India

ਖੂਨ ‘ਚ ਘੁਲੀ ਸ਼ੂਗਰ ਨੂੰ ਛਾਣ ਕੇ ਬਾਹਰ ਕੱਢ ਦਿੰਦਾ ਹੈ ‘ਲਾਲ ਪਾਲਕ’! ਜਾਣੋ ਇਸ ਨੂੰ ਖਾਣ ਦਾ ਤਰੀਕਾ

ਬਿਊਰੋ ਰਿਪੋਰਟ : ਸ਼ੂਗਰ ਅਜਿਹੀ ਬਿਮਾਰੀ ਹੈ ਜੋ ਤੁਹਾਡੇ ਪੂਰੇ ਸਰੀਰ ਦੇ ਕਿਸੇ ਇੱਕ ਅੰਗ ‘ਤੇ ਅਜਿਹਾ ਅਸਰ ਕਰਦੀ ਹੈ ਜੋ ਬਾਅਦ ਵਿੱਚੋ ਜਾਨਲੇਵਾ ਸਾਬਿਤ ਹੁੰਦਾ ਹੈ, ਜ਼ਿਆਦਾਤਰ ਵੇਖਿਆ ਗਿਆ ਹੈ ਕਿ ਸ਼ੂਗਰ ਅੱਖਾਂ ਦੀ ਰੋਸ਼ਨੀ ਅਤੇ ਕਿਡਨੀ ‘ਤੇ ਅਸਰ ਜ਼ਿਆਦਾ ਕਰਦੀ ਹੈ । ਇਸ ਲਈ ਮਰੀਜ਼ ਨੂੰ ਵਾਰ-ਵਾਰ ਇਸ ‘ਤੇ ਨਜ਼ਰ ਰੱਖਣੀ ਪੈਂਦੀ ਹੈ । ਤਣਾਅ ਨੂੰ ਦੂਰ ਕਰਕੇ ਡਾਇਟ ‘ਤੇ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਹੈ । ਮਾਹਿਰ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਜ਼ਿਆਦਾਤਰ ਲੋਅ ਗਲਾਇਸੇਮਿਕ ਫੂਡ ਖਾਣ ਲਈ ਕਹਿੰਦੇ ਹਨ ਕਿਉਂਕਿ ਇਹ ਅਸਾਨੀ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਹਨ। ਲਾਲ ਪਾਲਕ, ਜਿਸ ਨੂੰ ਐਮਾਰੈਂਥ ਵੀ ਕਹਿੰਦੇ ਹਨ,ਇਹ ਇੱਕ ਪਤੇਦਾਰ ਸਬਜੀ ਹੈ,ਜਿਸ ਨੂੰ ਪਾਲਕ ਵਾਂਗ ਬਣਾਇਆ ਅਤੇ ਖਾਦਾ ਜਾਂਦਾ ਹੈ। ਗਰਮੀਆਂ ਵਿੱਚ ਪਾਇਆ ਜਾਣ ਵਾਲਾ ਇਹ ਸਾਗ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਕਾਫੀ ਅਸਰਦਾਰ ਸਾਬਿਤ ਹੁੰਦਾ ਹੈ। ਲਾਲ ਪਾਲਕ ਐਂਟੀ ਆਕਸੀਡੈਂਟ ਦਾ ਚੰਗਾ ਸਰੋਤ ਹੈ । ਇਸ ਵਿੱਚ ਏਥੋਸਾਯਨਿਨ ਮੌਜੂਦ ਹੁੰਦਾ ਹੈ ਜੋ ਇਸ ਨੂੰ ਖਾਸ ਰੰਗ ਦਿੰਦਾ ਹੈ ।

ਸ਼ੂਗਰ ਦੇ ਲਈ ਲਾਲ ਪਾਲਕ ਕਿਵੇਂ ਚੰਗਾ ਬਦਲ ?

ਮਾਹਿਰਾ ਮੁਤਾਬਿਕ ਲਾਲ ਪਾਲਕ ਵਿੱਚ ਘੱਟ ਕੈਲੋਰੀ ਅਤੇ ਜ਼ਿਆਦਾ ਫਾਇਬਰ ਮੌਜੂਦ ਹੁੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਦੇ ਲਈ ਬਹੁਤ ਵਧੀਆਂ ਹੁੰਦਾ ਹੈ, ਇਸ ਦਾ ਗਲਾਇਸੇਮਿਕ ਇੰਡੈਕਸ ਘੱਟ ਹੁੰਦਾ ਹੈ ਜੋ ਤੇਜ਼ੀ ਨਾਲ ਬਲੱਡ ਸ਼ੂਗਰ ਨੂੰ ਵਧਣ ਨਹੀਂ ਦਿੰਦਾ ਹੈ, ਇਸ ਤੋਂ ਇਲਾਵਾ ਲਾਲ ਪਾਲਕ ਫਾਇਬਰ ਨਾਲ ਭਰਪੂਰ ਹੁੰਦੀ ਹੈ, ਜੋ ਗਲੂਕੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ । ਇਸ ਵਿੱਚ ਫਲੇਵੋਨੋਇਡਸ ਵਰਗੇ ਰਸਾਇਨ ਮੌਜੂਦ ਨਹੀਂ ਹੁੰਦੇ ਹਨ । ਜਿਸ ਵਿੱਚ ਐਂਟੀ ਡਾਇਬਟੀਜ ਦੇ ਗੁਣ ਹੁੰਦੇ ਹਨ । ਲਾਲ ਪਾਲਕ ਵਿੱਚ ਮੌਜੂਦ ਫਾਇਬਰ ਖੂਨ ਵਿੱਚ ਚੀਨੀ ਦੇ ਅਵਸ਼ੇਸ਼ਾਂ ਨੂੰ ਕਮਜ਼ੋਰ ਕਰਦੇ ਹਨ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਘੱਟ ਹੁੰਦੀ ਹੈ।

ਲਾਲ ਪਤੇ ਨੂੰ ਖਾਣ ਦਾ ਸਭ ਤੋਂ ਅਸਾਨ ਤਰੀਕਾ

ਲਾਲ ਪਾਲਕ ਨੂੰ ਖਾਣ ਦਾ ਸਭ ਤੋਂ ਚੰਗਾ ਤਰੀਕਾ ਕੱਚਾ ਅਤੇ ਥੋੜ੍ਹਾ ਪੱਕਾ ਹੁੰਦਾ ਹੈ, ਹਾਲਾਂਕਿ ਇਸ ਦੀ ਸਬਜੀ ਨੂੰ ਕਈ ਤਰੀਕੇ ਨਾਲ ਪਕਾਇਆ ਜਾਂਦਾ ਹੈ,ਕੁਝ ਲੋਕ ਕੱਚੀ ਪਾਲਕ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਉਬਾਲ ਕੇ ਖਾਂਦੇ ਹਨ । ਜਿਹੜੇ ਲੋਕ ਕੱਚੀ ਪਾਲਨ ਖਾਣਾ ਪਸੰਦ ਕਰਦੇ ਹਨ ਉਹ ਪਹਿਲਾਂ ਇਸ ਨੂੰ ਉਬਾਲ ਲੈਂਦੇ ਹਨ । ਜੋ ਕੱਚਾ ਖਾਂਦੇ ਹਨ ਉਹ ਇਸ ਨੂੰ ਸਲਾਦ ਜਾਂ ਫਿਰ ਸੈਡਵਿਚ ਦੇ ਰੂਪ ਵਿੱਚ ਖਾਂਦੇ ਹਨ । ਕਈ ਲੋਕ ਸਬਜੀ ਦੇ ਰੂਪ ਵਿੱਚ ਇਸ ਨੂੰ ਖਾਂਦੇ ਹਨ ।