India

ਸਿਰਸਾ ਨੇ ਕਸ਼ਮੀਰ ‘ਚ ਹਿੰ ਸਾ ਦਾ ਸ਼ਿਕਾਰ ਹੋਈ ਪ੍ਰਿੰਸੀਪਲ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : – ਅੱਜ ਦਿਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਸ਼ਮੀਰ ਵਿੱਚ ਮਾਰੀ ਗਈ ਸਿੱਖ ਪ੍ਰਿੰਸੀਪਲ ਸੁਪਿੰਦਰ ਕੌਰ ਦੇ ਪਰਿਵਾਰ ਨੂੰ ਮਿਲੇ। ਇਸ ਮੌਕੇ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਭਾਵੁਕ ਪਲ ਸਨ ਜਦੋਂ ਉਹ ਸੁਪਿੰਦਰ ਕੌਰ ਦੀ ਬੇਟੀ ਜਸਲੀਨ ਕੌਰ ਨੂੰ ਮਿਲੇ। ਸਿਰਸਾ ਨੇ ਕਿਹਾ ਕਿ ਜਸਲੀਨ ਨੇ ਦੱਸਿਆ ਕਿ ਸੁਪਿੰਦਰ ਕੌਰ ਨੇ ਕਸ਼ਮੀਰ ਦੇ ਸਮਾਜਕ ਤਾਣੇ-ਬਾਣੇ ਅਤੇ ਇੱਥੋਂ ਦੇ ਸਿੱਖਾਂ ਨੂੰ ਦਰਪੇਸ਼ ਮੁੱਦਿਆਂ ਦੇ ਸੰਬੰਧ ਵਿੱਚ ਮੇਰੇ ਨਾਲ ਪਹਿਲਾਂ ਵੀ ਕਈ ਵਾਰ ਫ਼ੋਨ ਤੇ ਗੱਲ ਕੀਤੀ ਸੀ।

ਸਿਰਸਾ ਨੇ ਕਿਹਾ ਕਿ ਸੁਪਿੰਦਰ ਕੌਰ ਬਹੁਤ ਬਹਾਦਰ ਔਰਤ ਸੀ ਅਤੇ ਉਸਦੀ ਝਲਕ ਉਨ੍ਹਾਂ ਦੇ ਬੱਚਿਆਂ ਵਿੱਚ ਵੇਖਣ ਨੂੰ ਮਿਲੀ। ਸਿਰਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੀ ਦੇ ਮਾਰਗਦਰਸ਼ਨ ਅਨੁਸਾਰ, ਡੀਐਸਜੀਐਮਸੀ ਦਾ ਵਫ਼ਦ ਅੱਜ ਘੱਟ ਗਿਣਤੀ ਪਰਿਵਾਰਾਂ ਨਾਲ ਏਕਤਾ ਵਧਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਗੱਲ ਕਰਨ ਲਈ ਕਸ਼ਮੀਰ ਵਿੱਚ ਹੈ।