Punjab

7 ਘੰਟੇ ਵਿਜੀਲੈਂਸ ਦੇ ਸਵਾਲਾਂ ਤੋਂ ਤਪੇ ਬਾਹਰ ਆਏ ਚੰਨੀ ! ਕਿਹਾ ਮੂਸੇਵਾਲਾ ਕੰਮ ਕਰਕੇ ਵੇਖ ਲਓ ! ਮਾਨ ਨੂੰ ਲਾਏ ਰਗੜੇ

ਬਿਊਰੋ ਰਿਪੋਰਟ : ਪੰਜਾਬ ਵਿਜੀਲੈਂਸ ਬਿਊਰੋ ਨੇ ਚਰਨਜੀਤ ਸਿੰਘ ਚੰਨੀ ਕੋਲੋ 7 ਘੰਟੇ ਤੱਕ ਪੁੱਛ-ਗਿੱਛ ਕੀਤੀ,ਬਾਹਰ ਆਉਂਦੇ ਹੀ ਚੰਨੀ ਮਾਨ ਸਰਕਾਰ ‘ਤੇ ਪੂਰੀ ਤਰ੍ਹਾਂ ਨਾਲ ਗਰਮ ਨਜ਼ਰ ਆਏ । ਉਨ੍ਹਾਂ ਨੇ ਮਾਨ ਸਰਕਾਰ ਦੀ ਤੁਲਨਾ ਮੁਗਲਾ ਦੀ ਸਰਕਾਰ ਦੇ ਨਾਲ ਕਰ ਦਿੱਤੀ । ਚੰਨੀ ਕਿਹਾ ਸਰਕਾਰ ਉਨ੍ਹਾਂ ਨੂੰ ਬਦਨਾਮ ਅਤੇ ਬੇਇੱਜਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ,ਉਨ੍ਹਾਂ ਕਿਹਾ ਲੋਕਤੰਤਰ ਵਿੱਚ ਕੋਈ ਨਜਾਇਜ਼ ਕੇਸ ਨਹੀਂ ਬਣਾ ਸਕਦਾ ਹੈ। ਮੈਂ ਆਪਣੇ ਸਟੈਂਡ ‘ਤੇ ਕਾਇਮ ਹਾਂ ਮੇਰੇ ਨਾਲ ਜੋ ਕਰਨਾ ਹੈ ਸੂਬਾ ਸਰਕਾਰ ਕਰ ਲਏ । ਮੈਂ ਆਪਣੀ ਸਾਰੀ ਜਾਇਦਾਦ ਦੱਸ ਚੁੱਕਾ ਹੈ, ਮੈਂ ਚੁਣੌਤੀ ਦਿੰਦਾ ਹੈ ਸਰਕਾਰ ਸਾਬਿਤ ਕਰਕੇ ਕਿ ਮੇਰੇ ਕੋਲੋ ਢਾਈ ਸੌ ਕਿਲਾ ਹੈ,ਜਿਹੜੇ ਕਹਿੰਦੇ ਸੀ ਮੇਰੇ ਪੁੱਤਰਾਂ ਕੋਲ ਸਾਢੇ ਚਾਰ ਕਰੋੜ ਦੀਆਂ ਗੱਡੀਆਂ ਹਨ ਉਹ ਮੈਨੂੰ ਦੱਸਣ ਗੱਡੀਆਂ ਕਿੱਥੇ ਹਨ। ਜਿਹੜੇ ਕਹਿੰਦੇ ਸਨ ਕਿ ਮੇਰੇ ਕੋਲ 170 ਕਰੋੜ ਦੀ ਜਾਇਦਾਦ ਹੈ ਉਹ ਦੱਸਣ ਕਿੱਥੇ ਹੈ, ਮੈਂ ਇਮਾਨਦਾਰੀ ਨਾਲ ਕੰਮ ਕੀਤਾ ਹੈ, ਪ੍ਰਮਾਤਮਾ ਜ਼ਿੰਦਗੀ ਬਖਸ਼ੇ ਇਹ ਮੈਨੂੰ ਮਾਰ ਨਹੀਂ ਸਕਦੇ ਹਨ,ਕੋਸ਼ਿਸ਼ ਜ਼ਰੂਰ ਕਰਨਗੇ । ਚੰਨੀ ਨੇ ਕਿਹਾ ਮੈਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਕੇਸਾਂ ਨਾਲ ਕੁਝ ਨਹੀਂ ਹੋ ਸਕਦਾ ਹੈ ਜੇਕਰ ਕਰਨਾ ਹੈ ਤਾਂ ਮੂਸੇਵਾਲਾ ਕੰਮ ਕਰਕੇ ਵੇਖ ਲਿਉ ਉਸ ਤੋਂ ਇਲਾਵਾ ਹੋਰ ਤੁਹਾਡੇ ਕੋਲ ਕੁਝ ਨਹੀਂ ਹੋਣਾ ਮੇਰਾ ।

ਦੱਸਿਆ ਜਾ ਰਿਹਾ ਹੈ ਕਿ ਆਮਦਨ ਤੋਂ ਵੱਧ ਮਾਮਲੇ ਵਿੱਚ ਵਿਜੀਲੈਂਸ ਨੇ ਚੰਨੀ ਨੂੰ 50 ਤੋਂ ਜ਼ਿਆਦਾ ਸਵਾਲ ਪੁੱਛੇ,ਇਸ ਤੋਂ ਪਹਿਲਾਂ ਵੀਰਵਾਰ ਨੂੰ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਭੜਾਸ ਕੱਢੀ,ਉਨ੍ਹਾਂ ਨੂੰ ਦਲਿਤ ਅਤੇ ਸਿੱਖ ਵਿਰੋਧੀ ਕਰਾਰ ਦਿੱਤਾ । ਇਸ ਦੇ 2 ਘੰਟੇ ਬਾਅਦ ਹੀ ਸਰਕਾਰ ਨੇ ਐਕਸ਼ਨ ਲੈ ਲਿਆ ਸੀ, ਵਿਜੀਲੈਂਸ ਨੇ 20 ਅਪ੍ਰੈਲ ਦੀ ਥਾਂ 14 ਅਪ੍ਰੈਲ ਨੂੰ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਸਨ।

  ਵਿਜੀਲੈਂਸ ਨੇ ਚੰਨੀ ਤੋਂ ਪੁੱਛੇ ਵੱਡੇ ਸਵਾਲ (ਸੂਤਰ)

1. ਗੈਰ ਕਾਨੂੰਨ ਕਾਲੋਨੀਆਂ ਵਿੱਚ ਹਿੱਸੇਦਾਰੀ ਬਾਰੇ ਪੁੱਛਿਆ
2. ਪ੍ਰਵੀਨ ਬਿਲਡਰ ਨਾਲ ਕਿੰਨੀ ਹਿੱਸੇਦਾਰੀ
3. ਅਮਰੀਕਾ ‘ਚ 8 ਮਹੀਨੇ ਦੌਰਾਨ ਇਲਾਜ ‘ਤੇ ਕੀਤੇ ਖਰਚ ਦਾ ਹਿਸਾਬ ਮੰਗਿਆ
4. ਵਿਦੇਸ਼ ਵਿੱਚ ਕਿਸ ਕੋਲ ਰੁੱਕੇ ?
5. ਪੁੱਤਰ ਦੇ ਵਿਆਹ ‘ਤੇ ਕੀਤੇ ਗਏ ਖਰਚ ਦਾ ਹਿਸਾਬ ਪੁੱਛਿਆ
6. ਭਤੀਜੇ ਹਨੀ ਵੱਲੋਂ ਕਰਵਾਈ ਗਈ ਬਦਲਿਆਂ ਦੇ ਬਾਰੇ ਪੁੱਛਿਆ
7. ਈਡੀ ਵੱਲੋਂ ਹਨੀ ਤੋਂ ਕੀਤੀ ਰਿਕਵਰੀ ਬਾਰੇ ਪੁੱਛਿਆ
8. ਦਸਤਾਰ-ਏ- ਸ਼ਹਾਦਤ ਦੇ ਖਰਚਿਆਂ ਦਾ ਹਿਸਾਬ ਪੁੱਛਿਆ
9. ਜਿੰਦਾਪੁਰ ਇਲਾਕੇ ਵਿੱਚ ਹੋ ਰਹੀ ਮਾਇਨਿੰਗ ਨੂੰ ਲੈਕੇ ਸਵਾਲ ਪੁੱਛੇ
10. ਅਮਰੀਕਾ ਅਤੇ ਕੈਨੇਡਾ ਵਿੱਚ ਕੀਤੇ ਨਿਵੇਸ਼ ਬਾਰੇ ਪੁੱਛਿਆ
11. ਵਿਦੇਸ਼ ਫੇਰੀਆਂ ਲਈ ਫੰਡ ਕਿਸ ਨੇ ਦਿੱਤੇ

ਵਿਜੀਲੈਂਸ ਦਫਤਰ ਪਹੁੰਚ ਤੋਂ ਪਹਿਲਾਂ ਚੰਨੀ ਦਾ ਬਿਆਨ

ਵਿਜੀਲੈਂਸ ਦਫਤਰ ਪਹੁੰਚਣ ਤੋਂ ਬਾਅਦ ਚੰਨੀ ਨੇ ਕਿਹਾ ਮੈਨੂੰ ਕੋਈ ਡਰ ਨਹੀਂ ਹੈ,ਉਹ ਮੈਨੂੰ ਗੋਲੀ ਮਾਰ ਦੇਣ, ਜਿਸ ਦਾ ਘਰ ਕੁਰਕ ਹੋਣ ਲੱਗਿਆ ਹੈ ਹਾਈਕੋਰਟ ਤੋਂ ਸਟੇਅ ਕਰਵਾਇਆ ਹੈ ਉਸ ਦੀ ਜਾਇਦਾਦ ਹੋ ਸਕਦੀ ਹੈ, ਉਨ੍ਹਾਂ ਕਿਹਾ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ । ਚੰਨੀ ਨੇ ਕਿਹਾ ਮੈਂ ਜਦੋਂ 2002 ਵਿੱਚ ਪ੍ਰਾਪਰਟੀ ਦਾ ਕੰਮ ਕਰਦਾ ਸੀ ਉਸ ਵੇਲੇ ਇਮਾਨਦਾਰੀ ਦੇ ਨਾਲ ਪ੍ਰਾਪਰਟੀ ਬਣਾਈ ਸੀ ਪਰ 2007 ਦੀ ਚੋਣਾਂ ਦੌਰਾਨ ਕਾਫੀ ਜਾਇਦਾਦ ਵੇਚੀ ਹੈ । ਆਪਣਾ ਪੱਖ ਰੱਖ ਦੇ ਹੋਏ ਭਾਵੁਕ ਹੋਏ ਚੰਨੀ ਨੇ ਕਿਹਾ ਮੈਂ ਰੱਬ ਨੂੰ ਮੂੰਹ ਵਿਖਾਉਣਾ ਹੈ ਮੈਂ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਨਾਲ ਦਾਗ਼ ਲੱਗੇ।

ਸਿੱਧੂ ਨੂੰ ਛੱਡ ਬਾਕੀ ਸਾਰੇ ਆਗੂ ਚੰਨੀ ਦੇ ਨਾਲ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਵਿਜੀਲੈਂਸ ਨੇ ਛੁੱਟੀ ਵਾਲੇ ਦਿਨ ਸਰਕਾਰ ਦੇ ਦਬਾਅ ‘ਤੇ ਬੁਲਾਇਆ, ਚੋਣ ਵਿੱਚ ਆਪਣੀ ਹਾਰ ਅਤੇ ਸੂਬੇ ਵਿੱਚ ਆਪਣੇ ਡਿੱਗ ਦੇ ਹੋਏ ਅਕਸ ਨੂੰ ਵੇਖ ਕੇ ਮਾਨ ਸਰਕਾਰ ਬੌਖਲਾ ਗਈ ਗੈ । ਉਧਰ ਨਵਜੋਤ ਸਿੰਘ ਸਿੱਧੂ ਇਸ ਬਾਰੇ ਚੁੱਪ ਹਨ ਉਨ੍ਹਾਂ ਨੇ ਚੰਨੀ ਦੇ ਹੱਕ ਵਿੱਚ ਇੱਕ ਵੀ ਬਿਆਨ ਨਹੀਂ ਦਿੱਤੀ। ਚੰਨੀ ਜਦੋਂ 3 ਮਹੀਨੇ ਦੇ ਲਈ ਮੁੱਖ ਮੰਤਰੀ ਬਣੇ ਸਨ ਤਾਂ ਦੋਵਾਂ ਦੇ ਵਿਚਾਲੇ ਕਾਫੀ ਤਕਰਾਰ ਵੇਖਣ ਨੂੰ ਮਿਲੀ ਸੀ।