‘ਦ ਖ਼ਾਲਸ ਬਿਊਰੋ :- ਬਰਮਿੰਘਮ ਵਿੱਚ commonwealth games 2022 ਦੀ ਗਰੈਂਡ ਓਪਨਿੰਗ ਸੈਰਾਮਨੀ ਤੋਂ ਬਾਅਦ ਖੇਡਾਂ ਦਾ ਆਗਾਜ਼ ਹੋ ਗਿਆ ਹੈ। ਪਹਿਲੇ ਦਿਨ 16 ਗੋਲਡ ਮੈਡਲਾਂ ਦੇ ਲਈ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਮੈਦਾਨ ਵਿੱਚ ਆਪਣਾ ਦਮ ਦਿਖਾਇਆ ਹੈ। ਭਾਰਤ ਦੇ ਖਿਡਾਰੀਆਂ ਨੇ 9 ਮੁਕਾਬਿਲਾਂ ਵਿੱਚ ਹਿੱਸਾ ਲਿਆ ਹੈ। 11 ਦਿਨ ਚੱਲਣ ਵਾਲੇ commonwealth games ਵਿੱਚ 72 ਦੇਸ਼ਾਂ ਦੇ 5 ਹਜ਼ਾਰ ਖਿਡਾਰੀ ਹਿੱਸਾ ਲੈ ਰਹੇ ਹਨ।

22ਵੇਂ ਕਾਮਨਵੈੱਲਥ ਖੇਡਾਂ ਦਾ ਪਹਿਲਾ ਗੋਲਡ ਇੰਗਲੈਂਡ ਦੇ ਨਾਮ ਰਿਹਾ ਹੈ। ਓਲੰਪਿਕ ਚੈਂਪੀਅਨ ਅਲੈਕਸ ਯੀ ਨੇ ਟ੍ਰਾਈਥਲਾਨ ਵਿੱਚ ਪਹਿਲਾ ਗੋਲਡ ਮੈਡਲ ਜਿੱਤਿਆ ਹੈ। ਭਾਰਤ ਦੀ ਵੀ ਪਹਿਲੇ ਦਿਨ ਵਧੀਆ ਸ਼ੁਰੂਆਤ ਰਹੀ ਹੈ। ਟੇਬਲ ਟੈਨਿਸ ਮੇਂਸ ਈਵੈਂਟ ਵਿੱਚ ਭਾਰਤੀ ਟੀਮ ਨੇ ਬਾਰਬਾਡੋਸ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤੀ ਬਾਕਸਰ ਸ਼ਿਵ ਥਾਪਾ ਨੇ 65 ਕਿਲੋ ਵੇਟ ਕੈਟਾਗਿਰੀ ਵਿੱਚ ਪਾਕਸਿਤਾਨੀ ਬਾਕਸਰ ਸੁਲੇਮਾਨ ਬਲੋਚ ਨੂੰ 5-0 ਨਾਲ ਹਰਾ ਕੇ ਅਗਲੇ ਦੌਰ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ।

ਟੇਬਲ ਟੈਨਿਸ ਵੂਮੈਨਜ਼ ਟੀਮ ਈਵੈਂਟ ਵਿੱਚ ਵੀ ਭਾਰਤੀ ਟੀਮ ਨੇ ਪਾਕਿਸਾਤਨ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਹੁਣ ਤੱਕ ਲਾਨ ਬਾੱਲ, ਟੇਬਲ ਟੈਨਿਸ, ਤੈਰਾਕੀ, ਟ੍ਰਾਈਥਲਾਨ, ਮਹਿਲਾ ਕ੍ਰਿਕਟ ਅਤੇ ਸਾਈਕਲਿੰਗ ਵਿੱਚ ਭਾਰਤੀ ਖਿਡਾਰੀਆਂ ਨੇ ਹਿੱਸਾ ਲਿਆ ਹੈ। ਬੈਡਮਿੰਟਨ ਵਿੱਚ ਨੈੱਟ ਬਾਲ, ਸਕਵੈਸ਼ ਅਤੇ ਹਾਕੀ ਦੇ ਮੁਕਾਬਲੇ ਹੋਣੇ ਬਾਕੀ ਹੈ।

ਟੇਬਲ ਟੈਨਿਸ ਵਿੱਚ ਮਹਿਲਾ ਗਰੁੱਪ 2 ਦੇ ਕੁਆਲੀਫਿਕੇਸ਼ ਰਾਊਂਡ ਵਿੱਚ ਭਾਰਤ ਨੇ ਸਾਊਥ ਅਫਰੀਕਾ ਨੂੰ 3-0 ਨਾਲ ਹਰਾ ਦਿੱਤਾ ਹੈ। ਭਾਰਤ ਨੇ ਇੱਕ ਡਬਲਜ਼ ਅਤੇ ਦੋ ਸਿੰਗਲਜ਼ ਮੁਕਾਬਲੇ ਜਿੱਤ ਲਏ ਹਨ।
ਕੇਰਲਾ ਦੇ ਸ਼੍ਰੀਹਰਿ ਨਟਰਾਜ ਨੇ 100 ਮੀਟਰ ਬੈਕਸਟ੍ਰੋਕ ਈਵੈਂਟ ਦੇ ਸੈਮੀਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ ਹੈ। ਦਿੱਲੀ ਦੇ ਤੈਰਾਕ ਕੁਸ਼ਾਗਰ ਰਾਵਤ ਮੇਂਸ 400 ਮੀਟਰ ਫ੍ਰੀਸਟਾਈਲ ਸਵੀਮਿੰਗ ਦੇ ਫਾਈਨਲ ਦੇ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੇ ਹਨ। ਲਾਨ ਬਾਨ ਵਿੱਚ ਭਾਰਤ ਦੀ ਤਾਨੀਆ ਚੌਧਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਸਕਾਟਲੈਂਡ ਦੀ ਡੀ ਹਾਂਗ ਨੇ 21-10 ਨਾਲ ਹਰਾਇਆ ਹੈ।

ਵੂਮੈਨਜ਼ ਹਾਕੀ ਦੇ ਪੂਲ ਏ ਮੁਕਾਬਲੇ ਵਿੱਚ ਭਾਰਟੀ ਟੀਮ ਦਾ ਸਾਹਮਣਾ ਘਾਨਾ ਨਾਲ ਹੋਵੇਗਾ। ਟੋਕੀਓ ਓਲੰਪਿਕ ਵਿੱਚ ਚੌਥੇ ਸਥਾਨ ਉੱਤੇ ਰਹੀ ਭਾਰਤੀ ਟੀਮ ਇਸ ਮੈਚ ਵਿੱਚ ਵੱਡੇ ਅੰਤਰ ਨਾਲ ਜਿੱਤ ਦੀ ਦਾਅਵੇਦਾਰ ਹੈ।

ਬੈਡਮਿੰਟਨ ਮਿਕਸਡ ਟੀਮ ਈਵੈਂਟ ਵਿੱਚ ਭਾਰਤ ਆਪਣੇ ਅਭਿਆਨ ਦਾ ਆਗਾਜ਼ ਪਾਕਿਸਤਾਨ ਦੇ ਖਿਲਾਫ਼ ਕਰੇਗਾ। ਦੋਵੇਂ ਟੀਮਾਂ ਵਿਚਕਾਰ ਕੁੱਲ ਪੰਜ ਮੈਚ ਖੇਡੇ ਜਾਣਗੇ। ਇਸ ਈਵੈਂਟ ਵਿੱਚ 16 ਟੀਮਾਂ ਨੂੰ ਚਾਰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ, ਪਾਕਿਸਤਾਨ, ਅਸਟ੍ਰੇਲੀਆ ਅਤੇ ਸ਼੍ਰੀਲੰਕਾ ਗਰੁੱਪ ਏ ਵਿੱਚ ਹਨ।
