India International Punjab

ਕੱਪੜੇ ਧੋਣੇ ਨਹੀਂ ਆਉਂਦੇ ਤਾਂ ਤੁਹਾਡੇ ਨਾਲੋਂ ਆਹ ਚਿਪੈਂਜੀ ਚੰਗਾ ਏ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇਹ ਗੱਲ ਆਮ ਕਹੀ ਜਾਂਦੀ ਹੈ ਕਿ ਬਾਂਦਰ ਜਾਂ ਚਿਪੈਂਜੀ ਸਾਡੇ ਪੂਰਵਜ ਹਨ ਜਾਂ ਅਸੀਂ ਬਾਂਦਰਾਂ ਤੋਂ ਵਿਕਾਸ ਕਰਕੇ ਇਨਸਾਨ ਬਣੇ ਹਾਂ। ਪਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਇਕ ਚਿਪੈਂਜੀ ਇਸ ਗੱਲ ਨੂੰ ਸਾਬਿਤ ਕਰਨ ਲੱਗਾ ਹੋਇਆ ਹੈ ਕਿ ਬਾਂਦਰ ਸੱਚੀ ਸਾਡੇ ਪੂਰਵਜ ਸਨ।

ਜਿਸ ਚਿਪੈਂਜੀ ਦੀ ਵੀਡੀਓ ਇੰਸਟਾਗ੍ਰਾਮ ਉੱਤੇ ਵਾਇਰਲ ਹੋ ਰਹੀ ਹੈ, ਉਹ ਇਸ ਤਰੀਕੇ ਨਾਲ ਬੰਦਿਆਂ ਵਾਂਗ ਕੱਪੜੇ ਧੋ ਰਿਹਾ ਹੈ ਕਿ ਵੇਖਣ ਵਾਲਾ ਹੈਰਾਨ ਹੀ ਹੋ ਸਕਦਾ ਹੈ। ਚਿਪੈਂਜੀ ਟੀ-ਸ਼ਰਟ ਉੱਤੇ ਸਾਬਣ ਵੀ ਲਾ ਰਿਹਾ ਹੈ ਤੇ ਨਾਲ ਖੱਡੇ ਵਿਚ ਪਏ ਪਾਣੀ ਨੂੰ ਵੀ ਕੱਪੜੇ ਧੋਣ ਲਈ ਵਰਤ ਰਿਹਾ ਹੈ। ਇਸ ਵੀਡੀਓ ਨੇ ਤਕਰੀਬਨ ਸਾਰਿਆਂ ਦੇ ਦਿਲ ਜਿੱਤ ਲਏ ਹਨ ਤੇ ਲੋਕ ਵੀਡੀਓ ਸਾਂਝੀ ਕਰ ਰਹੇ ਹਨ।

ਵਾਇਰਲ ਹੋਈ ਵੀਡੀਓ ਵਿੱਚ ਚਿਪੈਂਜੀ ਵਿਚ ਦੀ ਹਰਕਤ ਬੇਸ਼ੱਕ ਕੁੱਝ ਲੋਕਾਂ ਨੂੰ ਹੈਰਾਨ ਨਾ ਕਰ ਰਹੀ ਹੋਵੇ, ਪਰ ਇਸ ਤੋਂ ਅੰਦਾਜਾ ਜਰੂਰ ਲਾਇਆ ਜਾ ਸਕਦਾ ਹੈ ਕਿ ਇਹ ਕੱਪੜੇ ਧੋਣ ਦਾ ਤਰੀਕਾ ਜਰੂਰ ਕਿਸੇ ਭਲੇ ਮਾਣਸ ਨੇ ਇਸ ਚਿਪੈਂਜੀ ਨੂੰ ਸਿਖਾਇਆ ਹੈ। ਕਿਉਂ ਕਿ ਇਹ ਕਿਹਾ ਜਾਂਦਾ ਹੈ ਕਿ ਇਨਸਾਨਾਂ ਵਾਂਗ ਕੁੱਝ ਜਾਨਵਰ ਵੀ ਮਨੁੱਖਾਂ ਵਾਂਗ ਸੋਚਦੇ ਹਨ ਤੇ ਉਹ ਸਿਖਣ ਲਈ ਵੀ ਹਮੇਸ਼ਾ ਤਿਆਰ ਰਹਿੰਦੇ ਹਨ।

ਸੋਸ਼ਲ ਮੀਡੀਆ ਉੱਤੇ ਲੋਕ ਕਮੇਂਟ ਕਰਕੇ ਆਪਣੀ ਰਾਇ ਵੀ ਦੇ ਰਹੇ ਹਨ। ਇਸ ਵੀਡੀਓ ਨੂੰ tamannaaa ਨਾਂ ਦੇ ਇੰਸਟਾਗ੍ਰਾਮ ਯੂਜਰ ਨੇ ਸਾਂਝਾ ਕੀਤਾ ਹੈ। ਹਜਾਰਾਂ ਲੋਕ ਇਸ ਉੱਤੇ ਕਮੇਂਟ ਵੀ ਕਰ ਚੁੱਕੇ ਹਨ। ਇਕ ਯੂਜਰ ਨੇ ਲਿਖਿਆ ਹੈ…ਇਹ ਚਿਪੈਂਜੀ ਤਾਂ ਬਹੁਤ ਮਿਹਨਤੀ ਹੈ। ਇਕ ਹੋਰ ਲਿਖਦਾ ਹੈ ਕਿ…ਚਿਪੈਂਜੀ ਬਹੁਤ ਬੁੱਧੀਮਾਨ ਜਾਨਵਰ ਹੁੰਦੇ ਹਨ।

ਲਿੰਕ ਉੱਤੇ ਕਲਿੱਕ ਕਰਕੇ ਦੇਖੋ ਕਿਵੇਂ ਕੱਪੜੇ ਧੋਂਦਾ ਹੈ ਚਿਪੈਂਜੀ…

https://www.instagram.com/p/CUrLbF2j8Sr/?utm_source=ig_embed&utm_campaign=embed_video_watch_again