Punjab

ਘਰ ਤੋਂ ਨਿਕਲਿਆ ਨੌਜਵਾਨ ! ਫੋਨ ਬੰਦ,ਸਵੇਰ ਸੜਕ ‘ਤੇ ਬੇਸੁੱਧ ਮਿਲਿਆ!

ਬਿਊਰੋ ਰਿਪੋਰਟ : ਮੋਗਾ ਦੇ ਪਿੰਡ ਨੂਰਪੁਰ ਹਕੀਮਾ ਵਿੱਚ ਸ਼ੱਕੀ ਹਾਲਤ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ, ਉਸ ਦੀ ਲਾਸ਼ ਦੇ ਕੋਲ ਨਸ਼ੇ ਦੇ ਸਿਰੰਜ ਬਰਾਮਦ ਹੋਏ ਹਨ, ਪਿੰਡ ਦੀ ਨਸ਼ਾ ਛਡਾਉ ਕਮੇਟੀ ਦੇ ਬਿਆਨ ‘ਤੇ ਪਿੰਡ ਵਾਲਿਆਂ ਨੇ ਨਸ਼ਾ ਵੇਚਣ ਵਾਲੇ 5 ਸਮੱਗਲਰਾਂ ਖਿਲਾਫ ਕੇਸ ਦਰਜ ਕਰਵਾਇਆ ਹੈ, ਮੁਲਜ਼ਮਾਂ ਵਿੱਚ 2 ਨੌਜਵਾਨ ਵੀ ਸ਼ਾਮਲ ਹਨ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ।

ਮ੍ਰਿਤਕ ਦੀ ਪਛਾਣ 26 ਸਾਲ ਦੇ ਮਨਪ੍ਰੀਤ ਦੇ ਰੂਪ ਵਿੱਚ ਹੋਈ ਹੈ, ਪਿੰਡ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਉਹ ਕਈ ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਨਾਲ ਹੀ ਖੇਤ ਵਿੱਚ ਕੰਮ ਵੀ ਕਰਦਾ ਸੀ, 6 ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਨਸ਼ੇ ਦੀ ਆਦਤ ਦਾ ਪਤਾ ਚੱਲਿਆ ਸੀ, ਬੁੱਧਵਾਰ ਸ਼ਾਮ 8 ਵਜੇ ਮਨਪ੍ਰੀਤ ਸਿੰਘ ਬਾਈਕ ‘ਤੇ ਘਰ ਤੋਂ ਨਿਕਲਿਆ,ਪੂਰੀ ਰਾਤ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ ।

ਲਿੰਕ ਰੋਡ ‘ਤੇ ਪਈ ਲਾਸ਼ ਮਿਲੀ

ਵੀਰਵਾਰ ਸਵੇਰ ਮਨਪ੍ਰੀਤ ਦੀ ਲਾਸ਼ ਪਿੰਡ ਨੂਰਪੁਰ ਹਕੀਮਾ ਲਿੰਕ ਰੋਡ ‘ਤੇ ਪਈ ਹੋਈ ਮਿਲੀ ਸੀ,ਲਾਸ਼ ਦੇ ਕੋਲ ਨਸ਼ੇ ਦੀ ਓਵਰ ਡੋਜ਼ ਵਾਲੀ ਸਿਰੰਜ,ਮੋਟਰ ਸਾਈਕਲ ਅਤੇ ਮੋਬਾਈਲ ਪਿਆ ਸੀ,ਇਤਲਾਹ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ । ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ ਨਸ਼ਾ ਛਡਾਉ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸ ਦੇ ਪਿੰਡ ਵਿੱਚ 5 ਪਰਿਵਾਰ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ,ਜਿਸ ਵਿੱਚ ਗੁਰਮੇਜ ਸਿੰਘ,ਗੋਪੀ,ਜੱਸੀ ਕੌਰ,ਨੇਹਾ ਅਤੇ ਮੰਗਾ ਸ਼ਾਮਲ ਹੈ, ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਪੰਜਾਂ ਦੇ ਖਿਲਾਫ਼ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ।