Punjab

ਕਿਸਾਨਾਂ ਦੀਆਂ ਫਸਲਾਂ ਨੂੰ ਮੰਡੀਆਂ ‘ਚ ਨਹੀਂ ਰੁਲਣ ਦੇਵਾਂਗੇ : CM ਮਾਨ

CM's big announcement about farmers' crops

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੇਜਾ ਸਿੰਘ ਸੁਤੰਤਰ ਦੇ ਯਾਦਗਾਰੀ ਸਾੰਗਮ ਵਿੱਚ ਸ਼ਾਮਲ ਹੋਏ । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸੰਗਰੂਰ ਦੇ ਪਿੰਡ ਨਿਹਾਲਗੜ੍ਹ ਵਿਖੇ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ।

ਤੇਜਾ ਸਿੰਘ ਸੁਤੰਤਰ ਬਾਰੇ ਗੱਲ ਕਰਦਿਆਂ ਆਪਣੇ ਸੰਬੋਧਨ ਵਿੱਚ ਮਾਨ ਨੇ ਕਿਹਾ ਕਿ ਲੱਖਾਂ ਵਿੱਚੋਂ ਕੋਈ ਇੱਕ ਇਹੋ ਜਿਹਾ ਇਨਸਾਨ ਹੁੰਦਾ ਜਿਸ ਨੂੰ ਲੋਕ ਸਾਲਾਂ ਤੱਕ ਆਪਣੀਆਂ ਯਾਦਾਂ ਵਿੱਚ          ਜਿੰਦਾ ਰੱਖਦੇ ਹਨ । ਮਾਨ ਨੇ ਕਿਹਾ ਕਿ ਕਾਮਰੇਡ ਤੇਜਾ ਸਿੰਘ ਸੁੰਤਤਰ ਦਾ ਜਨਮ ਕ੍ਰਿਪਾਲ ਸਿੰਘ ਉਰਫ ਦੇਸਾ ਸਿੰਘ ਦੇ ਘਰ 1901 ਵਿਚ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ ਦੇ ਵੱਡੇ-ਵਡੇਰੇ ਕਿਸਾਨ ਘਰਾਣੇ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਖੁਦ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਸਨ।

ਮਾਨ ਨੇ ਕਿਹਾ ਕਿ ਸਿਆਸਤ ਕਰਕੇ ਆਪਸ ‘ਚ ਦੁਸ਼ਮਣੀ ਨਾ ਪਾਓ ਤੇ ਕਿਹਾ ਕਿ ਪਿੰਡ ਦੇ ਸਾਂਝੇ ਕੰਮਾਂ ਲਈ ਇਕੱਠੇ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ‘ਸਰਪੰਚ ਕਿਸੇ ਪਾਰਟੀ ਦਾ ਨਹੀਂ, ਪਿੰਡ ਦਾ ਹੋਵੇ’।

ਮਾਨ ਨੇ ਕਿਹਾ ਕਿ ਭਾਰਤ ਰਤਨ ਪੁਰਸਕਾਰ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਮਾਨ ਨੇ ਕਿਹਾ ਕਿ ਭਾਰਤ ਰਤਨ ਪੁਰਸਕਾਰ ਉਸ ਨੂੰ ਦੇਣਾ ਚਾਹੀਦਾ ਹੈ ਜਿਸ ਨੂੰ ਦੇਣ ਨਾਲ ਇਸ ਪੁਰਸਕਾਰ ਦਾ ਵੀ ਸਨਮਾਨ ਵਧੇ। ਮਾਨ ਨੇ ਕਿਹਾ ਕਿ ਸ਼ਹੀਦੇ ਆਜ਼ਮ ਸ: ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਭਾਰਤ ਰਤਮ ਪੁਰਸਕਾਰ ਦੇਣ ਨਾਲ ਜਾਂ ਨਾਂ ਦੇਣ ਉਨ੍ਹਾਂ ਦੇ ਮਾਨ ਸਨਮਾਨ ਵਿੱਚ ਕੋਈ ਵੀ ਫਰਕ ਨਹੀਂ ਪੈਣ ਲੱਗਾ ਸਗੋਂ ਉਲਟਾ ਇੰਨਾਂ ਸ਼ਹੀਦਾਂ ਨੂੰ ਇਹ ਪੁਰਸਕਾਰ ਦੇਣ ਨਾਲ ਇਸ ਪੁਰਸਕਾਰ ਦੀ ਹੀ ਇਜ਼ਤ ਵਧੇਗੀ।

ਇਸਦੇ ਨਾਲ ਮਾਨ ਨੇ ਜਵਾਹਲ ਲਾਲ ਨਹਿਰੂ ਅਤੇ ਭਾਰਤ ਦੀ ਪੂਰਬ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੋ ਪ੍ਰਧਾਨ ਮੰਤਰੀਆਂ ਨੇ ਆਪਣੇ ਲਈ ਹੀ ਭਾਰਤ ਰਤਨ ਪੁਰਸਕਾਰ ਮੰਗਿਆ ਸੀ। ਮਾਨ ਨੇ ਕਿਹਾ ਕਿ ਇਹ ਦੇਸ਼ ਕਿਸੇ ਦੇ ਬਾਪ ਦੇ ਜਾਗੀਰ ਨਹੀਂ ਹੈ। ਇਸ ਦੇਸ਼ ਨੂੰ ਅਜ਼ਾਦ ਕਰਾਉਣ ਲਈ ਪੰਜਾਬ ਦੇ ਗਦਰੀ ਬਾਬਿਆਂ ਨੇ ਕੁਰਬਾਨੀਆਂ ਦਿੱਤੀਆਂ ਹਨ ਨਾ ਕਿ ਕਿਸੇ ਇੱਕ ਵਿਅਕਤੀ ਨੇ।

ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਲੀ ਪੰਜਾਬ ਸਰਕਾਰ ਦੇ ਰਾਜ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪਹਿਲੇ ਹੀ ਸਾਲ ਬਿਜਲੀ ਦੇ ਬਿੱਲ ਮੁਆਫ ਹੋਏ ਹਨ ਅਤੇ ਲੋਕਾਂ ਦੇ ਘਰਾਂ ਦੇ ਬਿੱਲ ਜ਼ੀਰੋ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਮੁੜ ਤੋਂ ਭਰਨ ਲੱਗਾ ਹੈ ਜੋ ਕਿ ਪੰਜਾਬ ਦੀ ਜਨਤੀ ਦੇ ਉੱਪਰ ਖਰਚ ਕੀਤਾ ਜਾਂਦਾ ਹੈ।  ਮਾਨ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ 504 ਮੁਹੱਲਾ ਕਲੀਨਿਕ ਖੋਲੇ ਗਏ ਹਨ। ਜਿਨਾਂ ਵਿੱਚ ਹੁਣ ਤੱਕ 21 21 350 ਲੋਕਾਂ ਦਾ ਇਲਾਜ ਹੋ ਚੁੱਕਿਆ ਹੈ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਤੱਕ 9 ਹਜ਼ਾਰ ਤੋਂ ਵੱਧ ਨਾਜਾਇਜ਼ ਕਬਜ਼ੇ ਵਾਲਿਆਂ ਜ਼ਮੀਨਾਂ ਛੁਡਵਾ ਚੁੱਕੀ ਜਿੰਨਾਂ ਵਿੱਚ 75%  ਪੰਚਾਇਤੀ ਜ਼ਮੀਨਾਂ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਤੱਕ 28 ਤੋਂ ਵੱਧ ਨੌਕਰੀਆਂ ਦੇ ਨਿਯੁਕਤੀ ਦਿੱਤਾ ਜਾ ਚੁੱਕੇ ਹਨ।

ਮਾਨ ਨੇ ਕਿਹਾ ਕਿ ਹੁਣ ਕਿਸਾਨਾਂ ਦੀਆਂ ਫਸਲਾਂ ਨੂੰ ਮੰਡੀਆਂ ਵਿੱਚ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਝੇਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 1 ਘੰਟੇ ਦੇ ਅੰਦਰ ਅੰਦਰ ਉਨ੍ਹਾਂ ਦੀ ਪਸ਼ਲ ਦੀ ਰਾਸ਼ੀ ਮਿਲ ਗਈ ਸੀ।

ਮਾਨ ਨੇ ਕਿਸਾਨਾਂ ਬਾਰੇ ਇੱਕ ਐਲਾਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ ‘ਚ ਨਮੀ ਅਤੇ ਦਾਣਾ ਛੋਟਾ ਹੋਣ ਕਰਕੇ ਕਣਕ ਦੇ ਭਾਅ ‘ਚ ਜੋ ਕੱਟ ਲਾਇਆ ਗਿਆ ਹੈ ਉਸਦਾ ਖ਼ਰਚਾ ਪੰਜਾਬ ਸਰਕਾਰ ਆਪਣੇ ਪੱਲਿਓਂ ਕਰੇਗੀ। ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ . ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਮੁਸ਼ਕਿਲ ਸਮੇਂ ‘ਚ ਕਿਸਾਨਾਂ ਨਾਲ ਖੜ੍ਹੇ ਹਾਂ ।