ਖੰਨਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸੀਆਈਡੀ ਨਾਂ ਦੇ ਟੀਵੀ ਅਪਰਾਧਕ ਨਾਟਕ ਦੀ ਨਕਲ ਕਰਦਿਆਂ 13 ਸਾਲਾ ਅਨੀਤਾ ਨਾਮਕ ਕੁੜੀ ਆਪਣੀ ਜਾਨ ਗੁਆ ਬੈਠੀ। ਉਹ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸ ਦਾ ਪਰਿਵਾਰ ਬਿਹਾਰ ਤੋਂ ਹੈ। ਐਤਵਾਰ ਸ਼ਾਮ ਨੂੰ, ਮ੍ਰਿਤਕਾ ਆਪਣੇ ਛੋਟੇ ਭਰਾ ਤੇ ਆਂਢ-ਗੁਆਂਢ ਦੇ ਬੱਚਿਆਂ ਨਾਲ ਘਰ ‘ਚ ਸੀਆਈਡੀ ਸ਼ੋਅ ਦੇਖ ਰਹੀ ਸੀ।
ਸੋਮਵਾਰ ਨੂੰ, ਉਨ੍ਹਾਂ ਨੇ ਆਪਣੀ ਗਰਦਨ ਦੁਆਲੇ ਇੱਕ ਤਾਰ ਪਾਈ ਤੇ ਸ਼ੋਅ ਦੇ ਇੱਕ ਦ੍ਰਿਸ਼ ਦੀ ਨਕਲ ਕਰਦੇ ਹੋਏ ਇੱਕ ਮੇਜ਼ ‘ਤੇ ਚੜ੍ਹ ਗਈ। ਮੇਜ਼ ਅਚਾਨਕ ਟੁੱਟ ਗਿਆ ਤੇ ਅਨੀਤਾ ਆਪਣਾ ਸੰਤੁਲਨ ਗੁਆ ਬੈਠੀ ਹੈ। ਉਹ ਤਾਰ ਨਾਲ ਲਟਕ ਗਈ ਹੈ। ਮ੍ਰਿਤਕ ਦੇ ਪਿਤਾ ਰਾਜ ਬਲਵ ਨੇ ਕਿਹਾ ਕਿ ਇਹ ਦੇਖ ਕੇ ਨੇੜੇ ਖੇਡ ਰਹੇ ਬੱਚੇ ਡਰ ਗਏ। ਉਹ ਗਲੀ ਵਿੱਚ ਗਿਆ ਤੇ ਮਦਦ ਲਈ ਪੁਕਾਰਿਆ।
ਉਹ ਤਾਰ ਨਾਲ ਲਟਕ ਗਈ ਤੇ ਉਸ ਦੀ ਮੌਤ ਹੋ ਗਈ। ਬਾਕੀ ਬੱਚੇ ਇਹ ਦ੍ਰਿਸ਼ ਵੇਖ ਕੇ ਡਰ ਗਏ ਅਤੇ ਉਨ੍ਹਾਂ ਨੇ ਗਲੀ ’ਚ ਜਾ ਕੇ ਰੌਲਾ ਪਾਇਆ। ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚੇ ਤੇ ਅਨੀਤਾ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਅਨੀਤਾ ਦੇ ਪਿਤਾ ਰਾਜ ਬਲਵ ਨੇ ਦੱਸਿਆ ਕਿ ਇਹ ਸਾਰਾ ਕੁਝ ਬਿਲਕੁਲ ਖੇਡ ਵਾਂਗ ਹੋਇਆ ਸੀ। ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਟੀਵੀ ਨਾਟਕ ਦੀ ਨਕਲ ਕਰਦਿਆਂ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਖ਼ਤਮ ਹੋ ਜਾਵੇਗੀ।
ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਐਸਐਚਓ ਅਕਾਸ਼ ਦੱਤ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।