Punjab

ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਕੋਰੋਨਾ ਯੋਧੇ, ਮਿਠਾਈ ਦੇ ਡੱਬਿਆ ‘ਚ ਕੋਲਾ ਭਰ ਕੇ ਸਿਵਿਲ ਸਰਜਨ ਨੂੰ ਦਿੱਤੇ ਤੋਹਫੇ

‘ਦ ਖ਼ਾਲਸ ਬਿਊਰੋ ( ਮੋਗਾ ) :- ਕੋਰੋਨਾ ਮਹਾਂਮਾਰੀ ਦੀ ਘੜ੍ਹੀ ‘ਚ ਆਪਣੇ ਪਰਿਵਾਰ ਨੂੰ ਛੱਡ ਦੂਜਿਆਂ ਦੀ ਜ਼ਿੰਦਗੀ ਬਚਾਉਣ ਵਾਲ  ਡਾਕਟਰ, ਨਰਸ, ਵਾਰਡ ਅਟੈਂਡੈਂਟ ਜਿਨ੍ਹਾਂ ਨੂੰ ਕੋਰੋਨਾ ਯੋਧਿਆਂ ਦਾ ਨਾਂ ਦਿੱਤਾ ਗਿਆ, ਕੋਰੋਸਨਾ ਖਿਲਾਫ਼ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਉਣ ਵਾਲੇ ਇੰਨਾਂ ਯੋਧਿਆਂ ਦੀ ਵਜ੍ਹਾਂ ਕਰਕੇ ਕਰੋੜਾਂ ਪਰਿਵਾਰਾਂ ਨੂੰ ਦੀਵਾਲੀ ਮਨਾਉਣ ਦਾ ਮੌਕਾ ਮਿਲ ਰਿਹਾ ਹੈ, ਪਰ ਮੋਗਾ ਵਿੱਚ ਕੋਰੋਨਾ ਯੋਧਿਆਂ  ਦੇ ਘਰਾਂ ਵਿੱਚ ਕਾਲੀ ਦੀਵਾਲੀ ਮਨਾਈ ਜਾ ਰਹੀ ਹੈ।

ਦਰਅਸਲ ਦੀਵਾਲੀ ਮੌਕੇ ਮੋਗਾ ਵਿੱਚ ਪ੍ਰਦਰਸ਼ਨ ਕਰ ਰਹੇ ਹਨ, ਕੋਰੋਨਾ ਯੋਧਿਆਂ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹ ਤੱਕ ਨਹੀਂ ਮਿਲੀ, ਤਕਰੀਬਨ 3-3 ਲੱਖ ਬਕਾਇਆ ਹੈ।  ਤਿੰਨ ਵਾਰ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਮੀਟਿੰਗ ਹੋਈ ਪਰ ਹਰ ਵਾਰ ਭਰੋਸਾ ਦੇਕੇ ਵਾਪਸ ਭੇਜ ਦਿੱਤਾ ਗਿਆ, ਪੰਜਾਬ ਸਰਕਾਰ ਨੇ ਕੋਰੋਨਾ ਦੇ ਸਮੇਂ ਹੈਲਥ ਵਿਭਾਗ ਨਾਲ ਜੁੜੇ ਡਾਕਟਰ,ਨਰਸ ਅਤੇ ਵਾਰਡ ਅਟੈਂਡੈਂਟ ਨੂੰ ਠੇਕੇ ‘ਤੇ ਭਰਤੀ ਕੀਤੀ ਸੀ, ਪਰ ਕੋਰੋਨਾ ਦੀ ਰਫ਼ਤਾਰ ਘੱਟ ਹੋਣ ਤੋਂ ਬਾਅਦ ਹੁਣ ਇੰਨਾਂ ਨੂੰ ਕੱਢ ਦਿੱਤਾ ਗਿਆ ਹੈ।

ਰੌਸ਼ਨੀ ਦੇ ਤਿਉਹਾਰ ਦੀਵਾਲੀ ਮੌਕੇ ਇੰਨਾਂ ਦੇ ਘਰਾਂ ਵਿੱਚ ਹਨੇਰਾ ਹੈ। ਇਸ ਲਈ ਆਪਣਾ ਵਿਰੋਧ ਜਤਾਉਣ ਦੇ ਲਈ ਕੋਰੋਨਾ ਯੋਧੇ ਸਿਵਲ ਸਰਜਨ ਨੂੰ ਮਿਠਾਈ ਦੇ ਡੱਬੇ ਵਿੱਚ ਕੋਲਾ ਭਰ ਕੇ ਦੇਣ ਪਹੁੰਚੇ ਸਨ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੀਵਾਲੀ ਮੌਕੇ ਉਨ੍ਹਾਂ ਦੇ ਘਰ ਪੈਸੇ ਹੁੰਦੇ ਤਾਂ ਮਿਠਾਈ ਲੈਕੇ ਆਉਂਦੇ ਪਰ ਸਰਕਾਰ ਦੀ ਬੇਪਰਵਾਹੀ ਦੀ ਵੱਜਾਂ ਕਰਕੇ ਉਨ੍ਹਾਂ ਨੂੰ ਕੋਲੇ ਲਿਆਉਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।

ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਅਜਿਹੇ ਵਿੱਚ ਜੇਕਰ ਮੁੜ ਤੋਂ ਇੰਨਾਂ ਯੋਧਿਆਂ ਦੀ ਜ਼ਰੂਰਤ ਹੋਵੇਗੀ ਤਾਂ ਕਿ ਤਰ੍ਹਾਂ ਇਹ ਆਪਣੀ ਜਾਨ ਦੇ ਖੇਡ ਕੇ ਸਰਕਾਰ ਦੇ ਨਾਲ ਖੜੇ ਹੋਣਗੇ ਇਹ ਸੋਚਣ ਦੀ ਜ਼ਰੂਰਤ ਨਹੀਂ ਹੈ। ਇੰਨਾਂ ਨੂੰ ਇੱਕ ਦਮ ਪੱਕੇ ਨੌਕਰੀ ਦੇਣਾ ਸਰਕਾਰ ਲਈ ਵੀ ਮੁਸ਼ਕਲ ਹੈ ਪਰ ਕੁੱਝ ਨਾ ਕੁੱਝ ਅਜਿਹਾ ਜ਼ਰੂਰ ਕਰਨਾ ਚਾਹੀਦਾ ਹੈ ਜੋ ਇੰਨਾਂ ਨੂੰ ਰਾਹਤ ਦੇ ਸਕੇ,ਘੱਟੋ-ਘੱਟ 3 ਲੱਖ ਤੱਕ ਦੀ ਤਨਖ਼ਾਹ ਇੰਨਾਂ ਦੀ ਜੋ ਬਕਾਇਆ ਹੈ ਉਸ ਦਾ ਤਾਂ ਸਰਕਾਰ ਨੂੰ ਜਲਦ ਤੋਂ ਜਲਦ ਭੁਗਤਾਨ ਕਰਨਾ ਹੀ ਚਾਹੀਦਾ ਹੈ।