India Manoranjan Punjab

ਦਿਲਜੀਤ ਦੁਸਾਂਝ ਦੀ ਫ਼ਿਲਮ ’ਚ 120 ਕੱਟ ਖ਼ਿਲਾਫ਼ SGPC ਸਖ਼ਤ! ਬੀਬੀ ਖਾਲੜਾ ਨੇ ਪੰਥ ਦੇ ਨਾ ਲਿਖੀ ਸੀ ਚਿੱਠੀ

ਬਿਉਰੋ ਰਿਪੋਰਟ – ਦਿਲਜੀਤ ਦੁਸਾਂਝ (Diljit Dosanjh) ਦੀ ਫ਼ਿਲਮ ਪੰਜਾਬ-95 (Film- 95) ਵਿੱਚ ਕੱਟ ਲਾਉਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਜਸਵੰਤ ਸਿੰਘ ਖਾਲੜਾ ਦੀ ਪਤਨੀ ਵੱਲੋਂ ਪੰਥ ਦੇ ਨਾਂ ਲਿਖੀ ਗਈ ਚਿੱਠੀ ਤੋਂ ਬਾਅਦ SGPC ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਹੈ। ਜਿਸ ਵਿੱਚ ਜਥੇਦਾਰ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ।

ਗਰੇਵਾਲ ਨੇ ਕਿਹਾ ਫ਼ਿਲਮ ਕਿਸੇ ਮਨੋਰੰਜਨ ਲਈ ਨਹੀਂ ਬਣਾਈ ਗਈ ਹੈ ਬਲਕਿ ਜਸਵੰਤ ਸਿੰਘ ਖਾਲੜਾ ਅਤੇ ਉਸ ਵੇਲੇ ਦੀ ਸੱਚਾਈ ਨੂੰ ਬਿਆਨ ਕੀਤਾ ਗਿਆ ਹੈ ਤੇ ਉਸ ਕਾਲੇ ਦੌਰ ਬਾਰੇ ਦੱਸਦੀ ਹੈ। ਜਸਵੰਤ ਸਿੰਘ ਖ਼ਾਲਸਾ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਮਨੁੱਖੀ ਅਧਿਕਾਰ ਕਮੇਟੀ ਦੇ ਮੁਖੀ ਸੀ। ਉਨ੍ਹਾਂ ਨੇ ਗਹਿਰਾਈ ਨਾਲ ਇਸ ਦੀ ਖੋਜ ਕੀਤੀ। ਫ਼ਿਲਮ ਵਿੱਚ ਜਿਹੜੇ 120 ਕੱਟ ਲਗਾਏ ਗਏ ਹਨ, ਉਹ ਜਾਇਜ਼ ਨਹੀਂ ਹਨ।

ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਫ਼ਿਲਮ ਦੇ ਅੰਦਰ ਗੁਰਬਾਣੀ ਦੇ ਗਾਇਨ ਤੱਕ ’ਤੇ ਰੋਕ ਲਗਾਈ ਗਈ ਹੈ, ਸਿਰਫ ਇੰਨਾ ਹੀ ਨਹੀਂ, ਜਿਨ੍ਹਾਂ ਥਾਵਾਂ ’ਤੇ ਸਿੱਖ ਨੌਜਵਾਨਾਂ ਦਾ ਕਤਲ ਹੋਇਆ ਹੈ, ਉਸ ਦਾ ਨਾਂ ਵੀ ਹਟਾਉਣ ਦੀ ਮੰਗ ਕੀਤੀ ਗਈ ਹੈ ਅਤੇ ਸੈਂਸਰ ਬੋਰਡ ਨੇ ਫ਼ਿਲਮ ਨਿਰਮਾਤਾਵਾ ਨੂੰ ਫ਼ਿਲਮ ਦਾ ਨਾਂ ਬਦਲਣ ਲਈ ਵੀ ਕਿਹਾ ਹੈ।