ਦਿੱਲੀ : ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ fastag ਦੇ ਜ਼ਰੀਏ 80 ਲੱਖ ਦੀ ਠੱਗੀ ਮਾਰਨ ਵਾਲੇ ਸ਼ਾਤਰਾਂ ਨੂੰ ਗਿਰਫ਼ਤਾਰ ਕੀਤਾ ਹੈ। ਇਹ ਮੁਲਜ਼ਮ ਕਰੈਡਿਟ ਅਤੇ ਡੈਬਿਟ ਕਾਰਡ (Credit and debit card) ਅਤੇ ਪੈਟਰੋਲ ਪੰਪਾਂ ‘ਤੇ ਲੱਗੇ Fastag ਦੇ ਜ਼ਰੀਏ ਲੋਕਾਂ ਦਾ ਐਕਾਉਂਟ ਖਾਲੀ ਕਰਦੇ ਸਨ । ਹੁਣ ਤੱਕ ਇਹ ਦਿੱਲੀ,ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਹਜ਼ਾਰਾਂ ਲੋਕਾਂ ਨੂੰ ਚੂਨਾ ਲਾ ਚੁੱਕੇ ਹਨ। ਪੁਲਿਸ ਨੇ ਇੰਨਾਂ ਤੋਂ Luxury vehicles ਅਤੇ Suv ਵੀ ਬਰਾਮਦ ਕੀਤੀ ਹੈ । ਇਸ 10 ਨੰਬਰੀ ਕੰਮ ਦਾ ਖੁਲਾਸਾ ਪੁਲਿਸ ਨੂੰ ਉਸ ਵੇਲੇ ਹੋਇਆ ਜਦੋਂ ਕਿਸੇ ਹੋਰ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ਖ਼ਸ ਨੂੰ ਫੜਿਆ,fastag ਦੇ ਜ਼ਰੀਏ ਲੋਕਾਂ ਨੂੰ ਚੂਨਾ ਲਗਾਉਣ ਵਾਲਾ ਮੈਂਬਰ ਵੀ ਉਨ੍ਹਾਂ ਦੇ ਨਾਲ ਸੀ । ਜਦੋਂ ਪੁੱਛ-ਗਿੱਛ ਹੋਈ ਤਾਂ ਉਸ ਨੇ ਸਿਲਸਿਲੇਵਾਰ ਠੱਗੀ ਦੇ ਇਸ ਧੰਦੇ ਦਾ ਖੁਲਾਸਾ ਕੀਤਾ
ਇਸ ਤਰ੍ਹਾਂ Fastag ਨਾਲ ਠੱਗੀ ਹੁੰਦੀ ਸੀ
fastag ਦੇ ਜ਼ਰੀਏ ਠੱਗੀ ਨੂੰ ਅੰਜਾਮ ਦੇਣ ਦੇ ਮਾਮਲੇ ਵਿੱਚ ਤਿੰਨ ਕਿਰਦਾਰ ਹਨ । ਪਹਿਲਾਂ ਜ਼ਾਹਿਦ ਦੂਜਾ ਪਵਨ ਸਿੰਘ ਅਤੇ ਤੀਜਾ ਰਵੀ ਮਿੱਤਲ,ਇੰਨਾਂ ਤਿੰਨਾਂ ਸ਼ਾਤਿਰਾਂ ਨੇ ਆਪੋ-ਆਪਣੇ ਕੰਮ ਵੰਡੇ ਹੋਏ ਸਨ। ਸਪੈਸ਼ਲ ਕਮਿਸ਼ਨਰ ਆਫ ਪੁਲਿਸ ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਜ਼ਾਹਿਦ FASTAG ਦਾ ਫਰਜ਼ੀ ਐਕਾਉਂਟ ਐਕਟਿਵ ਕਰਵਾਉਂਦਾ ਸੀ ,ਇਹ ਉਹ ਐਕਾਉਂਟ ਹੁੰਦੇ ਸਨ ਜੋ ਘੱਟ ਤੋਂ ਘੱਟ KYC ਦੇ ਐਕਟਿਵ ਹੋ ਜਾਂਦੇ ਸਨ। ਪਵਨ ਸਿੰਘ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਫੇਕ ਐਕਾਉਂਟ ਨੂੰ ਮੈਨੇਜ ਕਰੇ ਜਦਕਿ ਰਵੀ ਮਿੱਤਲ ਦੀ FASTAG WALLETS ਨੂੰ ਐਕਟਿਵ ਕਰਦਾ ਸੀ, ਜ਼ਾਹਿਦ ਨੇ ਦੱਸਿਆ ਕਿ ਗਿਰੋਹ ਕ੍ਰੈਡਿਟ ਕਾਰਡ ਐਕਟੀਵੇਸ਼ਨ ਅਤੇ ਹੋਰ ਸੇਵਾਵਾਂ ਦੇ ਬਹਾਨੇ ਲੋਕਾਂ ਨੂੰ ਠੱਗ ਰਿਹਾ ਹੈ।
ਸੈਪਸ਼ਲ ਕਮਿਸ਼ਨਰ ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਸ਼ਾਤਰਾਂ ਨੇ ਉਨ੍ਹਾਂ ਲੋਕਾਂ ਤੱਕ ਪਹੁੰਚ ਕੀਤੀ ਜਿਨ੍ਹਾਂ ਨੇ ਹਾਲ ਹੀ ਵਿੱਚ ਨਵੇਂ ਕਰੈਡਿਟ ਕਾਰਡ ਖਰੀਦੇ ਹਨ ਜਾਂ ਜਿੰਨਾਂ ਨੇ ਕਾਰਡ ਦੀ ਲਿਮਟ ਵਧਾਉਣੀ ਹੁੰਦੀ ਸੀ । ਸ਼ਾਤਰ ਇਸੇ ਦੇ ਬਹਾਨੇ ਇੰਨਾਂ ਪੀੜਤਾਂ ਨੂੰ ਫੋਨ ਕਰਦੇ ਸਨ ਅਤੇ OTP ਦੇ ਜ਼ਰੀਏ FASTAG WALLET ਨੂੰ ਬੈਂਕ ਖਾਤੇ ਨਾਲ ਜੋੜ ਲੈਂਦੇ ਸਨ। ਫਿਰ ਸ਼ੁਰੂ ਹੁੰਦਾ ਸੀ ਠੱਗੀ ਦਾ ਖੇਡ। ਫਾਸਟੈਗ ਵਾਲੇਟ ਦੀ ਵਰਤੋਂ ਕਰਕੇ ਬੈਂਕ ਖਾਤੇ ਤੋਂ ਪੈਸੇ ਕਢਵਾਏ ਜਾਂਦੇ ਸਨ।ਪੁਲਿਸ ਨੇ ਦੱਸਿਆ ਕਿ ਈ-ਵਾਲਿਟ ਤੋਂ ਪੈਸੇ ਕਢਵਾਉਣ ਲਈ ਉਨ੍ਹਾਂ ਨੇ ਸਵਾਈਪ ਮਸ਼ੀਨ ਦੀ ਵਰਤੋਂ ਕਰਕੇ ਠੱਗੀ ਦੀ ਰਕਮ ਨੂੰ ਨਗਦ ਕਰਨ ਲਈ ਕੁਝ ਪੈਟਰੋਲ ਪੰਪ ਆਪਰੇਟਰਾਂ ਨਾਲ ਸਮਝੌਤਾ ਕੀਤਾ। ਜਿੰਨਾ ਪੈਟਰੋਲ ਪੰਪਾਂ ਤੋਂ ਇੰਨਾਂ ਸ਼ਾਤਿਰਾਂ ਨੇ ਪੈਸੇ ਕਢਵਾਏ ਉਨ੍ਹਾਂ ਵਿੱਚ ਕਈ ਪੈਟਰੋਲ ਪੰਪ ਚੰਡੀਗੜ੍ਹ,ਹਰਿਆਣਾ ਅਤੇ ਪੰਜਾਬ ਦੇ ਵੀ ਹਨ । ਗੈਂਗ ਦਾ ਮੈਂਬਰ ਜਿਹੜੇ ਪੈਟਰੋਲ ਪੰਪਾਂ ‘ਤੇ ਕੈਸ਼ ਦੇ ਲਈ ਸਵਾਈਪ ਕਰਵਾਉਂਦਾ ਸੀ ਉਨ੍ਹਾਂ ਨੂੰ ਕਮਿਸ਼ਨ ਵੀ ਦਿੰਦਾ ਸੀ ।
ਪਹਿਲਾਂ ਨੌਕਰੀ ਕਰਦੇ ਸਨ ਤਿੰਨੋਂ
ਪੁਲਿਸ ਦੀ ਪੜਤਾਲ ਦੌਰਾਨ ਜ਼ਾਹਿਦ ਨੇ ਦੱਸਿਆ ਕਿ ਉਹ ਪਹਿਲਾਂ ਟਰੈਵਲ ਏਜੰਟ ਦਾ ਕੰਮ ਕਰਦਾ ਸੀ ਅਤੇ ਡਿਜ਼ਾਈਨਿੰਗ ਅਤੇ ਹੋਰ ਆਨਲਾਈਨ ਐਪਲੀਕੇਸ਼ਨਾਂ ਸਿਖ ਦਾ ਸੀ । ਉਹ ਪਵਨ ਸਿੰਘ ਨੂੰ ਮਿਲਿਆ ਅਤੇ ਫਿਰ ਮਿਲਕੇ ਜਾਲੀ ਖਾਤੇ ਬਣਾਉਣ ਲੱਗ ਗਿਆ । ਜਦਕਿ ਪਵਨ ਸਿੰਘ ਟੈਲੀਕਾਮ ਅਤੇ ਬੀਮਾ ਕੰਪਨੀਆਂ ਲਈ ਕੰਮ ਕਰਦਾ ਸੀ । ਇਸ ਦੌਰਾਨ ਉਹ ਕਰੈਡਿਟ ਕਾਰਡ ਧਾਰਕਾਂ ਦਾ ਡਾਟਾ ਚੋਰੀ ਕਰਨ ਵਾਲੇ ਇੱਕ ਸ਼ਖ਼ਸ ਨੂੰ ਮਿਲਿਆ ਅਤੇ ਇਸ ਧੰਦੇ ਵਿੱਚ ਪੈ ਗਿਆ । ਉਧਰ ਰਵੀ ਮਿੱਤਲ ਨੇ ਵੀ ਟੈਲੀਕਾਮ ਕੰਪਨੀਆਂ ਵਿੱਚ ਵਿੱਚ ਕੰਮ ਕੀਤਾ ਜਿਸ ਤੋਂ ਬਾਅਦ ਪਵਨ ਸਿੰਘ ਦੇ ਸੰਪਰਕ ਵਿੱਚ ਆਇਆ ਸੀ ।