Punjab

ਦਿੱਲੀ ਤੋਂ ਤੀਜੇ ਅਧਿਕਾਰੀ ਦੀ ਪੰਜਾਬ ‘ਚ ਨਿਯੁਕਤੀ !ਕਾਂਗਰਸ ਨੇ ਦੱਸਿਆ ਸ਼ਰਮਨਾਕ ! ਆਪ ਦਾ ਪਲਟਵਾਰ

ਬਿਉਰੋ ਰਿਪੋਰਟ : ਮਾਨ ਸਰਕਾਰ ਜਦੋਂ ਤੋਂ ਹੋਂਦ ਵੀ ਆਈ ਹੈ ਉਸ ਵੇਲੇ ਤੋਂ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਸੂਬਾ ਸਰਕਾਰ ਦਿੱਲੀ ਤੋਂ ਚੱਲਣ ਦੇ ਇਲਜ਼ਾਮ ਲੱਗ ਦੇ ਰਹੇ ਹਨ । ਪਹਿਲਾਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੂੰ ਰਾਜਸਭਾ ਭੇਜਣ ‘ਤੇ ਸਵਾਲ ਚੁੱਕੇ ਗਏ ਹੁਣ ਅਫਸਰਾਂ ਦੀ ਨਿਯੁਕਤੀ ਨੂੰ ਲੈਕੇ ਵਿਵਾਦ ਹੋ ਗਿਆ । ਕਾਂਗਰਸ ਨੇ ਇਨ੍ਹਾਂ ਨਿਯੁਕਤੀਆਂ ਨੂੰ ਲੈਕੇ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਕੀਤਾ ਹੈ । ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਗੂ ਵਿਰੋਧੀ ਧਿਰ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ ।

ਤਾਜ਼ਾ ਵਿਵਾਦ PSEB ਦੀ ਨਵੀਂ ਚੇਅਰਪਰਸ ਡਾਕਟਰ ਸਤਬੀਰ ਬੇਦੀ ਨੂੰ ਲੈਕੇ ਉੱਠਿਆ ਹੈ । ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ਕਿ IAS ਡਾਕਟਰ ਸਤਬੀਰ ਬੇਦੀ ਅਰਵਿੰਦ ਕੇਜਰੀਵਾਲ ਦੀ ਕਾਫੀ ਨਜ਼ਦੀਕੀ ਹੈ ਇਸੇ ਲਈ ਉਨ੍ਹਾਂ ਦੀ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਕੀਤੀ ਗਈ ਹੈ । ਉਨ੍ਹਾਂ ਕਿਹਾ ਇਸ ਤੋਂ ਸਾਫ ਸਾਬਿਤ ਹੁੰਦਾ ਹੈ ਕਿਸ ਤਰ੍ਹਾਂ ਕੇਜਰੀਵਾਲ ਦਿੱਲੀ ਤੋਂ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੜਿੰਗ ਨੇ RERA ਵਿੱਚ ਦਿੱਲੀ ਦੇ 2 ਅਫਸਰਾਂ ਦੀ ਨਿਯੁਕਤੀ ਨੂੰ ਲੈਕੇ ਵੀ ਸਵਾਲ ਚੁੱਕੇ ਹਨ। ਉਧਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਦੇ ਲਈ ਡਾਕਟਰ ਸਤਬੀਰ ਬੇਦੀ ਨੇ ਅਹਿਮ ਯੋਗਦਾਨ ਪਾਇਆ ਸੀ ਇਸ ਲਈ ਉਨ੍ਹਾਂ ਦੀਆਂ ਸੇਵਾਵਾਂ ਪੰਜਾਬ ਵਿੱਚ ਲਈਆਂ ਜਾ ਰਹੀਆਂ ਹਨ ਤਾਂ ਵਿਰੋਧੀਆਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸੀ।

ਰਾਜਾ ਵੜਿੰਗ ਦਾ ਇਲਜ਼ਾਮ

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਲਿਖਿਆ ਕਿ ‘ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਅਹਿਸਾਨਾਂ ਦੇ ਲ਼ਈ ਪੰਜਾਬ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਲਿਖਿਆ ਕਿ’ ਰੀਅਲ ਅਸਟੇਟ ਰੈਗੁਲੇਟਰੀ ਅਥਾਰਿਟੀ ਵਾਂਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਦੇ ਅਹੁਦੇ ‘ਤੇ ਵੀ ਗੈਰ ਪੰਜਾਬੀ ਡਾਕਟਰ ਸਤਬੀਰ ਬੇਦੀ ਨੂੰ ਨਿਯੁਕਤ ਕਰਨ ਤੋਂ ਸਾਫ ਹੁੰਦਾ ਹੈ ਕਿ ਪੰਜਾਬ ਦਿੱਲੀ ਵੱਲੋਂ ਚਲਾਇਆ ਜਾ ਰਿਹਾ ਹੈ।’ ਇਸੇ ਤਰ੍ਹਾਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵੀਟ ਕਰਕੇ ਸਵਾਲ ਚੁੱਕੇ ।

ਕੇਜਰੀਵਾਲ ਨੇ ਸਰਕਾਰੀ ਦਫਤਰਾਂ ਵਿੱਚ ਫੈਲਾਇਆ ਜਾਲ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਲਿਖਿਆ ਕਿ ਅਜਿਹਾ ਲੱਗ ਦਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਆਪਣਾ ਜਾਲ ਫੈਲਾ ਦਿੱਤਾ ਹੈ । ਇਸ ਵਾਰ ਦਿੱਲੀ ਦੇ IAS ਅਤੇ ਕੇਜਰੀਵਾਲ ਦੇ ਨਜ਼ਦੀਕੀ ਡਾਕਟਰ ਸਤਬੀਰ ਬੇਦੀ ਨੂੰ PSEB ਦੇ ਚੇਅਰਪਰਸਨ ਦੇ ਰੂਪ ਵਿੱਚ ਚੁਣਿਆ ਗਿਆ ਹੈ। ਉਨ੍ਹਾਂ ਨੇ ਲਿਖਿਆ ਇਸ ਤੋਂ ਪਹਿਲਾਂ RERA ਦੇ 2 ਅਹੁਦਿਆਂ ‘ਤੇ ਦਿੱਲੀ ਦੇ IAS ਨਿਯੁਕਤ ਕੀਤੇ ਗਏ ਸਨ । ਦਰਅਸਲ RTI ਐਕਟਿਵਿਸਟ ਮਾਨਿਕ ਗੋਇਲ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਕਾਪੀ ਟਵੀਟ ਕੀਤੀ ਸੀ । ਇਸ ਦੇ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਨੂੰ ਟਵੀਟ ਕਰਕੇ ਸ਼ੇਅਰ ਕੀਤਾ ਸੀ ।

RERA ਵਿੱਚ ਦਿੱਲੀ ਦੇ 2 ਅਧਿਕਾਰੀਆਂ ਦੀ ਨਿਯੁਕਤੀ

ਪੰਜਾਬ ਵਿੱਚ ਰੀਅਲ ਐਸਟੇਟ ਰੈਗੂਲੇਟਰੀ ਅਥਾਰਿਟੀ (RERA) ਦਾ ਚੇਅਰਮੈਨ ਦਸੰਬਰ 2022 ਵਿੱਚ ਦਿੱਲੀ ਦੇ ਸਾਬਕਾ ਐਡੀਸ਼ਨਲ ਚੀਫ ਸੱਕਤਰ ਸਤਿਅ ਗੋਪਾਲ ਨੂੰ ਨਿਯੁਕਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸਾਬਕਾ IRS ਰਾਕੇਸ ਗੋਇਲ ਨੂੰ ਵੀ ਨਿਯੁਕਤੀ ਕੀਤੀ ਗਈ ਹੈ । ਉਸ ਵੇਲੇ ਵੀ ਪੰਜਾਬ ਕਾਂਗਰਸ ਅਤੇ ਬੀਜੇਪੀ ਨੇ ਇਸ ਦਾ ਵਿਰੋਧ ਕੀਤਾ ਸੀ ।