Punjab

ਹੋ ਗਈ ਟਰਾਂਸਪੋਰਟ ਵਿਭਾਗ ਦੀ ਆਹ ਐਪ ਲਾਂਚ.ਘਟੇਗੀ ਲੋਕਾਂ ਦੀ ਖ਼ਜਲ ਖੁਆਰੀ,ਮੁੱਖ ਮੰਤਰੀ ਮਾਨ ਨੇ ਕੀਤਾ ਦਾਅਵਾ

ਚੰਡੀਗੜ੍ਹ : “ਹੁਣ ਗੱਡੀਆਂ ਦਾ ਪਾਸਿੰਗ ਸਰਟੀਫ਼ਿਕੇਟ ਪੰਜਾਬ ਦੇ ਕਿਸੇ ਕੋਨੇ ‘ਚ ਬੈਠ ਕੇ ਆਨਲਾਈਨ ਪ੍ਰਾਪਤ ਕੀਤਾ ਜਾ ਸਕਦਾ ਹੈ । ਆਪ ਸਰਕਾਰ ਪੰਜਾਬੀਆਂ ਨੂੰ ਸੁਵਿਧਾ ਉਹਨਾਂ ਦੇ ਦੁਆਰ ਪਹੁੰਚਾਉਣ ਲਈ ਵਚਨਬੱਧ ਹੈ।”

ਇਹ ਦਾਅਵਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ,ਜਿਹਨਾਂ ਅੱਜ ਗੱਡੀਆਂ ਦੀ ਫਿੱਟਨੈਸ ਲਈ ਟਰਾਂਸਪੋਰਟ ਵਿਭਾਗ ਦੀ ਇੱਕ ਐਪ ਲਾਂਚ ਕੀਤੀ ਹੈ,ਜਿਸ ਰਾਹੀਂ ਹੁਣ ਗੱਡੀਆਂ ਦੀ ਪਾਸਿੰਗ ਦਾ ਸਰਟੀਫ਼ਿਕੇਟ ਪੰਜਾਬ ਦੇ ਕਿਸੇ ਕੋਨੇ ‘ਚ ਬੈਠ ਕੇ ਆਨਲਾਈਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਜਾਣਕਾਰੀ ਖੁੱਦ ਮੁੱਖ ਮੰਤਰੀ ਪੰਜਾਬ ਨੇ ਆਪਣੇ ਟਵੀਟਰ ਰਾਹੀਂ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ।

ਆਪਣੇ ਟਵੀਟ ਵਿੱਚ ਮੁਖ ਮੰਤਰੀ ਪੰਜਾਬ ਨੇ ਇਹ ਲਿੱਖਿਆ ਹੈ ਕਿ ਈ-ਸਰਕਾਰ ਵੱਲ ਇੱਕ ਹੋਰ ਕਦਮ ਵਧਾਇਆ ਗਿਆ ਹੈ। ਗੱਡੀਆਂ ਦੀ ਫਿੱਟਨੈਸ ਲਈ ਟਰਾਂਸਪੋਰਟ ਵਿਭਾਗ ਦਾ ਐਪ ਲਾਂਚ ਕੀਤਾ ਗਿਆ ਹੈ। ਹੁਣ ਗੱਡੀਆਂ ਦੀ ਪਾਸਿੰਗ ਦਾ ਸਰਟੀਫ਼ਿਕੇਟ ਪੰਜਾਬ ਦੇ ਕਿਸੇ ਕੋਨੇ ‘ਚ ਬੈਠ ਕੇ ਆਨਲਾਈਨ ਪ੍ਰਾਪਤ ਕੀਤਾ ਜਾ ਸਕਦਾ ਹੈ । ਆਪ ਸਰਕਾਰ ਪੰਜਾਬੀਆਂ ਨੂੰ ਸੁਵਿਧਾ ਉਹਨਾਂ ਦੇ ਦਰਵਾਜੇ ‘ਤੇ ਪਹੁੰਚਾਉਣ ਲਈ ਵਚਨਬੱਧ ਹੈ। ਇਸ ਨਾਲ ਹੁਣ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਖ਼ਤਮ ਹੋਵੇਗੀ।