ 23 ਜ਼ਿਲ੍ਹਿਆਂ ਵਿਚ 115 ਕਾਊਂਟਿੰਗ ਸੈਂਟਰ ਬਣਾਏ ਹਨ ਅਤੇ ਵਿਆਪਕ ਪ੍ਰਬੰਧ ਕੀਤੇ ਗਏ ਹਨ। 26 ਮਈ ਨੂੰ ਹੋਈ ਵੋਟਿੰਗ ਵਿਚ 61.5 ਫੀਸਦੀ ਲੋਕਾਂ ਨੇ ਹਿੱਸਾ ਲਿਆ ਸੀ। ਕੁੱਲ 103 ਲੋਕਲ ਬਾਡੀਆਂ ਦੇ ਨਤੀਜੇ ਆਉਣਗੇ। ਚਾਰ ਮੁੱਖ ਵਿਰੋਧੀ ਪਾਰਟੀਆਂ ਵਿਚਾਲੇ ਸਖ਼ਤ ਮੁਕਾਬਲਾ ਹੈ। ਇਸ ਨੂੰ 2027 ਵਿਧਾਨ ਸਭਾ ਚੋਣਾਂ ਲਈ ਸੈਮੀਫਾਈਨਲ ਵਜੋਂ ਵੀ ਦੇਖਿਆ ਜਾ ਰਿਹਾ ਹੈ।  
29 May 2026
08:00
8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤ ਚੋਣਾਂ ਦੇ ਨਤੀਜੇ ਅੱਜ

ਇਨ੍ਹਾਂ ਚੋਣਾਂ ਵਿਚ 7555 ਉਮੀਦਵਾਰ ਮੈਦਾਨ ਵਿਚ ਸਨ। ਗਿਣਤੀ ਸਮੇਂ ਚੋਣ ਕਮਿਸ਼ਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਪੂਰੀ ਪ੍ਰਕਿਰਿਆ ਦੀ ਵੀਡੀਉਗ੍ਰਾਫ਼ੀ ਕੀਤੀ ਜਾਂ ਰਹੀ ਹੈ। ਗਿਣਤੀ ਕੇਂਦਰਾਂ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Jan 2020
Sub Label
ਸਵੇਰੇ 8 ਵਜੇ ਤੋਂ ਕਾਊਂਟਿੰਗ
  • ਨਿਗਮ ਚੋਣਾਂ ਦੇ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ।

29 may 2026
08:37 AM
ਨਾਭਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਸ਼ੁਰੂ

 ਨਾਭਾ 'ਚ ਹੋਈਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਉਪ ਮੰਡਲ ਮੈਜਿਸਟ੍ਰੇਟ ਕਮ-ਚੋਣ ਅਫਸਰ ਏਪੀ ਸਿੰਘ ਸੋਮਲ ਦੀ ਅਗਵਾਈ ਹੇਠ ਸਮੁੱਚਾ ਸਟਾਫ ਪਹੁੰਚ ਚੁੱਕਿਆ ਹੈ ਤੇ ਡੱਬੇ ਖੁੱਲ ਚੁੱਕੇ ਹਨ, ਪਹਿਲੇ ਰਾਊਂਡ ਦੀ ਗਿਣਤੀ ਸ਼ੁਰੂ ਹੋ ਗਈ ਹੈ ।

29 may 2026
Sub Label
ਡੇਰਾਬੱਸੀ ਦੇ ਵਾਰਡ ਨੰਬਰ 19 ਤੋਂ ਆਪ ਦੀ ਹਰਜੀਤ ਕੌਰ ਜੇਤੂ

 ਡੇਰਾਬੱਸੀ ਨਗਰ ਕੌਂਸਲ ਚੋਣਾਂ ਦੇ ਵਾਰਡ ਨੰਬਰ 19 ਤੋਂ ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਹਰਜੀਤ ਕੌਰ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਨਤੀਜੇ ਐਲਾਨੇ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

29-05-2026
09:05 AM
ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਦੇ ਨਤੀਜੇ

 ਵਾਰਡ ਨੰਬਰ ਇੱਕ ਭਵਾਨੀਗੜ੍ਹ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ। ਵਾਰਡ ਨੰਬਰ ਦੋ ਤੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ। ਵਾਰਡ ਨੰਬਰ ਤਿੰਨ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ। ਵਾਰਡ ਨੰਬਰ ਚਾਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ ਰਹੇ। ਵਾਰਡ ਨੰਬਰ ਪੰਜ ਤੋਂ ਆਮ ਆਦਮੀ ਪਾਰਟੀ ਜੇਤੂ ਰਹੇ।

ਆਪ ਉਮੀਦਵਾਰ ਅਨੂ ਬਜਾਜ ਜੇਤੂ

ਤਲਵੰਡੀ ਭਾਈ ਦੇ ਵਾਰਡ ਨੰਬਰ 01 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੂ ਬਜਾਜ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਉਹ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਤੋਂ 527 ਵੋਟਾਂ ਨਾਲ ਜੇਤੂ ਰਹੇ ਹਨ।

29-05-2026
10:02 AM
ਨਗਰ ਕੌਂਸਲ ਰਮਦਾਸ

ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ ‘ਚੋ 10 ਵਾਰਡਾਂ ਉਪਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ-8 ‘ਚ ਜਿੱਤ ਹਾਸਲ ਕੀਤੀ ਹੈ।

ਬਰਨਾਲਾ ਨਗਰ ਕੌਂਸਲ

ਬਰਨਾਲਾ ਨਗਰ ਕੌਂਸਲ ਚੋਣਾਂ ‘ਚ ਵਾਰਡ-3 ‘ਚ ਆਮ ਆਦਮੀ ਪਾਰਟੀ ਦੇ ਬਿੱਲੂ ਖਾਨ ਜੇਤੂ ਰਹੇ।

 

 

29-05-2026
10:27 AM
ਆਮ ਆਦਮੀ ਪਾਰਟੀ ਦੀ ਵੱਡੀ ਲੀਡ, ਵੱਖ-ਵੱਖ ਜ਼ਿਲ੍ਹਿਆਂ ਵਿੱਚ ਜੇਤੂ ਉਮੀਦਵਾਰਾਂ ਦਾ ਐਲਾਨ

 ਪੰਜਾਬ ਦੀਆਂ ਸ਼ਹਿਰੀ ਸੰਸਥਾਵਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਲਗਾਤਾਰ ਆ ਰਹੇ ਹਨ, ਜਿਸ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਮਜ਼ਬੂਤ ਬੜ੍ਹਤ ਬਣਾਈ ਹੋਈ ਹੈ। ਤਾਜ਼ਾ ਅੰਕੜਿਆਂ ਮੁਤਾਬਕ 'ਆਪ' 150 ਸੀਟਾਂ 'ਤੇ ਅੱਗੇ ਹੈ, ਜਦਕਿ ਕਾਂਗਰਸ 39, ਸ਼੍ਰੋਮਣੀ ਅਕਾਲੀ ਦਲ 38, ਆਜ਼ਾਦ ਉਮੀਦਵਾਰ 46 ਅਤੇ ਭਾਜਪਾ 4 ਸੀਟਾਂ 'ਤੇ ਚੱਲ ਰਹੀ ਹੈ। 

29-05-2026
11:25 AM
ਵੜਿੰਗ ਇਲਾਕੇ 'ਚ 'ਆਪ' ਦੀ ਜਿੱਤ

ਆਮ ਆਦਮੀ ਪਾਰਟੀ ਨੇ ਗਿੱਦੜਬਾਹਾ ਨਗਰ ਕੌਂਸਲ ਦੇ 19 ਵਿੱਚੋਂ 12 ਵਾਰਡ ਜਿੱਤੇ। ਪਾਰਟੀ ਸਮਰਥਕਾਂ ਨੇ ਗੁਲਾਲ ਸੁੱਟ ਕੇ ਅਤੇ ਭੰਗੜਾ ਪਾ ਕੇ ਜਸ਼ਨ ਮਨਾਇਆ। ਇਹ ਇਲਾਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੈ। ਉਹ ਆਪਣੀ ਪਤਨੀ ਨਾਲ ਬੈਲਗੱਡੀ 'ਤੇ ਚੋਣਾਂ ਲਈ ਗਏ ਸਨ।

29-05-2026
Sub Label
ਅਕਾਲੀ ਸਮਰਥਕਾਂ ਵੱਲੋਂ ਭੰਗੜੇ ਭੰਗੜੇ ਪਾਉਣੇ ਅਤੇ ਗੁਲਾਲੀਆ ਨਾਲ ਖੇਡਣਾ ਸ਼ੁਰੂ

ਬਠਿੰਡਾ ਦਿਹਾਤੀ ਖੇਤਰ ਦੀਆਂ ਨਗਰ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਵੱਡੀ ਗਿਣਤੀ ਵਿੱਚ ਅੱਗੇ ਚੱਲ ਰਹੇ ਹਨ। ਜਿਨਾਂ ਦੀ ਜਿੱਤ ਚਗੀਨੀ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਦੀ ਖੁਸ਼ੀ ਵਿੱਚ ਕੱਲ ਬਰਕਰਾਰਾਂ ਵੱਲੋਂ ਗਿਣਤੀ ਕੇਂਦਰਾਂ ਦੇ ਬਾਹਰ ਭੰਗੜੇ ਪਾ ਕੇ ਤੇ ਗੁਲਾਲੀਆਂ ਨਾਲ ਖੁਸ਼ੀਆਂ ਦਾ ਇਜ਼ਹਾਰ ਕੀਤਾ ਜਾ ਰਿਹਾ |

29-05-2026
12:50 PM
ਮਜੀਠਾ ਨਗਰ ਕੌਂਸਲ ਦੀਆਂ ਦੋ ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ

ਮਜੀਠਾ ਨਗਰ ਕੌਂਸਲ ਦੀਆਂ ਦੋ ਸੀਟਾਂ ਦੇ ਨਤੀਜੇ ਹੁਣ ਤੱਕ ਐਲਾਨੇ ਜਾ ਚੁੱਕੇ ਹਨ। ਇੱਕ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਅਤੇ ਇੱਕ ਅਕਾਲੀ ਦਲ ਨੇ ਜਿੱਤੀ ਹੈ।

29-05-2026
Sub Label
ਮਜੀਠੇ ਹਲਕੇ 'ਚ ਲੋਕਤੰਤਰ ਦਾ ਘਾਣ - ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ

ਮਜੀਠੇ ਹਲਕੇ 'ਚ ਲੋਕਤੰਤਰ ਦਾ ਘਾਣ।

ਉਨ੍ਹਾਂ ਨੇ ਕਿਹਾ ਕਿ ਸ਼ਰੇਆਮ ਆਮ ਆਦਮੀ ਪਾਰਟੀ ਜਦ ਦੀ ਚੋਣ ਸ਼ੁਰੂ ਹੋਈ ਹੈ ਗੁੰਡਾਗਰਦੀ ਕਰ ਰਹੀ ਹੈ। ਅੱਜ ਵੀ ਵੋਟਾਂ ਦੀ ਗਿਣਤੀ ਸਮੇਂ ਸਰਕਾਰ ਨੇ ਹਰ ਹੀਲਾ ਅਪਣਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਫਰਾਕ ਵਿੱਚ ਹੈ ਅਤੇ 12:30 ਵਜੇ ਤੱਕ ਕੋਈ ਵੀ ਨਤੀਜਾ ਬਾਹਰ ਨਹੀਂ ਆਇਆ।

ਮਜੀਠੀਆ ਨੇ ਕਿਹਾ ਕਿ ਮਜੀਠੇ ਵਿੱਚ ਅੱਜ Democracy ਦਾ Murder ਹੋਇਆ ਹੈ।

29-05-2026
02:57 PM
ਚਮਕੌਰ ਸਾਹਿਬ ਵਿੱਚ ਕਾਂਗਰਸ ਨੇ ਬਹੁਮਤ ਹਾਸਲ ਕੀਤਾ

ਕਾਂਗਰਸ ਪਾਰਟੀ ਨੇ ਚਮਕੌਰ ਸਾਹਿਬ ਨਗਰ ਕੌਂਸਲ ਦੇ 13 ਵਿੱਚੋਂ 11 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ, ਜਿਸ ਨਾਲ ਸਪੱਸ਼ਟ ਬਹੁਮਤ ਪ੍ਰਾਪਤ ਹੋਇਆ। ਇਹ ਹਲਕਾ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ।