‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਨੂੰ ਲੈ ਕੇ ਨਿਤ ਨਵੇਂ ਖੁਲਾਸੇ ਹੋ ਰਹੇ ਹਨ। ਇਕ ਸਟੱਡੀ ਦੇ ਬਾਅਦ ਯੂਐੱਸ ਸੈਂਟਰ ਫਾਰ ਡਿਜੀਜ ਕੰਟਰੋਲ ਪ੍ਰਿਵੈਂਸ਼ਨ ਯਾਨੀ ਸੀਡੀਸੀ ਨੇ ਇਹ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਵਾਇਰਸ ਹਵਾ ਦੇ ਜਰੀਏ ਵੀ ਫੈਲ ਰਿਹਾ ਹੈ। ਇਸਦਾ ਮਤਲਬ ਇਹ ਹੋਇਆ ਕਿ ਜੇਕਰ ਲੋਕ ਇਕ ਦੂਜੇ ਤੋਂ ਛੇ ਫੁੱਟ ਦੀ ਦੂਰੀ ਤੇ ਵੀ ਖੜ੍ਹੇ ਹਨ ਤਾਂ ਵੀ ਇਸ ਲਾਗ ਦਾ ਸ਼ਿਕਾਰ ਹੋ ਸਕਦੇ ਹਨ।
ਡਾਕਟਰ ਮਾਇਕਲ ਨੇ ਕਿਹਾ ਹੈ ਕਿ ਸੀਡੀਸੀ ਦੀ ਨਵੀਂ ਸੂਚਨਾ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਬੰਦ ਕਰਮੇ ਜਾਂ ਦਫਤਰ ਕੋਰੋਨਾ ਵਾਇਰਸ ਦੇ ਪਸਾਰ ਲਈ ਨਵਾਂ ਕੇਂਦਰ ਹੋ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਹਵਾ ਵਿਚ ਮੌਜੂਦ ਸੂਖਮ ਕਣ ਵਿੱਚ ਵਾਇਰਸ ਕਈ ਘੰਟੇ ਜਿਉਂਦਾ ਰਹਿ ਸਕਦਾ ਹੈ। ਇਹ ਸਾਹਾਂ ਨਾਲ ਕਿਸੇ ਵੀ ਵਿਅਕਤੀ ਦੇ ਅੰਦਰ ਪਹੁੰਚ ਸਕਦਾ ਹੈ।
ਵਰਜੀਨੀਆਂ ਟੈਕਨਾਲੌਜੀ ਦੀ ਏਰੋਸੋਲ ਮਾਹਿਰ ਪ੍ਰੋਫੈਸਰ ਲਿੰਸੇ ਮਾਰ ਨੇ ਕਿਹਾ ਹੈ ਕਿ ਕੰਮਕਾਜੀ ਥਾਵਾਂ ਉੱਤੇ ਬਹੁਤ ਜਿਆਦਾ ਧਿਆਨ ਦੇਣ ਦੀ ਲੋੜ ਹੈ। ਕੋਰੋਨਾ ਲਾਗ ਵਾਲਾ ਵਿਅਕਤੀ ਦੂਜਿਆਂ ਲਈ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ।
ਤੇਜ ਹੋ ਸਕਦੀ ਹੈ ਲਾਗ ਦੀ ਰਫਤਾਰ
ਯੂਨੀਵਰਸਿਟੀ ਆਫ ਮੈਰੀਲੈਂਡ ਦੇ ਏਰੋਸੋਲ ਸਾਇੰਸਦਾਨ ਡੋਨਾਲਡ ਮਿਲਟਨ ਨੇ ਕਿਹਾ ਹੈ ਕਿ ਹਵਾ ਦੇ ਸੂਖਮ ਕਣਾਂ ਵਿੱਚ ਵਾਇਰਸ ਦੀ ਮੌਜੂਦਗੀ ਚਿੰਤਾਜਨਕ ਹੈ। ਇਹ ਛੱਕ ਹੈ ਕਿ ਇਸ ਤਰ੍ਹਾਂ ਇਸ ਵਾਇਰਸ ਦੀ ਰਫਤਾਰ ਤੇਜ ਹੋ ਸਕਦੀ ਹੈ।