‘ਦ ਖਾਲਸ ਬਿਊਰੋ:- ਪੰਜਾਬ ਭਰ ‘ਚ ਵੱਧ ਰਹੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਪੰਜਾਬ ‘ਚ ਮੁਕੰਮਲ ਲਾਕਡਾਊਨ ਲੱਗ ਸਕਦਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਬਿਆਨ ਜਾਰੀ ਕੀਤਾ ਹੈ ਕਿ, ਜੇਕਰ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ ਇਸੇ ਤਰ੍ਹਾ ਵੱਧਦੇ ਰਹੇ ਤਾਂ ਪੂਰੇ ਪੰਜਾਬ ਨੂੰ ਲੌਕਡਾਊਨ ਕੀਤਾ ਜਾ ਸਕਦਾ ਹੈ। ਇਨ੍ਹਾਂ ਹੀ ਨਹੀਂ ਪੰਜਾਬ ਨਾਲ ਲੱਗਦੀਆਂ ਸਾਰੀਆਂ ਸਰਹੱਦਾ ਵੀ ਸੀਲ ਕੀਤੀਆਂ ਜਾ ਸਕਦੀਆਂ ਹਨ।

ਹਾਲਾਕਿ ਹੁਣ ਤੱਕ ਸਿਰਫ ਪੰਜਾਬ ਵਿੱਚ ਵੀਕੈਂਡ ਵਾਲੇ 2 ਦਿਨਾਂ ਲਈ ਪੰਜਾਬ ਬੰਦ ਹੁੰਦਾ ਹੈ।